Home /News /national /

ਪੱਕੇ ਰੰਗ ਦੀ ਆਖਣ 'ਤੇ ਪਤਨੀ ਨੇ ਕੁਹਾੜੀ ਨਾਲ ਵੱਢਿਆ ਪਤੀ, ਲਾਸ਼ ਕੋਲ ਕੱਟੀ ਸਾਰੀ ਰਾਤ

ਪੱਕੇ ਰੰਗ ਦੀ ਆਖਣ 'ਤੇ ਪਤਨੀ ਨੇ ਕੁਹਾੜੀ ਨਾਲ ਵੱਢਿਆ ਪਤੀ, ਲਾਸ਼ ਕੋਲ ਕੱਟੀ ਸਾਰੀ ਰਾਤ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਜਾਣਕਾਰੀ ਮੁਤਾਬਕ ਪਤੀ ਦਾ ਕਸੂਰ ਇਹ ਸੀ ਕਿ ਉਹ ਆਪਣੇ ਪਤਨੀ ਨੂੰ ਬਦਸੂਰਤ ਤੇ ਪੱਕੇ ਰੰਗ ਦੀ ਆਖ ਬੈਠਾ ਸੀ। ਇਸ ਤੋਂ ਗੁੱਸੇ ਵਿੱਚ ਆ ਕੇ ਸੰਗੀਤਾ ਨੇ ਅਨੰਤ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦਾ ਗੁਪਤ ਅੰਗ ਵੱਢ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੰਗੀਤਾ ਘਰ 'ਚ ਹੀ ਰਹੀ ਅਤੇ ਸਵੇਰੇ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਪਰ ਪੁਲਿਸ ਦੀ ਪੁੱਛਗਿੱਛ ਦੌਰਾਨ ਉਸ ਦਾ ਗੁਨਾਹ ਸਾਹਮਣੇ ਆਇਆ।

ਹੋਰ ਪੜ੍ਹੋ ...
 • Share this:

  ਛੱਤੀਸਗੜ੍ਹ Chhattisgarh) ਦੇ ਦੁਰਗ (durg) ਜ਼ਿਲ੍ਹੇ 'ਚ ਗੁੱਸੇ 'ਚ ਆਈ ਪਤਨੀ ਨੇ ਕਥਿਤ ਤੌਰ 'ਤੇ ਆਪਣੇ ਪਤੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਪਤੀ ਦਾ ਕਸੂਰ ਇਹ ਸੀ ਕਿ ਉਹ ਆਪਣੇ ਪਤਨੀ ਨੂੰ ਬਦਸੂਰਤ ਤੇ ਪੱਕੇ ਰੰਗ ਦੀ ਆਖ ਬੈਠਾ ਸੀ।

  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਮਲੇਸ਼ਵਰ ਥਾਣਾ ਖੇਤਰ 'ਚ ਗੁੱਸੇ 'ਚ ਆਈ ਪਤਨੀ ਸੰਗੀਤਾ ਸੋਨਵਾਨੀ ਨੇ ਆਪਣੇ ਪਤੀ ਅਨੰਤ ਸੋਨਵਾਨੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸੰਗੀਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

  ਪੁਲਿਸ ਨੇ ਦੱਸਿਆ ਕਿ ਸੰਗੀਤਾ ਨੇ ਸੋਮਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਅਣਪਛਾਤੇ ਲੋਕਾਂ ਨੇ ਉਸ ਦੇ ਪਤੀ ਅਨੰਤ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਰਵਾਨਾ ਹੋਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਨੰਤ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ ਅਤੇ ਉਸ ਦਾ ਗੁਪਤ ਅੰਗ ਕੱਟਿਆ ਗਿਆ ਸੀ।

  ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸੰਗੀਤਾ ਤੋਂ ਵੀ ਪੁੱਛਗਿੱਛ ਕੀਤੀ ਗਈ, ਪਹਿਲਾਂ ਤਾਂ ਉਹ ਪੁਲਿਸ ਨੂੰ ਗੁੰਮਰਾਹ ਕਰਦੀ ਰਹੀ ਪਰ ਬਾਅਦ 'ਚ ਆਪਣੇ ਪਤੀ ਅਨੰਤ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ।

  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸੰਗੀਤਾ ਨੇ ਦੱਸਿਆ ਕਿ ਐਤਵਾਰ ਰਾਤ ਉਸ ਦਾ ਪਤੀ ਅਨੰਤ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਇਸ ਝਗੜੇ ਦੌਰਾਨ ਅਨੰਤ ਨੇ ਸੰਗੀਤਾ ਨੂੰ ਬਦਸੂਰਤ ਅਤੇ ਕਾਲਾ ਕਿਹਾ। ਇਸ ਤੋਂ ਗੁੱਸੇ ਵਿੱਚ ਆ ਕੇ ਸੰਗੀਤਾ ਨੇ ਅਨੰਤ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦਾ ਗੁਪਤ ਅੰਗ ਵੱਢ ਦਿੱਤਾ।

  ਉਨ੍ਹਾਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੰਗੀਤਾ ਘਰ 'ਚ ਹੀ ਰਹੀ ਅਤੇ ਸਵੇਰੇ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਪਰ ਪੁਲਿਸ ਦੀ ਪੁੱਛਗਿੱਛ ਦੌਰਾਨ ਉਸ ਦਾ ਗੁਨਾਹ ਸਾਹਮਣੇ ਆਇਆ। ਪੁਲਿਸ ਨੇ ਅਨੰਤ ਦੀ ਹੱਤਿਆ ਦੇ ਦੋਸ਼ 'ਚ ਸੰਗੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

  ਉਨ੍ਹਾਂ ਨੇ ਦੱਸਿਆ ਕਿ ਸੰਗੀਤਾ ਅਨੰਤ ਦੀ ਦੂਜੀ ਪਤਨੀ ਹੈ। ਅਨੰਤ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। ਅਨੰਤ ਦੀ ਪਹਿਲੀ ਪਤਨੀ ਤੋਂ 12 ਸਾਲ ਦਾ ਬੇਟਾ ਅਤੇ ਸੰਗੀਤਾ ਤੋਂ ਚਾਰ ਮਹੀਨੇ ਦੀ ਬੇਟੀ ਹੈ।

  Published by:Gurwinder Singh
  First published:

  Tags: Crime news, Love Marriage, Marriage, Murder