Kanpur: ਵਿਕਾਸ ਦੂਬੇ ਗੈਂਗ ਨਾਲ਼ ਐਨਕਾਊਂਟਰ ਵਿੱਚ 8 ਪੁਲਿਸ ਵਾਲੇ ਸ਼ਹੀਦ

News18 Punjabi | News18 Punjab
Updated: July 3, 2020, 7:59 AM IST
share image
Kanpur: ਵਿਕਾਸ ਦੂਬੇ ਗੈਂਗ ਨਾਲ਼ ਐਨਕਾਊਂਟਰ ਵਿੱਚ 8 ਪੁਲਿਸ ਵਾਲੇ ਸ਼ਹੀਦ
Kanpur: ਵਾੰਟੇਡ ਕ੍ਰਿਮੀਨਲ ਵਿਕਾਸ ਦੂਬੇ ਗੈਂਗ ਨਾਲ਼ ਐਨਕਾਊਂਟਰ ਵਿੱਚ 8 ਪੁਲਿਸ ਵਾਲੇ ਸ਼ਹੀਦ

  • Share this:
  • Facebook share img
  • Twitter share img
  • Linkedin share img
ਡੀ ਐੱਸ ਪੀ ਦੇਵੇਂਦਰ ਮਿਸ਼ਰਾ ਸਮੇਤ ਉੱਤਰ ਪ੍ਰਦੇਸ਼ ਪੁਲਿਸ ਦੇ 8 ਅਫ਼ਸਰਾਂ ਦੀ ਦੇਰ ਰਾਤ ਐਨਕਾਊਂਟਰ ਵਿੱਚ ਮੌਤ ਹੋ ਗਈ। ਦਰਜਨ ਤੋਂ ਜ਼ਿਆਦਾ ਪੁਲਿਸ ਵਾਲੇ ਇਸ ਐਨਕਾਊਂਟਰ ਵਿੱਚ ਜ਼ਖਮੀ ਵੀ ਹੋਏ ਹਨ।
ਪੁਲੀਸ ਟੀਮ ਉੱਤੇ ਉਸ ਵੇਲ੍ਹੇ ਹਮਲਾ ਹੋਇਆ ਜਦੋਂ ਉਹ ਵਾੰਟੇਡ ਕ੍ਰਿਮੀਨਲ ਵਿਕਾਸ ਦੂਬੇ ਦੇ ਘਰ ਰਾਤ 1 ਵਜੇ ਉਸ ਨੂੰ ਗਿਰਫ਼ਤਾਰ ਕਰਨ ਲਈ ਪਹੁੰਚੀ। ਜਦੋਂ ਪੁਲਿਸ ਪਾਰਟੀ ਕਾਨਪੁਰ ਰੂਰਲ ਦੇ ਸ਼ਿਵਲੀ ਥਾਣਾ ਖੇਤਰ ਦੇ ਬਿਕਰੁ ਪਿੰਡ ਕੋਲ ਪਹੁੰਚੀ 8 ਤੋਂ 10 ਗੈਂਗਸਟਰਾਂ ਨੇ ਪੁਲਿਸ ਕਰਮੀਆਂ ਉੱਤੇ ਛੱਤਾਂ ਤੋਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।

ਸ਼ਿਵਰਾਜਪੁਰ SHO ਮਹੇਸ਼ ਯਾਦਵ, ਇੱਕ ਸਬ ਇੰਸਪੈਕਟਰ ਤੇ ਪੰਜ ਕਾਂਸਟੇਬਲ ਇਸ ਹਮਲੇ ਵਿੱਚ ਸ਼ਹੀਦ ਹੋ ਗਏ।
ਇਸ ਹਮਲੇ ਦੀ ਜਾਣਕਾਰੀ ਦਿੰਦਿਆਂ ਕਾਨਪੁਰ ਏ ਡੀ ਜੀ ਜੇ ਐੱਨ ਸਿੰਘ ਨੇ ਕਿਹਾ, "ਅੱਠ ਪੁਲਿਸ ਵਾਲਿਆਂ ਦੀ ਮੌਤ ਤੇ 4 ਜ਼ਖਮੀ ਹੋਏ ਹਨ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਨੇੜਲੇ ਕੰਨੌਜ ਤੇ ਕਾਨਪੁਰ ਦੇਹਾਤ ਦੀ ਪੁਲਿਸ ਨੂੰ ਬੁਲਾਇਆ ਗਿਆ ਹੈ। ਹਮਲਾਵਰਾਂ ਦੀ ਗਿਰਫਤਾਰੀ ਲਈ ਤਲਾਸ਼ ਜਾਰੀ ਹੈ।"
First published: July 3, 2020, 7:59 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading