Home /News /national /

Acid Attack : ਪਤੀ ਨੇ ਸ਼ਰਾਬ ਦੇ ਨਸ਼ੇ 'ਚ ਪਤਨੀ 'ਤੇ ਸੁੱਟਿਆ ਤੇਜ਼ਾਬ,ਪੀੜਤ ਮਹਿਲਾ ਹਸਪਤਾਲ 'ਚ ਭਰਤੀ

Acid Attack : ਪਤੀ ਨੇ ਸ਼ਰਾਬ ਦੇ ਨਸ਼ੇ 'ਚ ਪਤਨੀ 'ਤੇ ਸੁੱਟਿਆ ਤੇਜ਼ਾਬ,ਪੀੜਤ ਮਹਿਲਾ ਹਸਪਤਾਲ 'ਚ ਭਰਤੀ

ਪਤਨੀ 'ਤੇ ਤੇਜ਼ਾਬ ਸੁੱਟ ਕੇ ਫਰਾਰ ਹੋਇਆ ਪਤੀ

ਪਤਨੀ 'ਤੇ ਤੇਜ਼ਾਬ ਸੁੱਟ ਕੇ ਫਰਾਰ ਹੋਇਆ ਪਤੀ

ਔਰਤ ਦੇ ਪਤੀ ਨੂੰ ਸ਼ਰਾਬ ਪੀਣ ਦੀ ਆਦਤ ਹੈ ਅਤੇ ਉਹ ਹਰ ਦਿਨ ਦੀ ਤਰ੍ਹਾਂ ਬੁੱਧਵਾਰ ਦੀ ਸ਼ਾਮ ਨੂੰ ਵੀ ਸ਼ਰਾਬ ਪੀ ਕੇ ਆਪਣੇ ਘਰ ਗਿਆ ਅਤੇ ਘਰ ਵਿੱਚ ਪਹੁੰਚ ਕੇ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਲੜਾਈ ਝਗੜਾ ਕਰਨ ਲੱਗ ਪਿਆ। ਪਤਨੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਪਤੀ ਨੇ ਉਸ ਦੇ ਉੱਪਰ ਤੇਜ਼ਾਬ ਸੁੱਟ ਦਿੱਤਾ ।ਤੇਜ਼ਾਬ ਉੱਪਰ ਪੈਣ ਦੇ ਕਾਰਨ ਔਰਤ ਦਾ ਅੱਧਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ।ਜਿਸ ਤੋਂ ਬਾਅਦ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਸਦਰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ।

ਹੋਰ ਪੜ੍ਹੋ ...
  • Last Updated :
  • Share this:

ਝਾਰਖੰਡ ਦੇ ਸੁੰਦਰ ਪਹਾੜੀ ਥਾਣਾ ਖੇਤਰ ਦੇ ਮਹੂਤਾਦ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ।ਦਰਅਸਲ ਇੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਉੱਪਰ ਤੇਜ਼ਾਬ ਸੁੱਟ ਦਿੱਤਾ ਗਿਆ । ਪਤੀ ਦੇ ਵੱਲੋਂ ਤੇਜ਼ਾਬ ਸੁੱਟਣ ਦੇ ਕਾਰਨ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਗੰਭੀਰ ਹਾਲਤ ਵਿੱਚ ਪੀੜਤ ਔਰਤ ਨੂੰ ਇਲਾਜ਼ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ । ਤੁਹਾਨੂੰ ਦੱਸ ਦਈਏ ਕਿ ਪੀੜਤ ਔਰਤ ਦੇ ਪਤੀ ਨੂੰ ਸ਼ਰਾਬ ਪੀਣ ਦੀ ਆਦਤ ਹੈ ਅਤੇ ਉਹ ਹਰ ਦਿਨ ਦੀ ਤਰ੍ਹਾਂ ਬੁੱਧਵਾਰ ਦੀ ਸ਼ਾਮ ਨੂੰ ਵੀ ਸ਼ਰਾਬ ਪੀ ਕੇ ਆਪਣੇ ਘਰ ਗਿਆ ਅਤੇ ਘਰ ਵਿੱਚ ਪਹੁੰਚ ਕੇ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਲੜਾਈ ਝਗੜਾ ਕਰਨ ਲੱਗ ਪਿਆ। ਪਤਨੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਪਤੀ ਨੇ ਉਸ ਦੇ ਉੱਪਰ ਤੇਜ਼ਾਬ ਸੁੱਟ ਦਿੱਤਾ ।ਤੇਜ਼ਾਬ ਉੱਪਰ ਪੈਣ ਦੇ ਕਾਰਨ ਔਰਤ ਦਾ ਅੱਧਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ।ਜਿਸ ਤੋਂ ਬਾਅਦ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਸਦਰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ । ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਪੀੜਤ ਔਰਤ ਦਾ ਇਲਾਜ਼ ਕੀਤਾ ਜਾ ਰਿਹਾ ਹੈ ।

ਪਤੀ ਵੱਲੋਂ ਤੇਜ਼ਾਬ ਦੇ ਹਮਲੇ ਦਾ ਸ਼ਿਕਾਰ ਹੋਈ ਪੀੜਤ ਔਰਤ ਦਾ ਨਾਮ ਮਮਤਾ ਦੇਵੀ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਪਤੀ ਦਾ ਨਾਮ ਦਿਨੇਸ਼ ਹੈ । ਪੀੜਤ  ਔਰਤ ਦੇ ਮੁਤਾਬਕ ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਬੱਚਿਆਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਸੀ ਅਤੇ ਜਿਸ ਦਾ ਵਿਰੋਧ ਕਰਨ ਤੋਂ ਬਾਅਦ ਉਦ ਦੇ ਪਤੀ ਨੇ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ ।ਸਰੀਰ ਉੱਤੇ ਤੇਜ਼ਾਬ ਪੈਣ ਦੇ ਕਾਰਨ ਔਰਤ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਈ ਹੈ। ਪੀੜਤ ਔਰਤ ਦੇ ਮੁਤਾਬਕ ਉਸ ਦਾ ਪਤੀ ਸੁਨਾਰ ਦੀ ਦੁਕਾਨ ਉੱਤੇ ਕੰਮ ਕਰਦਾ ਹੈ ਅਤੇ ਉਸ ਨੇ ਸੋਨੇ-ਚਾਂਦੀ ਦੀ ਸਾਫ ਸਫਾਈ ਦੇ ਲਈ ਆਪਣੇ ਘਰ ਵਿੱਚ ਤੇਜ਼ਾਬ ਰੱਖਿਆ ਹੋਇਆ ਸੀ ।

ਤੇਜ਼ਾਬ ਦੇ ਹਮਲੇ ਕਾਰਨ ਝੁਲਸੀ ਮਮਤਾ ਦੀ ਮਾਤਾ ਅਨੀਤਾ ਦੇਵੀ ਦੇ ਮੁਤਾਬਕ ਦਿਨੇਸ਼ ਅਤੇ ਮਮਤਾ ਦਾ ਸਾਲ 2014 ਦੇ ਵਿੱਚ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਤੋਂ ਹੀ ਦਿਨੇਸ਼ ਸ਼ਰਾਬ ਪੀ ਕੇ ਮਮਤਾ ਨੂੰ ਤੰਗ ਪਰੇਸ਼ਾਨ ਕਰਦਾ ਸੀ । ਹੁਣ ਦਿਨੇਸ਼ ਨੇ ਮਮਤਾ ਦੇ ਉੱਪਰ ਤੇਜ਼ਾਬ ਸੁਟ ਦਿੱਤਾ ਹੈ ਅਤੇ ਘਟਨਾ ਨੂੰ ਅੰਜਾਮ ਦੇ ਕੇ ਦਿਨੇਸ਼ ਆਪਣੇ ਘਰ ਤੋਂ ਫਰਾਰ ਹੋ ਗਿਆ ਹੈ।ਅਨੀਤਾ ਦੇਵੀ ਨੇ ਦੱਸਿਆ ਕਿ ਉਸ ਨੰੁ ਮਮਤਾ ਦੇ ਗੁਆਂਢੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਫਿਰ ਉਹ ਆਪਣੀ ਬੇਟੀ ਦੇ ਘਰ ਪਹੁੰਚੀ ਅਤੇ ਆਪਣੀ ਬੇਟੀ ਮਮਤਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ।ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਇਸ ਘਟਨਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ਼ ਨਹੀਂ ਕਰਵਾਈ ਹੈ ।

Published by:Shiv Kumar
First published:

Tags: Acid attack, Husband, Jharkhand, Wife