Home /News /national /

ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ-ਭਾਜਪਾ ਸਰਕਾਰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਵਿਚ ਸਫ਼ਲ

ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ-ਭਾਜਪਾ ਸਰਕਾਰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਵਿਚ ਸਫ਼ਲ

 (File Photo)

(File Photo)

 • Share this:

  ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ-ਭਾਜਪਾ ਸਰਕਾਰ ਨੇ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰ ਦਿੱਤਾ ਹੈ। ਸ਼ਿੰਦੇ ਸਰਕਾਰ ਦੇ ਸਮਰਥਨ ਵਿੱਚ 164 ਵੋਟਾਂ ਪਈਆਂ। ਊਧਵ ਧੜੇ ਵਾਲੇ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਮਹਾ ਵਿਕਾਸ ਅਗਾੜੀ ਗਠਜੋੜ ਦੇ ਹੱਕ ਵਿੱਚ 99 ਵੋਟਾਂ ਪਈਆਂ।

  ਸਦਨ ਵਿੱਚ ਮੌਜੂਦ 3 ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇਸ ਤਰ੍ਹਾਂ ਊਧਵ ਠਾਕਰੇ ਧੜੇ ਨੂੰ ਨਿਰਾਸ਼ਾ ਹੋਈ ਹੈ। ਫਲੋਰ ਟੈਸਟ ਤੋਂ ਪਹਿਲਾਂ ਊਧਵ ਧੜੇ ਦੇ ਦੋ ਹੋਰ ਵਿਧਾਇਕ ਸ਼ਿੰਦੇ ਕੈਂਪ ਵਿਚ ਸ਼ਾਮਲ ਹੋ ਗਏ। ਦੱਸ ਦਈਏ ਕਿ ਸ਼ਿੰਦੇ ਸਰਕਾਰ ਵਿੱਚ ਭਾਜਪਾ ਵੀ ਸ਼ਾਮਲ ਹੈ, ਜਿਸ ਦੇ 106 ਵਿਧਾਇਕ ਹਨ।

  ਇਸ ਤੋਂ ਇਲਾਵਾ ਸ਼ਿਵ ਸੈਨਾ ਦੇ 40 ਬਾਗੀ ਵਿਧਾਇਕ ਸ਼ਿੰਦੇ ਧੜੇ 'ਚ ਸ਼ਾਮਲ ਸਨ। ਕੁਝ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਨੇ ਵੀ ਸ਼ਿੰਦੇ ਸਰਕਾਰ ਦਾ ਸਮਰਥਨ ਕੀਤਾ।

  ਕਲਮਨੂਰੀ ਤੋਂ ਸ਼ਿਵ ਸੈਨਾ ਦੇ ਵਿਧਾਇਕ ਸੰਤੋਸ਼ ਬਾਂਗੜ ਨੇ ਸ਼ਿੰਦੇ ਸਰਕਾਰ ਦਾ ਸਮਰਥਨ ਕੀਤਾ। ਬਾਂਗੜ ਕੱਲ੍ਹ ਤੱਕ ਸ਼ਿਵ ਸੈਨਾ ਦੇ ਊਧਵ ਠਾਕਰੇ ਕੈਂਪ ਵਿੱਚ ਸਨ ਅਤੇ ਅੱਜ ਵਿਧਾਨ ਸਭਾ ਵਿੱਚ ਬਹੁਮਤ ਪਰਖ ਦੌਰਾਨ ਏਕਨਾਥ ਸ਼ਿੰਦੇ ਕੈਂਪ ਵਿੱਚ ਚਲੇ ਗਏ।

  ਦੋ ਹੋਰ ਵਿਧਾਇਕਾਂ ਦੇ ਸ਼ਿੰਦੇ ਧੜੇ ਵਿਚ ਚਲੇ ਜਾਣ ਤੋਂ ਬਾਅਦ, ਊਧਵ ਠਾਕਰੇ ਕੈਂਪ ਵਿਚ ਹੁਣ ਸਿਰਫ 14 ਵਿਧਾਇਕ ਬਚੇ ਹਨ, ਜਿਨ੍ਹਾਂ ਨੂੰ ਅਯੋਗਤਾ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਮਹਾਰਾਸ਼ਟਰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਵਿੱਚ ਸਫ਼ਲ ਰਹੀ ਹੈ। 287 ਮੈਂਬਰੀ ਅਸੈਂਬਲੀ ਵਿੱਚ ਸ਼ਿੰਦੇ ਸਰਕਾਰ ਦੇ ਹੱਕ ਵਿੱਚ 164 ਵੋਟ ਤੇ ਵਿਰੋਧ ਵਿੱਚ 99 ਵੋਟ ਪਏ।

  Published by:Gurwinder Singh
  First published:

  Tags: Assembly Election Results, Floor, Maharashtra, Maharashtra Assembly Election 2019