• Home
  • »
  • News
  • »
  • national
  • »
  • ECI TO HOLD BYPOLLS ON WEST BENGAL THREE SEATS INCLUDING BHABANIPUR ASSEMBLY CONSTITUENCY

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 3 ਹਲਕਿਆਂ ’ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 3 ਹਲਕਿਆਂ ’ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ (ਫਾਇਲ ਫੋਟੋ)

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 3 ਹਲਕਿਆਂ ’ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ (ਫਾਇਲ ਫੋਟੋ)

  • Share this:
    ਚੋਣ ਕਮਿਸ਼ਨ ਨੇ 30 ਸਤੰਬਰ ਨੂੰ ਉੜੀਸਾ ਦੇ ਇਕ ਅਤੇ ਪੱਛਮੀ ਬੰਗਾਲ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਇਸ ਵਿਚ ਭਵਾਨੀਪੁਰ ਦੀ ਸੀਟ ਵੀ ਸ਼ਾਮਲ ਹੈ, ਜਿਥੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਵੀ ਚੋਣ ਲੜ ਸਕਦੀ ਹੈ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ।

    ਚੋਣ ਕਮਿਸ਼ਨ ਨੇ ਬਿਆਨ ਵਿਚ ਕਿਹਾ ਕਿ ਉਸ ਨੇ ਪੱਛਮੀ ਬੰਗਾਲ ਦੇ ਭਬਾਨੀਪੁਰ ਵਿਧਾਨ ਸਭਾ ਹਲਕੇ ਵਿਚ ਉਪ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। 30 ਸਤੰਬਰ ਨੂੰ ਪੱਛਮੀ ਬੰਗਾਲ ਦੇ ਸਮਸੇਰਗੰਜ ਅਤੇ ਜੰਗੀਰਪੁਰ ਅਤੇ ਉੜੀਸਾ ਦੇ ਪਿਪਲੀ ਵਿਚ ਵੀ ਉਪ ਚੋਣਾਂ ਹੋਣਗੀਆਂ।

    ਬੈਨਰਜੀ ਇਸ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਨੰਦੀਗ੍ਰਾਮ ਤੋਂ ਚੋਣ ਲੜਨ ਲਈ ਆਪਣੀ ਰਵਾਇਤੀ ਭਵਾਨੀਪੁਰ ਸੀਟ ਤੋਂ ਛੱਡੀ ਸੀ ਪਰ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਆਪਣੇ ਸਾਬਕਾ ਕਰੀਬੀ ਸਹਿਯੋਗੀ ਸੁਵੇਂਧੂ ਅਧਿਕਾਰੀ ਤੋਂ ਹਾਰ ਗਈ ਸੀ। ਕਮਿਸ਼ਨ ਨੇ ਇਹ ਵੀ ਕਿਹਾ ਕਿ ਉਪ ਚੋਣਾਂ ਦੌਰਾਨ ਕੋਵਿਡ ਤੋਂ ਬਚਾਅ ਲਈ ਸਖਤ ਨਿਯਮ ਬਣਾਏ ਗਏ ਹਨ।
    Published by:Gurwinder Singh
    First published: