ਚੋਣ ਕਮਿਸ਼ਨ ਨੇ ਮੋਦੀ ਦੇ ਜੀਵਨ 'ਤੇ ਬਣੀ ਵੈੱਬ ਸੀਰੀਜ਼ 'ਤੇ ਵੀ ਲਾਈ ਰੋਕ

News18 Punjab
Updated: April 21, 2019, 11:49 AM IST
ਚੋਣ ਕਮਿਸ਼ਨ ਨੇ ਮੋਦੀ ਦੇ ਜੀਵਨ 'ਤੇ ਬਣੀ ਵੈੱਬ ਸੀਰੀਜ਼ 'ਤੇ ਵੀ ਲਾਈ ਰੋਕ
News18 Punjab
Updated: April 21, 2019, 11:49 AM IST
ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਵੈੱਬ ਸੀਰੀਜ਼ ਉਤੇ ਵੀ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 'ਤੇ ਬਣੀ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਦਿਖਾਉਣ 'ਤੇ ਪਾਬੰਦੀ ਲਗਾਈ ਗਈ ਸੀ। ਚੋਣ ਕਮਿਸ਼ਨ ਨੇ 'ਇਰੋਜ਼ ਕੰਪਨੀ' ਨੂੰ ਵੈੱਬ ਸੀਰੀਜ਼ ਰਾਹੀਂ ਪੇਸ਼ ਕੀਤੀ ਜਾ ਰਹੀ ਫ਼ਿਲਮ (ਮੋਦੀ-ਜਰਨੀ ਆਫ਼ ਏ ਕਾਮਨ ਮੈਨ) ਦਾ ਪ੍ਰਦਰਸ਼ਨ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

ਕਮਿਸ਼ਨ ਨੇ ਕੰਪਨੀ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਕਿ ਵੈੱਬ ਸੀਰੀਜ਼ ਦੇ ਟ੍ਰੇਲਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਸ (ਵੈੱਬ ਸੀਰੀਜ਼) 'ਚ ਪ੍ਰਧਾਨ ਮੰਤਰੀ ਦੇ ਬਚਪਨ ਤੋਂ ਲੈ ਕੇ ਰਾਸ਼ਟਰੀ ਨੇਤਾ ਬਣਨ ਤੱਕ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਇਆ ਗਿਆ ਹੈ। ਚੋਣ ਕਮਿਸ਼ਨ ਨੇ ਆਪਣੇ ਆਦੇਸ਼ 'ਚ ਕਿਹਾ ਕਿ ਜੀਵਨੀ 'ਤੇ ਬਣੀ ਕੋਈ ਵੀ ਫ਼ਿਲਮ, ਜੋ ਕਿਸੇ ਸਿਆਸੀ ਸ਼ਖ਼ਸੀਅਤ ਨਾਲ ਸਬੰਧਤ ਹੋਵੇ, ਜੋ ਚੋਣਾਂ ਦਰਮਿਆਨ ਪ੍ਰਭਾਵਿਤ ਕਰ ਸਕਦੀ ਹੋਵੇ, ਨਹੀਂ ਦਿਖਾਈ ਜਾ ਸਕਦੀ। ਚੋਣ ਕਮਿਸ਼ਨ ਨੇ ਕੰਪਨੀ ਨੂੰ ਫੌਰੀ ਵੈੱਬ ਸੀਰੀਜ਼ ਦੀ ਸਾਰੀ ਸਮੱਗਰੀ ਹਟਾਉਣ ਦੇ ਆਦੇਸ਼ ਦਿੰਦਿਆਂ ਇਸ ਸਬੰਧੀ ਰਿਪੋਰਟ ਪੇਸ਼ ਕਰਨ ਨੂੰ ਕਿਹਾ।
First published: April 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...