ਰਾਸ਼ਟਰੀ ਪਾਰਟੀ ਦਰਜਾ: ਤ੍ਰਿਣਮੂਲ, ਕਮਿਊਨਿਸਟ ਪਾਰਟੀ, ਐਨ ਸੀ ਪੀ ਨੂੰ ਚੋਣ ਕਮਿਸ਼ਨ ਦਾ ਨੋਟਿਸ

News18 Punjab
Updated: July 19, 2019, 1:45 PM IST
ਰਾਸ਼ਟਰੀ ਪਾਰਟੀ ਦਰਜਾ: ਤ੍ਰਿਣਮੂਲ, ਕਮਿਊਨਿਸਟ ਪਾਰਟੀ, ਐਨ ਸੀ ਪੀ ਨੂੰ ਚੋਣ ਕਮਿਸ਼ਨ ਦਾ ਨੋਟਿਸ

  • Share this:
ਨੇਸ਼ਨਾਲਿਸ੍ਟ ਕਾਂਗਰਸ ਪਾਰਟੀ, ਤ੍ਰਿਣਮੂਲ ਕਾੰਗ੍ਰੇਸ ਤੇ ਕਮਿਊਨਿਸਟ ਪਾਰਟੀ ਆਪਣਾ ਰਾਸ਼ਟਰੀ ਪਾਰਟੀ ਹੋਣ ਦਾ ਦਰਜਾ ਖੋਹ ਸਕਦੀਆਂ ਹਨ। ਲੋਕ ਸਭਾ ਚੋਣਾਂ 'ਚ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਬਾਅਦ ਚੋਣ ਕਮਿਸ਼ਨ ਨੇ ਇਨ੍ਹਾਂ ਪਾਰਟੀਆਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਇਸ ਨੋਟਿਸ ਦਾ ਜਵਾਬ 5 ਅਗਸਤ ਤੱਕ ਦੇਣ ਨੂੰ ਕਿਹਾ ਗਿਆ ਹੈ।
ਸੂਤਰਾਂ ਮੁਤਾਬਿਕ ਕਮਿਸ਼ਨ ਨੇ ਪੁੱਛਿਆ ਹੈ ਕਿ ਉਨ੍ਹਾਂ ਦਾ ਰਾਸ਼ਟਰੀ ਪਾਰਟੀ ਦਾ ਦਰਜਾ ਕਿਉਂ ਨਾ ਖੋਹ ਲਿਆ ਜਾਵੇ।

ਇਨ੍ਹਾਂ ਪਾਰਟੀਆਂ ਦਾ 2014 ਲੋਕ ਸਭਾ ਚੋਣਾਂ ਵਿੱਚ ਵੀ ਮਾੜਾ ਪ੍ਰਦਰਸ਼ਨ ਰਿਹਾ ਸੀ। ਇਨ੍ਹਾਂ ਪਾਰਟੀਆਂ ਨੂੰ ਰਾਹਤ ਉਦੋਂ ਮਿਲੀ ਜਦੋਂ ਚੋਣ ਕਮਿਸ਼ਨ ਨੇ ਆਪਣੇ ਨਿਯਮ ਸੋਧਦੇ ਹੋਏ ਪਾਰਟੀਆਂ ਦੇ ਰਾਸ਼ਟਰੀ ਪਾਰਟੀ ਦਰਜੇ ਨੂੰ ਪੰਜ ਸਾਲ ਦੀ ਬਜਾਏ 10 ਸਾਲ 'ਚ ਸਮੀਖਿਆ ਕੀਤਾ ਜਾਣਾ ਕਰ ਦਿੱਤਾ।
Loading...
ਬਹੁਜਨ ਸਮਾਜ ਪਾਰਟੀ (ਬਸਪਾ) ਨੇ 10 ਲੋਕ ਸਭਾ ਤੇ ਕੁੱਝ ਵਿਧਾਨ ਸਭਾ ਸੀਟਾਂ ਜਿੱਤੀਆਂ ਜਿਸ ਕਰ ਕੇ ਉਸ ਦਾ ਰਾਸ਼ਟਰੀ ਪਾਰਟੀ ਦਾ ਦਰਜਾ ਸੁਰੱਖਿਅਤ ਹੈ।

ਚੋਣ ਕਮਿਸ਼ਨ ਦੇ ਨੇਮਾਂ ਮੁਤਾਬਿਕ ਜੇ ਕੋਈ ਪਾਰਟੀ ਚਾਰ ਜਾਂ ਚਾਰ ਤੋਂ ਜ਼ਿਆਦਾ ਸੂਬਿਆਂ ਚ ਪਾਏ ਗਏ ਕੁਲ ਵੋਟਾਂ ਦਾ 6 ਫ਼ੀਸਦੀ ਹਿੱਸਾ ਜਿੱਤਦੀ ਹੈ ਤੇ ਉਸ ਦੇ ਘੱਟੋ-ਘੱਟ ਚਾਰ ਉਮੀਦਵਾਰ ਜਿੱਤਦੇ ਹਨ ਤਾਂ ਉਹ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਦੀ ਹੱਕਦਾਰ ਹੈ।
First published: July 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...