• Home
 • »
 • News
 • »
 • national
 • »
 • EARTHQUAKE 4 3 MAGNITUDE EARTHQUAKE SHAKES JAMMU AND KASHMIR RUP AS

Earthquake: ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ, 4.3 ਤੀਬਰਤਾ ਨਾਲ ਹਿੱਲੀ ਧਰਤੀ

Earthquake: ਜੰਮੂ ਕਸ਼ਮੀਰ ਦੇ ਲੇਹ ਵਿੱਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੈਲ ਉੱਤੇ ਝਟਕਿਆਂ ਦੀ ਤੀਬਰਤਾ 4.3 ਸੀ। ਭੂਚਾਲ ਦੇ ਝਟਕੇ ਸਵੇਰੇ ਕਰੀਬ 7:29 ਵਜੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਮੁਤਾਬਕ ਭੂਚਾਲ ਦਾ ਅਲਚੀ 18km ਨਾਰਥ ਚ ਯਾਨੀ ਚੀਨ ਵਿੱਚ ਦੱਸਿਆ ਗਿਆ।

Earthquake: ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ, 4.3 ਤੀਬਰਤਾ ਨਾਲ ਹਿੱਲੀ ਧਰਤੀ

 • Share this:
  Earthquake: ਜੰਮੂ ਕਸ਼ਮੀਰ ਦੇ ਲੇਹ ਵਿੱਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੈਲ ਉੱਤੇ ਝਟਕਿਆਂ ਦੀ ਤੀਬਰਤਾ 4.3 ਸੀ। ਭੂਚਾਲ ਦੇ ਝਟਕੇ ਸਵੇਰੇ ਕਰੀਬ 7:29 ਵਜੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Center for Seismology) ਦੇ ਮੁਤਾਬਕ ਭੂਚਾਲ ਦਾ ਅਲਚੀ 18km ਨਾਰਥ 'ਚ ਯਾਨੀ ਚੀਨ ਵਿੱਚ ਦੱਸਿਆ ਗਿਆ।  ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦੇ ਹੋਏ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਦੇ ਝਟਕੇ ਜ਼ਬਰਦਸਤ ਨਹੀਂ ਸਨ। ਹੁਣ ਤੱਕ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

  ਅੰਡੇਮਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

  ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ-ਮੰਗਲਵਾਰ ਦੀ ਰਾਤ ਕਰੀਬ 2.52 ਵਜੇ ਅੰਡੇਮਾਨ ਅਤੇ ਨਿਕੋਬਾਰ ਦੇ ਡਿਗਲੀਪੁਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਦੀ ਤੀਬਰਤਾ 4.4 ਸੀ। ਇੰਨਾ ਹੀ ਨਹੀਂ ਇਨ੍ਹਾਂ ਦਾ ਕੇਂਦਰ ਡਿਗਲੀਪੁਰ ਤੋਂ 147 ਕਿਲੋਮੀਟਰ ਉੱਤਰ ਵੱਲ ਦੱਸਿਆ ਗਿਆ।
  Published by:rupinderkaursab
  First published: