Bird Flu ਕਾਰਨ ਸਸਤੇ ਹੋਏ ਆਂਡੇ, 3 ਰੁਪਏ ਤੱਕ ਪਹੁੰਚਿਆ ਰੇਟ

News18 Punjabi | News18 Punjab
Updated: January 10, 2021, 12:17 PM IST
share image
Bird Flu ਕਾਰਨ ਸਸਤੇ ਹੋਏ ਆਂਡੇ, 3 ਰੁਪਏ ਤੱਕ ਪਹੁੰਚਿਆ ਰੇਟ
Bird Flu ਕਾਰਨ ਸਸਤੇ ਹੋਏ ਆਂਡੇ, 3 ਰੁਪਏ ਤੱਕ ਪਹੁੰਚਿਆ ਰੇਟ

  • Share this:
  • Facebook share img
  • Twitter share img
  • Linkedin share img
ਬਰਡ ਫਲੂ ਦੀਆਂ ਖਬਰਾਂ ਦੇ ਵਿਚਕਾਰ ਭਾਵੇਂ ਆਂਡਿਆਂ ਦੀ ਵਿਕਰੀ ਅਤੇ ਇਸ ਦੇ ਖਾਣ 'ਤੇ ਕੋਈ ਅਸਰ ਨਾ ਹੋਇਆ ਹੋਵੇ, ਪਰ ਇਸ ਦੇ ਭਾਅ ਇਕਦਮ ਥੱਲੇ ਡਿੱਗ ਗਏ ਹਨ। ਹੁਣ ਇਹ ਪ੍ਰਭਾਵ ਦੇਸ਼ ਦੀ ਸਭ ਤੋਂ ਵੱਡੀ ਆਂਡਿਆਂ ਦੀ ਮੰਡੀ ਬਰਵਾਲਾ, ਹਰਿਆਣਾ ਵਿੱਚ ਵੀ ਦਿਖਾਈ ਦੇ ਰਿਹਾ ਹੈ।

9 ਜਨਵਰੀ ਨੂੰ ਬਰਵਾਲਾ ਮੰਡੀ ਵਿਚ ਆਂਡਿਆਂ ਦੇ ਰੇਟ ਇਕਦਮ ਥੱਲੇ ਆ ਗਏ। ਹਾਲਾਂਕਿ ਬਰਵਾਲਾ ਐਸੋਸੀਏਸ਼ਨ ਨੇ 100 ਆਂਡਿਆਂ ਦੇ ਭਾਅ 430 ਰੁਪਏ ਖੋਲ੍ਹੇ ਸਨ, ਪਰ ਖੁੱਲੇ ਬਾਜ਼ਾਰ ਵਿਚ ਸਵੇਰੇ ਤੋਂ ਸ਼ਾਮ ਤਕ ਆਂਡੇ 300 ਰੁਪਏ ਦੀ ਦਰ (3 ਰੁਪਏ 1 ਪੀਸ) ਨਾਲ ਵਿਕੇ ਹਨ। ਇਸ ਤੋਂ ਇਲਾਵਾ ਸ਼ਾਮ ਨੂੰ ਖੁੱਲੇ ਬਾਜ਼ਾਰ ਵਿਚ ਰੇਟ 400 ਰੁਪਏ ਆ ਗਏ ਸਨ।

ਹਰਿਆਣਾ ਦੇ ਬਰਵਾਲਾ ਨੂੰ ਦੇਸ਼ ਦੀ ਸਭ ਤੋਂ ਵੱਡੀ ਆਂਡਾ ਮਾਰਕੀਟ ਕਿਹਾ ਜਾਂਦਾ ਹੈ। ਪੋਲਟਰੀ ਮਾਹਰਾਂ ਅਨੁਸਾਰ ਇਥੋਂ ਰੋਜ਼ਾਨਾ 1.25 ਤੋਂ 1.5 ਕਰੋੜ ਆਂਡਿਆਂ ਦਾ ਕਾਰੋਬਾਰ ਹੁੰਦਾ ਹੈ, ਪਰ ਬਰਡ ਫਲੂ ਦੀ ਖ਼ਬਰ ਤੋਂ ਇਹ ਬਾਜ਼ਾਰ ਵੀ ਅਛੂਤਾ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਵੀ ਅਫਵਾਹ ਸੀ ਕਿ ਬਰਵਾਲਾ ਦੀ ਪੋਲਟਰੀ ਵਿੱਚ ਮੁਰਗੀਆਂ ਬਰਡ ਫਲੂ ਨਾਲ ਮਰ ਰਹੀਆਂ ਹਨ।
ਅਜਿਹੀਆਂ ਹੀ ਖ਼ਬਰਾਂ ਵਿਚਕਾਰ ਬਰਵਾਲਾ ਦੀ ਆਂਡਿਆਂ ਦੀ ਮਾਰਕੀਟ ਹੇਠਾਂ ਆ ਗਈ ਹੈ। 7 ਦਿਨ ਪਹਿਲਾਂ ਇਥੇ 100 ਅੰਡਿਆਂ ਦੀ ਕੀਮਤ 550 ਰੁਪਏ ਸੀ, ਪਰ ਹੁਣ 300 ਰੁਪਏ ਤੱਕ 100 ਆਂਡੇ ਖੁੱਲੇ ਬਾਜ਼ਾਰ ਵਿਚ ਵਿਕ ਰਹੇ ਹਨ। ਜਦੋਂ ਕਿ ਆਂਡੇ ਦਾ ਰੇਟ 9 ਜਨਵਰੀ ਨੂੰ ਐੱਗ ਮੰਡੀ ਐਸੋਸੀਏਸ਼ਨ ਵੱਲੋਂ 430 ਰੁਪਏ ਪ੍ਰਤੀ ਸੌ ਦੇ ਹਿਸਾਬ ਨਾਲ ਖੋਲ੍ਹਿਆ ਗਿਆ ਸੀ।
Published by: Gurwinder Singh
First published: January 10, 2021, 12:15 PM IST
ਹੋਰ ਪੜ੍ਹੋ
ਅਗਲੀ ਖ਼ਬਰ