ਫਰੀਦਾਬਾਦ ਦੇ ਪਿੰਡ ਖੇੜੀ 'ਚ ਅਵਾਰਾ ਸਾਨ੍ਹ ਨੇ ਬਜ਼ੁਰਗ ਔਰਤ ਦੀ ਜਾਨ ਲੈ ਲਈ। ਔਰਤ ਦੀ ਉਮਰ 100 ਸਾਲ ਸੀ, ਜੋ ਘਰ ਵਿਚ ਦਾਖਲ ਹੋ ਰਹੇ ਸਾਨ੍ਹ ਨੂੰ ਸੋਟੀ ਨਾਲ ਭਜਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਾਨ੍ਹ ਨੇ ਬਜ਼ੁਰਗ ਨੂੰ ਸਿੰਗਾਂ ਉਤੇ ਚੁੱਕ ਲਿਆ ਤੇ ਬੁਰੀ ਤਰ੍ਹਾਂ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਗਲੀ ਵਿਚ ਇਕ ਬਜ਼ੁਰਗ ਔਰਤ ਬੈਠੀ ਹੈ। ਉਹ ਆਵਾਰਾ ਸਾਨ੍ਹ ਨੂੰ ਵੇਖ ਕੇ ਆਪਣੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਹੈ।
ਇਸ ਤੋਂ ਪਹਿਲਾਂ ਹੀ ਸਾਨ੍ਹ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ ਤੇ ਅੰਦਰ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਮਹਿਲਾ ਉਸ ਨੂੰ ਸੋਟੀ ਨਾਲ ਰੋਕਣ ਦੀ ਕੋਸ਼ਿਸ਼ ਕਰਦੀ ਹੈ।
ਇਸੇ ਸਮੇਂ ਹੀ ਸਾਨ੍ਹ ਨੇ ਬਜ਼ੁਰਗ ਨੂੰ ਸਿੰਗਾਂ ਉਤੇ ਚੁੱਕ ਲਿਆ ਤੇ ਬੁਰੀ ਤਰ੍ਹਾਂ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।