• Home
  • »
  • News
  • »
  • national
  • »
  • DURING THE YEAR 2020 21 2118 BRANCHES OF 10 STATE OWNED BANKS WERE CLOSED

ਬੈਂਕਾਂ ਦਾ ਰਲੇਵਾਂ: 2020-21 ਦੌਰਾਨ 10 ਸਰਕਾਰੀ ਬੈਂਕਾਂ ਦੀਆਂ 2118 ਬਰਾਂਚਾਂ ਦਾ ਵਜੂਦ ਖ਼ਤਮ

ਬੈਂਕ ਰਲੇਵਾਂ: 2020-21 ਦੌਰਾਨ 10 ਸਰਕਾਰੀ ਬੈਂਕਾਂ ਦੀਆਂ 2118 ਬਰਾਂਚਾਂ ਦਾ ਵਜੂਦ ਖਤਮ (ਫਾਇਲ ਫੋਟੋ)

ਬੈਂਕ ਰਲੇਵਾਂ: 2020-21 ਦੌਰਾਨ 10 ਸਰਕਾਰੀ ਬੈਂਕਾਂ ਦੀਆਂ 2118 ਬਰਾਂਚਾਂ ਦਾ ਵਜੂਦ ਖਤਮ (ਫਾਇਲ ਫੋਟੋ)

  • Share this:
    ਭਾਰਤੀ ਰਿਜ਼ਰਵ ਬੈਂਕ ਨੇ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਦਿੱਤੀ ਹੈ ਕਿ ਸਾਲ 2020-21 ਵਿਚ 10 ਸਰਕਾਰੀ ਬੈਂਕਾਂ ਦੀਆਂ ਕੁਲ 2,118 ਸ਼ਾਖਾਵਾਂ ਜਾਂ ਤਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਾਂ ਉਨ੍ਹਾਂ ਨੂੰ ਹੋਰ ਬੈਂਕਾਂ ਵਿੱਚ ਰਲਾ ਦਿੱਤਾ ਗਿਆ ਹੈ।

    ਇਸ ਜਾਣਕਾਰੀ ਵਿਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿੰਨੀਆਂ ਸ਼ਖਾਵਾਂ ਬੰਦ ਹੋਈਆਂ ਤੇ ਕਿੰਨੀਆਂ ਦੂਜੇ ਬੈਂਕਾਂ ਵਿਚ ਰਲਾਈਆਂ ਗਈਆਂ। ਬੈਂਕ ਆਫ ਬੜੌਦਾ ਦੀਆਂ ਸਭ ਤੋਂ ਵੱਧ 1,283 ਬਰਾਂਚਾਂ ਦੀ ਹੋਂਦ ਖਤਮ ਹੋ ਗਈ। ਇਸ ਪ੍ਰਕਿਰਿਆ ਨਾਲ ਸਟੇਟ ਬੈਂਕ ਆਫ਼ ਇੰਡੀਆ ਦੀਆਂ 332, ਪੰਜਾਬ ਨੈਸ਼ਨਲ ਬੈਂਕ ਦੀਆਂ 169, ਯੂਨੀਅਨ ਬੈਂਕ ਆਫ਼ ਇੰਡੀਆ ਦੀਆਂ 124, ਕੇਨਰਾ ਬੈਂਕ ਦੀਆਂ 107, ਇੰਡੀਅਨ ਓਵਰਸੀਜ਼ ਬੈਂਕ ਦੀਆਂ 53, ਸੈਂਟਰਲ ਬੈਂਕ ਆਫ਼ ਇੰਡੀਆ ਦੀਆਂ 43, ਇੰਡੀਅਨ ਬੈਂਕ ਦੀਆਂ ਪੰਜ, ਬੈਂਕ ਆਫ ਮਹਾਰਾਸ਼ਟਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੀ ਇਕ-ਇਕ ਸ਼ਾਖਾ ਬੰਦ ਹੋ ਗਈ।

    ਨੀਮਚ ਦੇ ਆਰ.ਟੀ.ਆਈ. ਕਾਰਕੁਨ ਚੰਦਰਸ਼ੇਖਰ ਗੌੜ ਮੁਤਾਬਕ ਰਿਜ਼ਰਵ ਬੈਂਕ ਨੇ ਉਸ ਨੂੰ ਸੂਚਨਾ ਦਾ ਅਧਿਕਾਰ ਦੇ ਤਹਿਤ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਵਿੱਤੀ ਸਾਲ 2020-21 'ਚ ਸ਼ਾਖਾ ਬੰਦੀ ਜਾਂ ਰਲਾਉਣ ਦੀ ਪ੍ਰਕਿਰਿਆ 'ਚ ਬੈਂਕ ਆਫ਼ ਬੜੌਦਾ ਦੀਆਂ ਸਭ ਤੋਂ ਵੱਧ 1283 ਸ਼ਾਖਾਵਾਂ ਦਾ ਵਜੂਦ ਖ਼ਤਮ ਹੋ ਗਿਆ।

    ਰਿਜ਼ਰਵ ਬੈਂਕ ਨੇ ਦੱਸਿਆ ਕਿ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ 2020-21 'ਚ ਬੈਂਕ ਆਫ ਇੰਡੀਆ ਤੇ ਯੂਕੋ ਬੈਂਕ ਦੀ ਕੋਈ ਵੀ ਸ਼ਾਖਾ ਬੰਦ ਨਹੀਂ ਕੀਤੀ ਗਈ। ਸਰਕਾਰ ਨੇ ਪਿਛਲੇ ਵਿੱਤੀ ਸਾਲ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਇਨ੍ਹਾਂ ਨੂੰ ਚਾਰ ਵੱਡੇ ਬੈਂਕਾਂ 'ਚ ਤਬਦੀਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰੀ ਬੈਂਕਾਂ ਦੀ ਗਿਣਤੀ ਘਟ ਕੇ 12 ਰਹਿ ਗਈ ਹੈ।
    Published by:Gurwinder Singh
    First published: