• Home
 • »
 • News
 • »
 • national
 • »
 • EGG DAILY AND MONTLY PRICES EGG WHOLESALE PRICE MANDI EGG LATETST NEWS POULTRY EGG PRICES FALL ON COVID 19 RUMOURS

ਇਸ ਡਰ ਕਾਰਨ ਆਂਡਿਆਂ ਅਤੇ ਚਿਕਨ ਦੀਆਂ ਕੀਮਤਾਂ ਵਿਚ ਆਈ ਇੰਨੀ ਵੱਡੀ ਗਿਰਾਵਟ...

ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ਵਿਚ ਵੀ ਦਿਖਾਈ ਦੇ ਰਿਹਾ ਹੈ। ਪਿਛਲੇ 1 ਮਹੀਨੇ ਵਿੱਚ, ਆਂਡਿਆਂ ਅਤੇ ਚਿਕਨ ਦੀਆਂ ਕੀਮਤਾਂ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਅੰਗਰੇਜ਼ੀ ਦੇ ਅਖਬਾਰ ਇਕਨਾਮਿਕ ਟਾਈਮਜ਼ ਦੀ ਖ਼ਬਰ ਅਨੁਸਾਰ, ਕੋਰੋਨਾ ਵਾਇਰਸ ਦੇ ਕੁਝ ਸੰਦੇਸ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੇ ਕੀਤੇ ਜਾ ਰਹੇ ਹਨ।

ਕੋਰੋਨਾ ਵਾਇਰਸ ਕਾਰਨ ਆਂਡੇ ਤੇ ਚਿਕਨ ਤੋਂ ਮੂੰਹ ਮੋੜਨ ਵਾਲੇ ਜ਼ਰੂਰ ਪੜ੍ਹਨ ਇਹ ਖਬਰ...

ਕੋਰੋਨਾ ਵਾਇਰਸ ਕਾਰਨ ਆਂਡੇ ਤੇ ਚਿਕਨ ਤੋਂ ਮੂੰਹ ਮੋੜਨ ਵਾਲੇ ਜ਼ਰੂਰ ਪੜ੍ਹਨ ਇਹ ਖਬਰ...

 • Share this:
  ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ਵਿਚ ਵੀ ਦਿਖਾਈ ਦੇ ਰਿਹਾ ਹੈ। ਪਿਛਲੇ 1 ਮਹੀਨੇ ਵਿੱਚ, ਆਂਡਿਆਂ ਅਤੇ ਚਿਕਨ ਦੀਆਂ ਕੀਮਤਾਂ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਅੰਗਰੇਜ਼ੀ ਦੇ ਅਖਬਾਰ ਇਕਨਾਮਿਕ ਟਾਈਮਜ਼ ਦੀ ਖ਼ਬਰ ਅਨੁਸਾਰ, ਕੋਰੋਨਾ ਵਾਇਰਸ ਦੇ ਕੁਝ ਸੰਦੇਸ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੇ ਕੀਤੇ ਜਾ ਰਹੇ ਹਨ।

  ਵਟਸਐਪ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਕੋਰੋਨਾ ਵਾਇਰਸ ਬਾਰੇ ਵੱਖ-ਵੱਖ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਕਈ ਕਿਸਮ ਦੀਆਂ ਅਫਵਾਹਾਂ ਕਾਰਨ ਦੇਸ਼ ਵਿੱਚ ਆਂਡਿਆਂ ਅਤੇ ਚਿਕਨ ਦੀ ਮੰਗ ਘਟ ਗਈ ਹੈ। ਇਸ ਕਰਕੇ ਕੀਮਤਾਂ ਵਿੱਚ ਗਿਰਾਵਟ ਆਈ ਹੈ।

  ਸਸਤੇ ਹੋਏ ਆਂਡੇ ਅਤੇ ਚਿਕਨ -

  ਨੈਸ਼ਨਲ ਐਗ ਕੋਓਰਦੀਨੇਸ਼ਨ ਕਮੇਟੀ (ਐਨਈਸੀ) ਦੇ ਅੰਕੜਿਆਂ ਅਨੁਸਾਰ, ਆਂਡਿਆਂ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 15 ਪ੍ਰਤੀਸ਼ਤ ਘੱਟ ਗਈਆਂ ਹਨ। ਐਨਈਸੀਸੀ ਦੇ ਅੰਕੜਿਆਂ ਅਨੁਸਾਰ, ਫਰਵਰੀ ਵਿਚ ਅਹਿਮਦਾਬਾਦ ਵਿਚ ਆਂਡਿਆਂ ਦੀਆਂ ਕੀਮਤਾਂ 2019 ਦੇ ਮੁਕਾਬਲੇ 14 ਪ੍ਰਤੀਸ਼ਤ ਘਟ ਗਈਆਂ ਹਨ। ਜਦੋਂ ਕਿ ਮੁੰਬਈ ਵਿਚ 13 ਪ੍ਰਤੀਸ਼ਤ, ਚੇਨਈ ਵਿਚ 12 ਪ੍ਰਤੀਸ਼ਤ ਅਤੇ ਵਾਰੰਗਲ (ਆਂਧਰਾ ਪ੍ਰਦੇਸ਼) ਵਿਚ 16 ਪ੍ਰਤੀਸ਼ਤ ਹੈ।

  ਦਿੱਲੀ ਵਿਚ ਆਂਡਿਆਂ ਦੀਆਂ ਕੀਮਤਾਂ (100) 358 ਰੁਪਏ ਉੱਤੇ ਆ ਗਈਆਂ ਹਨ। ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਤਕਰੀਬਨ 441 ਰੁਪਏ ਸਨ। ਦਿੱਲੀ ਵਿਚ ਇਸ ਸਾਲ ਜਨਵਰੀ ਦੇ ਤੀਜੇ ਹਫ਼ਤੇ 'ਚ ਬਰਾਇਲਰ ਚਿਕਨ ਦੇ ਭਾਅ 86 ਰੁਪਏ ਤੋਂ ਘਟ ਕੇ 78 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈਆਂ ਹਨ। ਇਸੇ ਤਰ੍ਹਾਂ ਦੂਜੇ ਸ਼ਹਿਰਾਂ ਵਿਚ ਵੀ ਮੁਰਗੀ ਦੀਆਂ ਕੀਮਤਾਂ ਘਟੀਆਂ ਹਨ। ਆਮ ਤੌਰ 'ਤੇ ਪੋਲਟਰੀ ਅਤੇ ਆਂਡਿਆਂ ਦੀ ਮੰਗ ਸਰਦੀਆਂ ਦੇ ਮਹੀਨਿਆਂ ਵਿੱਚ ਵੇਖੀ ਜਾਂਦੀ ਹੈ।

  ਇਸ ਡਰ ਕਾਰਨ ਮੰਗ ਵਿਚ ਆਈ ਗਿਰਾਵਟ...

  ਮੀਡੀਆ ਰਿਪੋਰਟਾਂ ਅਨੁਸਾਰ, ਥੋਕ ਬਾਜ਼ਾਰ ਵਿੱਚ ਚਿਕਨ ਅਤੇ ਆਂਡਿਆਂ ਦੀਆਂ ਕੀਮਤਾਂ ਵਿੱਚ 15-30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪੋਲਟਰੀ ਫਾਰਮਿੰਗ ਨਾਲ ਜੁੜੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਗਿਰਾਵਟ ਵਪਾਰੀਆਂ ਲਈ ਦੋ-ਪੱਖਾਂ ਤੋਂ ਮਾਰੂ ਸਾਬਤ ਹੋ ਰਹੀਆਂ ਹਨ।

  ਮੁਰਗੀਆਂ ਨੂੰ ਖਿਲਾਉਣ ਵਾਲਾ ਦਾਣਾ ਮਹਿੰਗਾ ਹੋ ਗਿਆ ਹੈ, ਮੁਰਗੀ ਦੇ ਚਾਰੇ ਦੀਆਂ ਕੀਮਤਾਂ ਪਿਛਲੀ ਸਰਦੀਆਂ ਮੁਕਾਬਲੇ 35-45 ਪ੍ਰਤੀਸ਼ਤ ਵਧ ਗਈਆਂ ਹਨ। ਇਸ ਨਾਲ ਪੋਲਟਰੀ ਕਾਰੋਬਾਰ ਦੇ ਖਰਚੇ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਘਟ ਰਹੀ ਮੰਗ ਕਿਸਾਨਾਂ ਲਈ ਨਵੀਂ ਮੁਸੀਬਤ ਖੜੀ ਕਰ ਰਹੀ ਹੈ। ਲੋਕਾਂ ਨੂੰ ਵੱਖ ਵੱਖ ਕਿਸਮਾਂ ਦੇ ਸੰਦੇਸ਼ਾਂ ਨਾਲ ਡਰਾਇਆ ਜਾ ਰਿਹਾ ਹੈ। ਇਸ ਕਾਰਨ, ਦੇਸ਼ ਵਿੱਚ ਅੰਡਿਆਂ ਅਤੇ ਚਿਕਨ ਦੀ ਮੰਗ ਘੱਟ ਗਈ ਹੈ।

   
  First published: