ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ (Delhi Health Minister) ਸਤੇਂਦਰ ਜੈਨ (Satyendar Jain Arrested) ਨੂੰ ਹਵਾਲਾ ਲੈਣ-ਦੇਣ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਿਹਤ ਮੰਤਰੀ ਨੂੰ ਕੋਲਕਾਤਾ ਦੀ ਇਕ ਕੰਪਨੀ ਨਾਲ ਹਵਾਲਾ ਲੈਣ-ਦੇਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਈਡੀ ਦੇ ਅਨੁਸਾਰ, ਜਾਂਚ ਵਿੱਚ ਪਾਇਆ ਗਿਆ ਕਿ 2015-16 ਦੌਰਾਨ ਸਤੇਂਦਰ ਜੈਨ ਇੱਕ ਜਨਤਕ ਸੇਵਕ ਸੀ, ਉਸ ਸਮੇਂ ਉਨ੍ਹਾਂ ਦੀਆਂ ਨਿਯੰਤਰਿਤ ਅਤੇ ਮਾਲਕੀ ਵਾਲੀਆਂ ਕੰਪਨੀਆਂ ਨੇ ਕੋਲਕਾਤਾ ਅਧਾਰਤ ਐਂਟਰੀ ਆਪਰੇਟਰਾਂ ਨੂੰ ਨਕਦ ਟ੍ਰਾਂਸਫਰ ਦੇ ਬਦਲੇ ਸ਼ੈੱਲ ਕੰਪਨੀਆਂ ਤੋਂ 4.81 ਕਰੋੜ ਰੁਪਏ ਹਵਾਲਾ ਰਾਹੀਂ ਪ੍ਰਾਪਤ ਕੀਤੇ ਸਨ।
ਈਡੀ ਨੇ ਕਿਹਾ ਕਿ ਇਸ ਰਕਮ ਦੀ ਵਰਤੋਂ ਜ਼ਮੀਨ ਦੀ ਸਿੱਧੀ ਖਰੀਦ ਲਈ ਜਾਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਖੇਤੀਬਾੜੀ ਜ਼ਮੀਨ ਦੀ ਖਰੀਦ ਲਈ ਲਏ ਗਏ ਕਰਜ਼ੇ ਦੀ ਮੁੜ ਅਦਾਇਗੀ ਲਈ ਕੀਤੀ ਗਈ ਸੀ। ਦਿੱਲੀ ਸਰਕਾਰ (Delhi Government) ਵਿੱਚ ਆਮ ਆਦਮੀ ਪਾਰਟੀ (AAP) ਦੇ ਨੇਤਾ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਖਿਲਾਫ ਈਡੀ ਦਾ ਮਨੀ ਲਾਂਡਰਿੰਗ ਦਾ ਕੇਸ ਸੀਬੀਆਈ ਵੱਲੋਂ ਅਗਸਤ 2017 ਵਿੱਚ ਉਸ ਅਤੇ ਹੋਰਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਲਈ ਦਰਜ ਕੀਤੀ ਗਈ ਐਫਆਈਆਰ ਤੋਂ ਪੈਦਾ ਹੁੰਦਾ ਹੈ।
'ਜੈਨ ਦੀ ਗ੍ਰਿਫ਼ਤਾਰੀ ਭਾਜਪਾ ਦੀ ਬੁਖਲਾਹਟ ਦਾ ਨਤੀਜਾ'
ਉਧਰ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ ਇਸ ਨੂੰ ਭਾਜਪਾ ਦੀ ਬੁਖਲਾਹਟ ਦੱਸਿਆ ਹੈ। ਆਪ ਆਗੂ ਨੇ ਕਿਹਾ ਕਿ ਭਾਜਪਾ ਹਿਮਾਚਲ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ। ਇਸ ਲਈ ਅੱਜ ਗ੍ਰਿਫ਼ਤਾਰ ਕੀਤਾ ਗਿਆ ਕਿ ਉਹ ਹਿਮਾਚਲ ਨਾ ਜਾ ਸਕੇ।
ਉਨ੍ਹਾਂ ਕਿਹਾ ਕਿ 8 ਸਾਲ ਤੋਂ ਸਤੇਂਦਰ ਜੈਨ ਵਿਰੁੱਧ ਫਰਜ਼ੀ ਕੇਸ ਚਲਾਇਆ ਜਾ ਰਿਹਾ ਹੈ। ਈਡੀ ਕਈ ਵਾਰੀ ਬੁਲਾ ਚੁੱਕੀ ਹੈ ਅਤੇ ਵਿਚਾਲੇ ਜਿਹੇ ਈਡੀ ਨੇ ਬੁਲਾਉਣਾ ਵੀ ਬੰਦ ਕਰ ਦਿੱਤਾ ਸੀ, ਕਿਉਂਕਿ ਕੁੱਝ ਨਹੀ੍ਹ ਮਿਲਿਆ ਸੀ। ਪਰੰਤੂ ਹੁਣ ਫਿਰ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜੈਨ ਹਿਮਾਚਲ ਦੇ ਚੋਣ ਇੰਚਾਰਜ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Arvind Kejriwal, Enforcement Directorate, Manish sisodia