ਕੋਰੋਨਾਵਾਇਰਸ: ਚੀਨ ਤੋਂ ਪਰਤੇ 2 ਸ਼ੱਕੀ ਮੁੰਬਈ ਹਸਪਤਾਲ 'ਚ ਭਰਤੀ

News18 Punjabi | News18 Punjab
Updated: January 24, 2020, 4:07 PM IST
share image
ਕੋਰੋਨਾਵਾਇਰਸ: ਚੀਨ ਤੋਂ ਪਰਤੇ 2 ਸ਼ੱਕੀ ਮੁੰਬਈ ਹਸਪਤਾਲ 'ਚ ਭਰਤੀ
ਕੋਰੋਨਾਵਾਇਰਸ: ਚੀਨ ਤੋਂ ਪਰਤੇ 2 ਸ਼ੱਕੀ ਮੁੰਬਈ ਹਸਪਤਾਲ 'ਚ ਭਰਤੀ

19 ਜਨਵਰੀ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1,789 ਯਾਤਰੀਆਂ ਦੀ ਕੋਰੋਨਾਵਾਇਰਸ ਦੇ ਲੱਛਣਾਂ ਦੀ  ਜਾਂਚ ਹੋ ਚੁੱਕੀ ਹੈ। ਇਨ੍ਹਾਂ ਯਾਤਰੀਆਂ ਵਿਚੋਂ ਦੋ, ਜੋ ਕਿ ਚੀਨ ਤੋਂ ਇਥੇ ਆਏ ਸਨ, ਨੂੰ ਬੀਐਮਸੀ ਦੁਆਰਾ ਸੰਚਾਲਤ ਚਿੰਚਪੋਕਲੀ ਦੇ ਕਸਤੂਰਬਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਚੀਨ ਤੋਂ ਪਰਤੇ ਦੋ ਵਿਅਕਤੀਆਂ ਵਿਚ ਨਵੇਂ ਕਿਸਮ ਦੇ ਕੋਰੋਨਾਵਾਇਰਸ (coronavirus) ਦੇ ਸ਼ੱਕ ਕਾਰਨ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਹਸਪਤਾਲ ਦੇ ਵੱਖਰੇ ਵਾਰਡ ਵਿਚ ਰਖਿਆ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਦਿੱਤੀ। ਦੱਸਣਯੋਗ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਵੱਡੀ ਗਿਣਤੀ ਵਿਚ ਲੋਕ ਬੀਮਾਰ ਹਨ, ਜਿਸ ਕਰਕੇ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ 19 ਜਨਵਰੀ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1,789 ਯਾਤਰੀਆਂ ਦੀ ਕੋਰੋਨਾਵਾਇਰਸ ਦੇ ਲੱਛਣਾਂ ਦੀ  ਜਾਂਚ ਹੋ ਚੁੱਕੀ ਹੈ। ਇਨ੍ਹਾਂ ਯਾਤਰੀਆਂ ਵਿਚੋਂ ਦੋ, ਜੋ ਕਿ ਚੀਨ ਤੋਂ ਇਥੇ ਆਏ ਸਨ, ਨੂੰ ਬੀਐਮਸੀ ਦੁਆਰਾ ਸੰਚਾਲਤ ਚਿੰਚਪੋਕਲੀ ਦੇ ਕਸਤੂਰਬਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਇਸ ਮਾਰੂ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 14 ਦਿਨਾਂ ਵਿੱਚ ਕੋਈ ਯਾਤਰੀ ਜੋ ਕਿ ਵੂਹਾਨ ਤੋਂ ਚੀਨ ਵਿੱਚ ਲੰਘੇ ਸਨ ਨੂੰ ਥਰਮਲ ਸਕ੍ਰੀਨਿੰਗ ਦੁਆਰਾ ਸੰਕਰਮਿਤ ਨਹੀਂ ਪਾਇਆ ਗਿਆ।

ਚੀਨ ਵਿਚ ਕੋਰੋਨਾਵਾਇਰਸ ਦੇ ਮੱਦੇਨਜ਼ਰ, ਬ੍ਰਹਿਮ ਮੁੰਬਈ ਮਹਾਨਗਰ ਪਾਲਿਕਾ (ਬੀਐਮਸੀ) ਦੇ ਕਸਤੂਰਬਾ ਹਸਪਤਾਲ ਵਿਚ ਇਕ ਵੱਖਰਾ ਵਾਰਡ ਬਣਾਇਆ ਗਿਆ ਹੈ। ਬੀਐਮਸੀ ਦੇ ਕਾਰਜਕਾਰੀ ਸਿਹਤ ਅਧਿਕਾਰੀ ਡਾ. ਪਦਮਜਾ ਕੇਸਕਰ ਨੇ ਕਿਹਾ ਕਿ ਕੋਰੋਨਵਾਇਰਸ ਨਾਲ ਸੰਕਰਮਿਤ ਹੋਣ ਦੇ ਸ਼ੱਕੀ ਲੋਕਾਂ ਦੀ ਜਾਂਚ ਅਤੇ ਇਲਾਜ ਲਈ ਇਕ ਵੱਖਰਾ ਵਾਰਡ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਲੋਕ ਜੋ ਚੀਨ ਤੋਂ ਆਏ ਹਨ, ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਨੂੰ ਹਲਕਾ ਜੁਕਾਮ ਹੈ ਅਤੇ ਸਰਦੀ-ਜੁਕਾਮ ਵਰਗੇ ਲੱਛਣ ਹਨ।
ਚੀਨ ਵਿੱਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਬੀਜਿੰਗ ਵਿੱਚ ਭਾਰਤੀ ਦੂਤਘਰ ਨੇ ਸ਼ੁੱਕਰਵਾਰ ਨੂੰ ਐਡਵਾਇਜਰੀ ਜਾਰੀ ਕੀਤੀ ਹੈ। ਚੀਨ ਵਿਚ ਇਸ ਬਿਮਾਰੀ ਕਾਰਨ ਹੁਣ ਤਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 800 ਤੋਂ ਵੱਧ ਸੰਕਰਮਿਤ ਹੋਏ ਹਨ। ਰਾਜਧਾਨੀ ਬੀਜਿੰਗ ਵਿੱਚ ਹੁਣ ਤੱਕ ਇਸ ਬਿਮਾਰੀ ਦੇ 26 ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਭਾਰਤੀ ਦੂਤਾਵਾਸ ਨੇ ਇਸ ਵਾਰ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਹੈ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ