• Home
  • »
  • News
  • »
  • national
  • »
  • ELECTION COMMISSION APPOINTED KBC WINNER AS DISTRICT AMBASSADOR FOR MAHARASHTRA ASSEMBLY ELECTIONS

KBC ’ਚ 1 ਕਰੋੜ ਜਿੱਤਣ ਵਾਲੀ ਬਬੀਤਾ ਨੂੰ ਚੋਣ ਕਮਿਸ਼ਨ ਨੇ ਬਣਇਆ ਅੰਬੈਸਡਰ

ਬਬੀਤਾ ਨੇ ਕਿਹਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੋਟਿੰਗ ਕਰਨ ਲਈ ਜਾਗਰੂਕ ਕਰਾਂਗੀ। ਖਾਸਕਾਰ ਪੇਂਡੂ ਇਲਾਕਿਆਂ ਵਿਚ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਉਹ ਚੋਣਾਂ ਵਾਲੇ ਦਿਨ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ ਕਰਨ। ਅਮਰਾਵਤੀ ਜ਼ਿਲ੍ਹੇ ਦੇ ਅੰਜਾਨਗਾਂਵ ਸੁਰਜੀ ਵਾਸੀ ਬਬੀਤਾ ਪੇਸ਼ੇ ਤੋਂ ਸਰਕਾਰੀ ਸਕੂਲ ਵਿਚ ਮਿੱਡ ਡੇ ਕੁੱਕ ਹੈ। ਉਨ੍ਹਾਂ ਨੂੰ ਟੀਵੀ ਕੁਇਜ਼ ਸ਼ੌ ਕੌਣ ਬਣੇਗਾ ਕਰੋੜਪਤੀ ਤੋਂ ਪਛਾਣ ਮਿਲੀ ਹੈ। ਸਤੰਬਰ ਮਹੀਨੇ ਵਿਚ ਸ਼ੌਅ ਦੌਰਾਨ ਉਨ੍ਹਾਂ ਨੇ ਇਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ।

ਬਬੀਤਾ ਨੂੰ ਚੋਣ ਕਮਿਸ਼ਨ ਨੇ ਬਣਇਆ ਅੰਬੈਸਡਰ

  • Share this:
    ਗੇਮ ਸ਼ੌਅ ਕੌਣ ਬਣੇਗੀ ਕਰੋੜਪਤੀ ਵਿਚ 1 ਕਰੋੜ ਜਿੱਤਣ ਵਾਲੀ ਬਬੀਤਾ ਟਾਂਡੇ ਨੂੰ ਚੋਣ ਕਮਿਸ਼ਨ ਨੇ ਮਹਾਂਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦਾ ਡਿਸਟ੍ਰਿਕਟ ਅੰਬੈਸਡਰ ਬਣਾਇਆ ਹੈ। ਕਮਿਸ਼ਨ ਨੇ ਸਿਸਟੇਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸ਼ਿਪੇਸ਼ਨ ਪ੍ਰੋਗਰਾਮ ਤਹਿਤ ਬਬੀਤਾ ਅਪਣ ਜ਼ਿਲ੍ਹੇ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਣੂ ਕਰਵਾਏਗੀ ਅਤੇ ਉਨ੍ਹਾਂ ਨੂੰ ਵੋਟ ਦੇਣ ਲਈ ਪ੍ਰੇਰਿਤ ਕਰੇਗੀ। ਇਸ ਗੱਲ ਦੀ ਜਾਣਕਾਰੀ ਅਮਰਾਵਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੀਫ ਐਗਜੀਕਿਊਟਿਵ ਅਫਸਰ ਮੀਨਾਕਸ਼ੀ ਖੱਤਰੀ ਨੇ ਦਿੱਤੀ।

    ਬਬੀਤਾ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਮਤਦਾਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਡੇ ਸਾਰਿਆਂ ਦਾ ਫਰਜ਼ ਹੈ। ਬਬੀਤਾ ਨੇ ਕਿਹਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੋਟਿੰਗ ਕਰਨ ਲਈ ਜਾਗਰੂਕ ਕਰਾਂਗੀ। ਖਾਸਕਾਰ ਪੇਂਡੂ ਇਲਾਕਿਆਂ ਵਿਚ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਉਹ ਚੋਣਾਂ ਵਾਲੇ ਦਿਨ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ ਕਰਨ।

    ਜ਼ਿਕਰਯੋਗ ਹੈ ਕਿ ਅਮਰਾਵਤੀ ਜ਼ਿਲ੍ਹੇ ਦੇ ਅੰਜਾਨਗਾਂਵ ਸੁਰਜੀ ਵਾਸੀ ਬਬੀਤਾ ਪੇਸ਼ੇ ਤੋਂ ਸਰਕਾਰੀ ਸਕੂਲ ਵਿਚ ਮਿੱਡ ਡੇ ਕੁੱਕ ਹੈ। ਉਨ੍ਹਾਂ ਨੂੰ ਟੀਵੀ ਕੁਇਜ਼ ਸ਼ੌ ਕੌਣ ਬਣੇਗਾ ਕਰੋੜਪਤੀ ਤੋਂ ਪਛਾਣ ਮਿਲੀ ਹੈ। ਸਤੰਬਰ ਮਹੀਨੇ ਵਿਚ ਸ਼ੌਅ ਦੌਰਾਨ ਉਨ੍ਹਾਂ ਨੇ ਇਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ।
    First published:
    Advertisement
    Advertisement