Home /News /national /

Nitin Gadkari: ਨਿਤਿਨ ਗਡਕਰੀ ਨੇ ਜਨਤਕ ਟਰਾਂਸਪੋਰਟ ਢਾਂਚੇ ਨੂੰ ਲੈ ਕੇ ਬਣਾਈ ਨਵੀਂ ਯੋਜਨਾ, ਯਾਤਰੀਆਂ ਨੂੰ ਹੋਵੇਗਾ ਲਾਭ

Nitin Gadkari: ਨਿਤਿਨ ਗਡਕਰੀ ਨੇ ਜਨਤਕ ਟਰਾਂਸਪੋਰਟ ਢਾਂਚੇ ਨੂੰ ਲੈ ਕੇ ਬਣਾਈ ਨਵੀਂ ਯੋਜਨਾ, ਯਾਤਰੀਆਂ ਨੂੰ ਹੋਵੇਗਾ ਲਾਭ

 ਨਿਤਿਨ ਗਡਕਰੀ ਨੇ ਜਨਤਕ ਟਰਾਂਸਪੋਰਟ ਢਾਂਚੇ ਨੂੰ ਲੈ ਕੇ ਬਣਾਈ ਨਵੀਂ ਯੋਜਨਾ, 30% ਸਸਤੀ ਹੋਵੇਗੀ ਈ-ਬੱਸਾਂ ਦੀ ਟਿਕਟ

ਨਿਤਿਨ ਗਡਕਰੀ ਨੇ ਜਨਤਕ ਟਰਾਂਸਪੋਰਟ ਢਾਂਚੇ ਨੂੰ ਲੈ ਕੇ ਬਣਾਈ ਨਵੀਂ ਯੋਜਨਾ, 30% ਸਸਤੀ ਹੋਵੇਗੀ ਈ-ਬੱਸਾਂ ਦੀ ਟਿਕਟ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ (ministery of road transport and highways) ਨਿਤਿਨ ਗਡਕਰੀ ਨੇ ਦੇਸ਼ ਦੇ ਜਨਤਕ ਟਰਾਂਸਪੋਰਟ ਢਾਂਚੇ ਵਿੱਚ ਡੀਜ਼ਲ ਬਾਲਣ ਦੀ ਵਰਤੋਂ ਨੂੰ ਘਟਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਲੈਕਟ੍ਰਿਕ ਬੱਸਾਂ ਦੀ ਯਾਤਰੀ ਟਿਕਟ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਦੇ ਮੁਕਾਬਲੇ 30 ਫੀਸਦੀ ਸਸਤੀ ਹੋ ਸਕਦੀ ਹੈ।

ਹੋਰ ਪੜ੍ਹੋ ...
  • Share this:

ਗਡਕਰੀ ਨੇ ਸੋਮਵਾਰ ਨੂੰ ਇੰਦੌਰ 'ਚ ਕਿਹਾ ਕਿ ਦੇਸ਼ ਭਰ ਦੇ ਰਾਜਾਂ ਦੇ ਸੜਕੀ ਆਵਾਜਾਈ ਨਿਗਮ ਕਦੇ ਵੀ ਮੁਨਾਫੇ 'ਚ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਦੀਆਂ ਬੱਸਾਂ ਮਹਿੰਗੇ ਡੀਜ਼ਲ 'ਤੇ ਚੱਲਦੀਆਂ ਹਨ। ਉਨ੍ਹਾਂ ਕਿਹਾ, "ਮੈਂ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਹਾਂ ਕਿ ਇਲੈਕਟ੍ਰਿਕ ਏਸੀ ਬੱਸਾਂ ਲਈ ਯਾਤਰੀ ਟਿਕਟਾਂ ਡੀਜ਼ਲ ਬੱਸਾਂ ਦੇ ਮੁਕਾਬਲੇ ਆਸਾਨੀ ਨਾਲ 30 ਫੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ।"

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਦੇਸ਼ ਵਿੱਚ 50 ਹਜ਼ਾਰ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਯੋਜਨਾ ਹੈ। ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਭਰ 'ਚ 50,000 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਯੋਜਨਾ 'ਤੇ ਅੱਗੇ ਵਧ ਰਹੀ ਹੈ। ਸਾਨੂੰ ਦੂਰਦਰਸ਼ੀ ਮਾਨਸਿਕਤਾ ਨਾਲ ਦੇਸ਼ ਦੀ ਆਵਾਜਾਈ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ। ਵਾਹਨਾਂ ਵਿੱਚ ਪੈਟਰੋਲ-ਡੀਜ਼ਲ ਦੀ ਥਾਂ ਬਿਜਲੀ, ਗ੍ਰੀਨ ਹਾਈਡ੍ਰੋਜਨ, ਈਥਾਨੌਲ, ਬਾਇਓ-ਸੀਐਨਜੀ ਅਤੇ ਬਾਇਓ-ਐਲਐਨਜੀ ਵਰਗੇ ਸਸਤੇ ਬਾਲਣ ਦੀ ਵਰਤੋਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਗਡਕਰੀ ਨੇ ਪ੍ਰੋਗਰਾਮ ਦੌਰਾਨ ਮੱਧ ਪ੍ਰਦੇਸ਼ ਵਿੱਚ 2,300 ਕਰੋੜ ਰੁਪਏ ਦੀ ਲਾਗਤ ਵਾਲੇ 5 ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅਧਿਕਾਰੀਆਂ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ ਨਾਲ ਮੱਧ ਪ੍ਰਦੇਸ਼ ਦੀ ਮਹਾਰਾਸ਼ਟਰ ਅਤੇ ਦੱਖਣੀ ਰਾਜਾਂ ਨਾਲ ਸੜਕੀ ਸੰਪਰਕ ਵਧੇਗੀ ਅਤੇ ਰੁਜ਼ਗਾਰ ਅਤੇ ਨਿਵੇਸ਼ ਦੇ ਮੌਕੇ ਵੀ ਵਧਣਗੇ।

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਨਿਤਿਨ ਗਡਕਰੀ ਨੇ 20 ਫਲਾਈਓਵਰ ਬਣਾਉਣ ਦੀ ਮਨਜ਼ੂਰੀ ਵੀ ਦਿੱਤੀ ਹੈ। ਗਡਕਰੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੰਗ 'ਤੇ ਇੰਦੌਰ, ਭੋਪਾਲ, ਸਾਗਰ, ਗਵਾਲੀਅਰ, ਜਬਲਪੁਰ, ਰਤਲਾਮ, ਖੰਡਵਾ, ਧਾਰ, ਛਤਰਪੁਰ ਅਤੇ ਵਿਦਿਸ਼ਾ 'ਚ ਕੁੱਲ 20 ਫਲਾਈਓਵਰ ਬਣਾਉਣ ਦੀ ਮਨਜ਼ੂਰੀ ਦੇਣ ਦਾ ਐਲਾਨ ਵੀ ਕੀਤਾ। ਗਡਕਰੀ ਨੇ ਕਿਹਾ ਕਿ ਸਾਲ 2014 ਤੋਂ ਹੁਣ ਤੱਕ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੱਧ ਪ੍ਰਦੇਸ਼ ਲਈ 2.5 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ 2024 ਦੇ ਅੰਤ ਤੱਕ ਇਹ ਅੰਕੜਾ ਵੱਧ ਕੇ 4 ਲੱਖ ਕਰੋੜ ਰੁਪਏ ਹੋ ਜਾਵੇਗਾ।

Published by:rupinderkaursab
First published:

Tags: Auto, Auto industry, Auto news, Automobile, Nitin Gadkari, Transport