• Home
  • »
  • News
  • »
  • national
  • »
  • EARTHQUAKE TREMORS AGAIN IN DELHI 2 POINT7 MAGNITUDE MEASURED ON THE RICTOR SCALE

ਭੂਚਾਲ ਨੇ ਮੁੜ ਹਿਲਾਈ ਦਿੱਲੀ, ਰਿਕਟਰ ਪੈਮਾਨੇ 'ਤੇ 2.7 ਮਾਪੀ ਗਈ ਤੀਬਰਤਾ

ਭੂਚਾਲ ਨੇ ਮੁੜ ਹਿਲਾਈ ਦਿੱਲੀ, ਰਿਕਟਰ ਪੈਮਾਨੇ 'ਤੇ 2.7 ਮਾਪੀ ਗਈ ਤੀਬਰਤਾ

ਭੂਚਾਲ ਨੇ ਮੁੜ ਹਿਲਾਈ ਦਿੱਲੀ, ਰਿਕਟਰ ਪੈਮਾਨੇ 'ਤੇ 2.7 ਮਾਪੀ ਗਈ ਤੀਬਰਤਾ

  • Share this:
    ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.7 ਮਾਪੀ ਗਈ ਹੈ। ਇਹ ਲਗਾਤਾਰ ਦੂਸਰਾ ਦਿਨ ਹੈ ਜਦੋਂ ਦਿੱਲੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਭੂਚਾਲ ਦੇ ਝਟਕੇ ਆਏ ਸਨ। ਉਸ ਸਮੇਂ ਇਸ ਦੀ ਤੀਬਰਤਾ 3.8 ਮਾਪੀ ਗਈ ਸੀ।

    ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਕਈ ਇਲਾਕਿਆਂ ਵਿਚ ਐਤਵਾਰ ਸ਼ਾਮ 5:30 ਵਜੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.5 ਤੀਬਰਤਾ ਦਰਜ ਕੀਤੀ ਗਈ ਹੈ।

    ਭਾਰਤੀ ਮੌਸਮ ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਪੂਰਬੀ ਦਿੱਲੀ ਅਤੇ ਯੂਪੀ ਦੀ ਸਰਹੱਦ ਸੀ। ਐਤਵਾਰ ਨੂੰ ਆਏ ਭੁਚਾਲ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਦਿੱਲੀ, ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਆਪਣੇ ਘਰਾਂ ਤੋਂ ਬਾਹਰ ਆ ਗਏ। ਮਹੱਤਵਪੂਰਣ ਗੱਲ ਇਹ ਹੈ ਕਿ ਦਿੱਲੀ ਵਿੱਚ ਜਿਥੇ ਭੂਚਾਲ ਆਇਆ, ਉਹ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ, ਕਿਉਂਕਿ ਇਹ ਯਮੁਨਾ ਦਾ ਫਲੱਡ ਪਲੇਨ ਹੈ ।
    Published by:Gurwinder Singh
    First published: