Home /News /national /

Earthquake : ਦਿੱਲੀ-ਐਨਸੀਆਰ,ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Earthquake : ਦਿੱਲੀ-ਐਨਸੀਆਰ,ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦਿੱਲੀ-ਐਨਸੀਆਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਨਹੀਂ ਹੋਇਆ ਜਾਨ-ਮਾਲ ਦਾ ਕੋਈ ਨੁਕਸਾਨ

ਦਿੱਲੀ-ਐਨਸੀਆਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਨਹੀਂ ਹੋਇਆ ਜਾਨ-ਮਾਲ ਦਾ ਕੋਈ ਨੁਕਸਾਨ

ਦਿੱਲੀ-ਐੱਨਸੀਆਰ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਵਿੱਚ ਵੀ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਇਹ ਪਤਾ ਲੱਗਿਆ ਹੈ ਕਿ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋੜਾ ਦੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ਵੱਲੋਂ ਇਹ ਝਟਕੇ ਆਪਣੇ ਘਰਾਂ ਅਤੇ ਦਫਤਰਾਂ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਹਨ । ਪਰ ਇੰਨਾ ਜ਼ਰੂਰ ਹੈ ਕਿ ਅਜੇ ਤੱਕ ਇਸ ਭੂਚਾਲ ਦੇ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਹੋਰ ਪੜ੍ਹੋ ...
  • Last Updated :
  • Share this:

ਮੰਗਲਵਾਰ ਦੁਪਹਿਰ ਨੂੰ ਦਿੱਲੀ-ਐੱਨਸੀਆਰ ਦੀ ਧਰਤੀ ਮੁੜ ਹਿੱਲੀ ਅਤੇ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਮਿਲੀ ਕਾਣਕਾਰੀ ਦੇ ਮੁਤਾਬਕ ਦਿੱਲੀ-ਐੱਨਸੀਆਰ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਵਿੱਚ ਵੀ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਇਹ ਪਤਾ ਲੱਗਿਆ ਹੈ ਕਿ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋੜਾ ਦੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ਵੱਲੋਂ ਇਹ ਝਟਕੇ ਆਪਣੇ ਘਰਾਂ ਅਤੇ ਦਫਤਰਾਂ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਹਨ । ਪਰ ਇੰਨਾ ਜ਼ਰੂਰ ਹੈ ਕਿ ਅਜੇ ਤੱਕ ਇਸ ਭੂਚਾਲ ਦੇ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਕ ਇਹ ਭੂਚਾਲ ਮੰਗਲਵਾਰ ਦੁਪਹਿਰ 2.28 ਵਜੇ ਆਇਆ ਸੀ। ਇਸ ਭੂਚਾਲ ਦੀ ਤੀਬਰਤਾ 5.8 ਦੱਸੀ ਜਾ ਰਹੀ ਸੀ।ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਕ ਭੂਚਾਲ ਦਾ ਕੇਂਦਰ ਨੇਪਾਲ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਥੱਲੇ ਦੱਸਿਆ ਜਾ ਰਿਹਾ ਹੈ।


ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਜਨਵਰੀ ਨੂੰ ਦਿੱਲੀ-ਐਨਸੀਆਰ ਦੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ।ਇਸ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਸੀ। ਜਿਸ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਇਲਾਕਾ ਦੱਸਿਆ ਗਿਆ ਸੀ।

ਕੀ ਹੈ ਭੂਚਾਲ ਆਉਣ ਦਾ ਮੁੱਖ ਕਾਰਨ ?

ਸਾਡੀ ਧਰਤੀ ਮੁੱਖ ਤੌਰ 'ਤੇ ਚਾਰ ਪਰਤਾਂ ਦੀ ਬਣੀ ਹੋਈ ਹੈ। ਅੰਦਰੂਨੀ ਕੋਰ, ਬਾਹਰੀ ਕੋਰ, ਮੈਂਟਲ ਅਤੇ ਕ੍ਰਸਟ। ਕ੍ਰਸਟ ਅਤੇ ਉਪਰਲੇ ਮੈਂਟਲ ਕੋਰ ਨੂੰ ਲਿਥੋਸਫੀਅਰ ਕਿਹਾ ਜਾਂਦਾ ਹੈ।ਦਰਅਸਲ ਇਹ 50 ਕਿਲੋਮੀਟਰ ਮੋਟੀ ਪਰਤ ਜੋ ਕਿ ਕਈ ਭਾਗਾਂ ਵਿੱਚ ਵੰਡੀ ਹੋਈ ਹੈ ਜਿਸ ਨੂੰ ਟੈਕਟੋਨਿਕ ਪਲੇਟ ਕਹਿੰਦੇ ਹਨ। ਯਾਨੀ ਧਰਤੀ ਦੀ ਉਪਰਲੀ ਸਤ੍ਹਾ 7 ਟੈਕਟੋਨਿਕ ਪਲੇਟਾਂ ਦੇ ਨਾਲ ਬਣੀ ਹੋਈ ਹੈ। ਇਹ ਪਲੇਟਾਂ ਕਦੇ ਸਥਿਰ ਨਹੀਂ ਹੁੰਦੀਆਂ, ਇਹ ਲਗਾਤਾਰ ਚੱਲਦੀਆਂ ਹੀ ਰਹਿੰਦੀਆਂ ਹਨ, ਜਦੋਂ ਇਹ ਪਲੇਟਾਂ ਇੱਕ ਦੂਜੇ ਵੱਲ ਵਧਦੀਆਂ ਹਨ ਤਾਂ ਇਹ ਆਪਸ ਦੇ ਵਿੱਚ ਟਕਰਾ ਜਾਂਦੀਆਂ ਹਨ। ਕਈ ਵਾਰ ਇਹ ਪਲੇਟਾਂ ਆਪਸ ਦੇ ਵਿੱਚ ਟਕਰਾਉਣ ਦੇ ਨਾਲ ਟੁੱਟ ਵੀ ਜਾਂਦੀਆਂ ਹਨ। ਇਨ੍ਹਾਂ ਦੇ ਟਕਰਾਉਣ ਕਾਰਨ ਵੱਡੇ ਪੱਧਰ 'ਤੇ ਊਰਜਾ ਨਿਕਲਦੀ ਹੈ, ਜਿਸ ਕਾਰਨ ਇਸ ਦੇ ਇਲਾਕੇ 'ਚ ਹਲਚਲ ਮਚ ਜਾਂਦੀ ਹੈ। ਕਈ ਵਾਰ ਇਹ ਝਟਕੇ ਬਹੁਤ ਘੱਟ ਤੀਬਰਤਾ ਦੇ ਹੁੰਦੇ ਹਨ, ਇਸ ਲਈ ਇਹ ਮਹਿਸੂਸ ਵੀ ਨਹੀਂ ਕੀਤੇ ਜਾਂਦੇ। ਹਾਲਾਂਕਿ ਕਈ ਵਾਰ ਇਨ੍ਹਾਂ ਦੀ ਤੀਬਰਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਧਰਤੀ ਫਟ ਵੀ ਜਾਂਦੀ ਹੈ ।

Published by:Shiv Kumar
First published:

Tags: Delhi, Delhi-NCR, Earthquake, Uttar Pardesh, Uttarakhand