Home /News /national /

ਝਗੜਾ ਸੁਲਝਾਉਣ ਗਏ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜਿਆ

ਝਗੜਾ ਸੁਲਝਾਉਣ ਗਏ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜਿਆ

(ਸੰਕੇਤਿਕ ਤਸਵੀਰ)

(ਸੰਕੇਤਿਕ ਤਸਵੀਰ)

ਝਾਰਖੰਡ ਦੇ ਦੁਮਕਾ ਤੋਂ ਬਾਅਦ ਸ਼੍ਰੀ ਬੰਸ਼ੀਧਰ ਨਗਰ 'ਚ ਪੈਟਰੋਲ ਛਿੜਕ ਕੇ ਨੌਜਵਾਨ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਾ ਦੋਸ਼ ਇਕ ਵਿਸ਼ੇਸ਼ ਭਾਈਚਾਰੇ ਦੇ ਨੌਜਵਾਨ 'ਤੇ ਲਗਾਇਆ ਗਿਆ ਹੈ। ਘਟਨਾ ਉਂਟਾਰੀ ਥਾਣਾ ਖੇਤਰ ਦੇ ਪਿੰਡ ਚਿਤਵਿਸ਼ਰਾਮ ਦੀ ਹੈ, ਜਿੱਥੇ ਨੌਜਵਾਨ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ।

ਹੋਰ ਪੜ੍ਹੋ ...
 • Share this:

  ਇਸ ਘਟਨਾ ਵਿੱਚ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਨੌਜਵਾਨ ਦਾ ਸਿਰ ਅਤੇ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਉਸ ਨੂੰ ਇਲਾਜ ਲਈ ਸਬ-ਡਵੀਜ਼ਨਲ ਹਸਪਤਾਲ ਲਿਜਾਇਆ ਗਿਆ ਹੈ।

  ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਇੰਚਾਰਜ ਯੋਗਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਪੀੜਤ ਦੀਪਕ ਸੋਨੀ ਦੀ ਉਮਰ 37 ਸਾਲ ਹੈ।

  ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਚਿਤਵਿਸ਼ਰਾਮ ਪਿੰਡ ਵਿੱਚ ਦੋ ਨੌਜਵਾਨ ਕਾਸਮੁਦੀਨ ਅਤੇ ਇੱਕ ਹੋਰ ਆਪਸ ਵਿੱਚ ਲੜ ਰਹੇ ਸਨ। ਇਸ ਦੌਰਾਨ ਦੀਪਕ ਸੋਨੀ ਸੁਲ੍ਹਾ ਕਰਵਾਉਣ ਗਿਆ ਸੀ ਪਰ ਕਾਸਮੁਦੀਨ ਨੇ ਉਸ 'ਤੇ ਬੋਤਲ 'ਚ ਕੋਈ ਜਲਣਸ਼ੀਲ ਪਦਾਰਥ (ਪੈਟਰੋਲ) ਸੁੱਟ ਕੇ ਅੱਗ ਲਗਾ ਦਿੱਤੀ।

  ਜ਼ਖਮੀ ਦੀਪਕ ਨੇ ਦੱਸਿਆ ਕਿ ਦੋ ਵਿਅਕਤੀ ਲੜ ਰਹੇ ਸਨ, ਅਸੀਂ ਸਿਰਫ ਇਹ ਪੁੱਛਿਆ ਕਿ ਤੁਸੀਂ ਕਿਉਂ ਲੜ ਰਹੇ ਹੋ, ਇਸ ਉਤੇ ਕਸਮੂਦੀਨ ਨੇ ਅੱਗ ਲਗਾ ਦਿੱਤੀ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੋ ਨੌਜਵਾਨਾਂ ਦਰਮਿਆਨ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਸੂਚਨਾ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

  Published by:Gurwinder Singh
  First published:

  Tags: Burnt alive, Crime news