Home /News /national /

ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆ ਸਕਦੀ ਹੈ 14 ਰੁਪਏ ਤੱਕ ਦੀ ਕਮੀ

ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆ ਸਕਦੀ ਹੈ 14 ਰੁਪਏ ਤੱਕ ਦੀ ਕਮੀ

ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਕਮੀ,ਤਕਰੀਬਨ 14 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ ਅਤੇ ਡੀਜ਼ਲ

ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਕਮੀ,ਤਕਰੀਬਨ 14 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ ਅਤੇ ਡੀਜ਼ਲ

ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 14 ਰੁਪਏ ਤੱਕ ਦੀ ਕਮੀ ਆ ਸਕਦੀ ਹੈ। ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (ਬ੍ਰੈਂਟ) ਦੀਆਂ ਕੀਮਤਾਂ ਜਨਵਰੀ ਮਹੀਨੇ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਹੁਣ ਇਸ ਦੀ ਕੀਮਤ 81 ਡਾਲਰ ਤੱਕ ਪਹੁੰਚ ਗਈ ਹੈ। ਅਮਰੀਕੀ ਕਰੂਡ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।

ਹੋਰ ਪੜ੍ਹੋ ...
  • Share this:

ਇੱਕ ਪਾਸੇ ਜਿੱਥੇ ਦੇਸ਼ ਭਰ ਵਿੱਚ ਮਹਿੰਗਾਈ ਵਧ ਰਹੀ ਹੈ ਉੱਥੇ ਹੀ ਆਮ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 14 ਰੁਪਏ ਤੱਕ ਦੀ ਕਮੀ ਆ ਸਕਦੀ ਹੈ। ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (ਬ੍ਰੈਂਟ) ਦੀਆਂ ਕੀਮਤਾਂ ਜਨਵਰੀ ਮਹੀਨੇ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਹੁਣ ਇਸ ਦੀ ਕੀਮਤ 81 ਡਾਲਰ ਤੱਕ ਪਹੁੰਚ ਗਈ ਹੈ। ਅਮਰੀਕੀ ਕਰੂਡ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।

ਮਈ ਤੋਂ ਬਾਅਦ ਪਹਿਲੀ ਵਾਰ ਘਟ ਸਕਦੀਆਂ ਹਨਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਜ਼ਿਕਰਯੋਗ ਹੈ ਕਿ ਖਾਸ ਤੌਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਗਿਰਾਵਟ ਨੇ ਭਾਰਤੀ ਰਿਫਾਇਨਰੀਆਂ ਲਈ ਔਸਤ ਕੱਚੇ ਤੇਲ ਦੀ ਕੀਮਤ ਨੂੰ $82 ਪ੍ਰਤੀ ਬੈਰਲ ਤੱਕ ਘਟਾ ਦਿੱਤਾ ਹੈ। ਮਾਰਚ ਵਿੱਚ ਇਹ $112.8 ਸੀ। ਇਸ ਦੇ ਮੁਤਾਬਕ 8 ਮਹੀਨਿਆਂ 'ਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ 'ਚ 31 ਡਾਲਰ ਯਾਨੀ 27 ਫੀਸਦੀ ਦੀ ਕਮੀ ਆਈ ਹੈ।

ਐੱਸਐੱਮਸੀ ਗਲੋਬਲ ਦੇ ਮੁਤਾਬਕ ਦੇਸ਼ ਦੀਆਂ ਤੇਲ ਕੰਪਨੀਆਂ ਕੱਚੇ ਤੇਲ ਵਿੱਚ ਹਰ ਇੱਕ ਡਾਲਰ ਦੀ ਗਿਰਾਵਟ ਲਈ ਰਿਫਾਇਨਿੰਗ 'ਤੇ 45 ਪੈਸੇ ਪ੍ਰਤੀ ਲੀਟਰ ਦੀ ਬਚਤ ਕਰਦੀਆਂ ਹਨ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਤੱਕ ਘੱਟ ਹੋ ਸਕਦੀ ਹੈ।

Published by:Shiv Kumar
First published:

Tags: Crude oil, Diesel, India, Petrol