Home /News /national /

Ajab-Gajab -10 ਹਜ਼ਾਰ ਦੀ ਨੌਕਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ 1 ਕਰੋੜ ਦਾ ਇਨਕਮ ਟੈਕਸ ਨੋਟਿਸ

Ajab-Gajab -10 ਹਜ਼ਾਰ ਦੀ ਨੌਕਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ 1 ਕਰੋੜ ਦਾ ਇਨਕਮ ਟੈਕਸ ਨੋਟਿਸ

Ajab-Gajab -10 ਹਜ਼ਾਰ ਦੀ ਨੌਕਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ 1 ਕਰੋੜ ਦਾ ਇਨਕਮ ਟੈਕਸ ਨੋਟਿਸ

Ajab-Gajab -10 ਹਜ਼ਾਰ ਦੀ ਨੌਕਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ 1 ਕਰੋੜ ਦਾ ਇਨਕਮ ਟੈਕਸ ਨੋਟਿਸ

ਨੋਟਿਸ ਵੇਖ ਕੇ ਚੰਦਰਕਾਂਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵਰਕ ਦਾ ਕਹਿਣਾ ਹੈ ਕਿ ਜਿੰਨੀ ਰਕਮ ਦਾ ਉਸ ਨੂੰ ਟੈਕਸ ਕਰਨ ਲਈ ਕਿਹਾ ਜਾ ਰਿਹਾ ਹੈ, ਉਹਨੀ ਰਕਮ ਉਹਨੇ ਸਿਰਫ ਟੀਵੀ 'ਤੇ ਦੇਖੀ ਹੈ।

  • Share this:


ਮੁੰਬਈ ਦੇ ਕਲਿਆਣ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸੁਰੱਖਿਆ ਗਾਰਡ ਨੂੰ 1 ਕਰੋੜ ਤੋਂ ਜ਼ਿਆਦਾ ਦਾ ਇਨਕਮ ਟੈਕਸ ਨੋਟਿਸ ਮਿਲਿਆ ਹੈ। ਨੋਟਿਸ ਪ੍ਰਾਪਤ ਕਰਨ ਵਾਲੇ ਇਸ 56 ਸਾਲਾ ਸੁਰੱਖਿਆ ਗਾਰਡ ਦਾ ਨਾਂ ਚੰਦਰਕਾਂਤ ਵਰਕ ਹੈ। ਨੋਟਿਸ ਵੇਖ ਕੇ ਚੰਦਰਕਾਂਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵਰਕ ਦਾ ਕਹਿਣਾ ਹੈ ਕਿ ਜਿੰਨੀ ਰਕਮ ਦਾ ਉਸ ਨੂੰ ਟੈਕਸ ਕਰਨ ਲਈ ਕਿਹਾ ਜਾ ਰਿਹਾ ਹੈ, ਉਹਨੀ ਰਕਮ ਉਹਨੇ ਸਿਰਫ ਟੀਵੀ 'ਤੇ ਦੇਖੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਦਰਕਾਂਤ ਵਰਕ ਕਲਿਆਣ ਦੇ ਠਾਕਰਪਾੜਾ ਇਲਾਕੇ ਦੇ ਜੈਨ ਚਾਲ ਵਿੱਚ ਆਪਣੀ ਭੈਣ ਨਾਲ ਰਹਿੰਦਾ ਹੈ। ਸੁਰੱਖਿਆ ਗਾਰਡ ਤੋਂ ਇਲਾਵਾ, ਵਰਕ ਹਾਊਸ ਕੀਪਿੰਗ ਜਾਂ ਕੋਰੀਅਰ ਬੁਆਏ ਦਾ ਕੰਮ ਕਰਦਾ ਹੈ। ਇਸ ਸਭ ਤੋਂ ਉਹ 10 ਹਜ਼ਾਰ ਤੱਕ ਕਮਾ ਲੈਂਦਾ ਹੈ, ਜਿਸ ਨਾਲ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ। ਵਰਕ ਨੂੰ 1 ਫਰਵਰੀ ਨੂੰ ਇਨਕਮ ਟੈਕਸ ਵਿਭਾਗ ਤੋਂ 1 ਕਰੋੜ 14 ਲੱਖ ਰੁਪਏ ਦਾ ਨੋਟਿਸ ਮਿਲਿਆ ਸੀ, ਜਿਸ ਤੋਂ ਬਾਅਦ ਉਹ ਪਰੇਸ਼ਾਨ ਹੈ। ਵਰਕ ਦੀ ਸਾਲਾਨਾ ਆਮਦਨ 1 ਲੱਖ 20 ਹਜ਼ਾਰ ਰੁਪਏ ਹੈ।

ਇਨਕਮ ਟੈਕਸ ਵਿਭਾਗ ਦੇ ਦਫਤਰ ਤੋਂ ਮਿਲਿਆ ਇਹ ਜਵਾਬ

ਚੰਦਰਕਾਂਤ ਵਰਕ ਨੂੰ ਜਦੋਂ ਇਹ ਨੋਟਿਸ ਮਿਲਿਆ ਤਾਂ ਉਹ ਭੰਬਲਭੂਸੇ ਵਿੱਚ ਪੈ ਗਿਆ ਅਤੇ ਉਸਨੇ ਕਈ ਵਾਰ ਅੰਕੜਿਆਂ ਨੂੰ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ, ਇਸ ਨੋਟਿਸ ਦੀ ਸ਼ਿਕਾਇਤ ਕਰਨ ਲਈ ਆਮਦਨ ਕਰ ਵਿਭਾਗ ਦੇ ਦਫ਼ਤਰ ਪਹੁੰਚਿਆ ਅਤੇ ਇਸ ਬਾਰੇ ਪੁੱਛਗਿੱਛ ਕੀਤੀ। ਉੱਥੇ ਮਿਲਿਆ ਜਵਾਬ ਸੁਣ ਕੇ ਉਹ ਹੋਰ ਵੀ ਹੈਰਾਨ ਹੋ ਗਿਆ। ਵਰਕ ਨੂੰ ਦੱਸਿਆ ਗਿਆ ਕਿ ਉਸ ਨੇ ਆਪਣੇ ਪੈਨ ਕਾਰਡ ਨੰਬਰ ਦੀ ਵਰਤੋਂ ਕਰਕੇ ਵਿਦੇਸ਼ ਵਿੱਚ ਖਰੀਦਦਾਰੀ ਕੀਤੀ ਸੀ।


ਚੰਦਰਕਾਂਤ ਵਰਕ ਨੇ ਦੱਸਿਆ ਕਿ ਇਹ ਸੁਣ ਕੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਹੀ ਢੰਗ ਨਾਲ ਜਾਂਚ ਕਰਕੇ ਉਸ ਦਾ ਖਹਿੜਾ ਛੁਡਾਉਣ। ਅਧਿਕਾਰੀਆਂ ਨੇ ਵਰਕ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ।

Published by:Ashish Sharma
First published:

Tags: Ajab Gajab News, Income tax, Mumbai