ਘਰ ਜਾਂਦੇ ਸ਼ਰਾਬੀ ਦੇ ਅੱਗੇ ਆਇਆ ਸੱਪ, ਦੰਦਾਂ ਨਾਲ ਚਬ ਕੇ ਕਰ ਦਿੱਤੇ ਟੁਕੜੇ-ਟੁਕੜੇ

News18 Punjabi | News18 Punjab
Updated: May 6, 2020, 5:56 PM IST
share image
ਘਰ ਜਾਂਦੇ ਸ਼ਰਾਬੀ ਦੇ ਅੱਗੇ ਆਇਆ ਸੱਪ, ਦੰਦਾਂ ਨਾਲ ਚਬ ਕੇ ਕਰ ਦਿੱਤੇ ਟੁਕੜੇ-ਟੁਕੜੇ
ਘਰ ਜਾਂਦੇ ਸ਼ਰਾਬੀ ਦੇ ਅੱਗੇ ਆਇਆ ਸੱਪ, ਦੰਦਾਂ ਨਾਲ ਚਬ ਕੇ ਕਰ ਦਿੱਤੇ ਟੁਕੜੇ-ਟੁਕੜੇ

ਮਜ਼ਦੂਰ ਸ਼ਰਾਬ ਦੀ ਬੋਤਲ ਲੈ ਕੇ ਘਰ ਜਾ ਰਿਹਾ ਸੀ। ਅਚਾਨਕ ਉਸ ਨੇ ਬਾਈਕ ਦੇ ਪਹੀਏ ਵਿਚ ਸੱਪ ਲਿਪਟਿਆ ਦੇਖਿਆ। ਉਸਨੇ ਸੱਪ ਨੂੰ ਬਾਹਰ ਖਿੱਚਿਆ ਤੇ ਉਸ ਨੂੰ ਚਬਾਉਣ ਲੱਗਾ। ਸੱਪ ਨੇ ਮਜ਼ਦੂਰ ਦੀ ਗਰਦਨ ਦੇ ਹਿੱਸੇ 'ਤੇ ਵੀ ਕੱਟ ਲਿਆ।

  • Share this:
  • Facebook share img
  • Twitter share img
  • Linkedin share img
ਕਰਨਾਟਕ ਦੇ ਕੋਲਾਰ ਜ਼ਿਲੇ ਵਿਚ ਇਕ ਮਜ਼ਦੂਰ ਵੱਲੋਂ ਸੱਪ ਨੂੰ ਚਬਾਉਣ ਦੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇਕ ਮਜ਼ਦੂਰ ਠੇਕੇ ਤੋਂ ਸ਼ਰਾਬ ਦੀ ਬੋਤਲ ਲੈ ਕੇ ਘਰ ਜਾ ਰਿਹਾ ਸੀ। ਅਚਾਨਕ ਉਸ ਨੇ ਬਾਈਕ ਦੇ ਪਹੀਏ ਵਿਚ ਸੱਪ ਲਿਪਟਿਆ ਦੇਖਿਆ। ਬਾਈਕ ਦੇ ਪਹੀਏ ਉੱਤੇ ਸੱਪ ਨੂੰ ਬਾਹਰ ਖਿੱਚ ਕੇ ਚਬਾਉਣ ਲੱਗਾ। ਇਸ ਦੌਰਾਨ ਸੱਪ ਨੇ ਮਜ਼ਦੂਰ ਦੀ ਗਰਦਨ ਦੇ ਹਿੱਸੇ 'ਤੇ ਵੀ ਕੱਟ ਲਿਆ।

ਹਾਲਾਂਕਿ ਸੱਪ ਦੇ ਕੱਟਣ ਦਾ ਮਜ਼ਦੂਰ 'ਤੇ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਮਜ਼ਦੂਰ ਬਾਈਕ 'ਤੇ ਸਵਾਰ ਹੋ ਕੇ ਘਰ ਵੱਲ ਤੁਰ ਪਿਆ। ਉਸੇ ਸਮੇਂ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਉਸ ਆਦਮੀ ਦੀ ਕਾਰਵਾਈ ਦੀ ਵੀਡੀਓ ਬਣਾਈ। ਸੱਪ ਨੂੰ ਚਬਾਉਣ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਚਸ਼ਮਦੀਦਾਂ ਦੇ ਅਨੁਸਾਰ ਜਦੋਂ ਸ਼ਰਾਬੀ ਮਜ਼ਦੂਰ ਬਾਈਕ 'ਤੇ ਜਾ ਰਿਹਾ ਸੀ ਤਾਂ ਉਸਨੇ ਬਾਈਕ ਵਿੱਚ ਇੱਕ ਸੱਪ ਲਿਪਟਿਆ ਵੇਖਿਆ। ਸੱਪ ਨੂੰ ਵੇਖ ਕੇ ਬੋਲਿਆ, ਤੂੰ ਮੇਰੇ ਸਾਹਮਣੇ ਆਉਣ ਦੀ ਹਿੰਮਤ ਕਿਵੇਂ ਕੀਤੀ ਅਤੇ ਉਸਨੇ ਸੱਪ ਨੂੰ ਫੜ ਲਿਆ। ਫਿਰ ਸੱਪ ਨੂੰ ਆਪਣੇ ਦੰਦਾਂ ਨਾਲ ਚਬਾ ਕੇ ਕਈ ਟੁਕੜੇ ਕਰ ਦਿੱਤੇ। ਕਰਨਾਟਕਾ ਦੇ ਕੋਲਾਰ ਦੀ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ। 
First published: May 6, 2020, 5:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading