Home /News /national /

ਟ੍ਰੈਫਿਕ ਪੁਲਿਸ ਦਾ ਕਾਰਨਾਮਾ! ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ 'ਤੇ ਕੱਟ ਦਿੱਤਾ ਇਲੈਕਟ੍ਰਿਕ ਸਕੂਟਰ ਦਾ ਚਲਾਨ

ਟ੍ਰੈਫਿਕ ਪੁਲਿਸ ਦਾ ਕਾਰਨਾਮਾ! ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ 'ਤੇ ਕੱਟ ਦਿੱਤਾ ਇਲੈਕਟ੍ਰਿਕ ਸਕੂਟਰ ਦਾ ਚਲਾਨ

ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ 'ਤੇ ਕੱਟ ਦਿੱਤਾ ਇਲੈਕਟ੍ਰਿਕ ਸਕੂਟਰ ਦਾ ਚਲਾਨ

ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ 'ਤੇ ਕੱਟ ਦਿੱਤਾ ਇਲੈਕਟ੍ਰਿਕ ਸਕੂਟਰ ਦਾ ਚਲਾਨ

ਕੇਰਲ 'ਚ ਟ੍ਰੈਫਿਕ ਪੁਲਿਸ ਦਾ ਇਕ ਅਜੀਬ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਖਿਚਾਈ ਹੋ ਰਹੀ ਹੈ। ਕੇਰਲ ਪੁਲਿਸ ਦੀ ਇੱਕ ਟੀਮ ਨੇ ਇੱਕ ਇਲੈਕਟ੍ਰਿਕ ਸਕੂਟਰ ਦੇ ਮਾਲਕ ਨੂੰ ਪ੍ਰਦੂਸ਼ਣ ਅੰਡਰ ਕੰਟਰੋਲ (PUC) ਸਰਟੀਫਿਕੇਟ ਨਾ ਦਿਖਾਉਣ ਲਈ ਜੁਰਮਾਨਾ ਕੀਤਾ ਹੈ। ਹੁਣ ਇਸ ਨੂੰ ਲੈ ਕੇ ਕੇਰਲ ਟ੍ਰੈਫਿਕ ਪੁਲਿਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਇਲੈਕਟ੍ਰਿਕ ਸਕੂਟਰ ਅਤੇ ਚਲਾਨ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ ...
 • Share this:

  ਕੇਰਲ 'ਚ ਟ੍ਰੈਫਿਕ ਪੁਲਿਸ ਦਾ ਇਕ ਅਜੀਬ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਖਿਚਾਈ ਹੋ ਰਹੀ ਹੈ। ਕੇਰਲ ਪੁਲਿਸ ਦੀ ਇੱਕ ਟੀਮ ਨੇ ਇੱਕ ਇਲੈਕਟ੍ਰਿਕ ਸਕੂਟਰ ਦੇ ਮਾਲਕ ਨੂੰ ਪ੍ਰਦੂਸ਼ਣ ਅੰਡਰ ਕੰਟਰੋਲ (PUC) ਸਰਟੀਫਿਕੇਟ ਨਾ ਦਿਖਾਉਣ ਲਈ ਜੁਰਮਾਨਾ ਕੀਤਾ ਹੈ।

  ਹੁਣ ਇਸ ਨੂੰ ਲੈ ਕੇ ਕੇਰਲ ਟ੍ਰੈਫਿਕ ਪੁਲਿਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਇਲੈਕਟ੍ਰਿਕ ਸਕੂਟਰ ਅਤੇ ਚਲਾਨ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

  ਹਾਲਾਂਕਿ ਹੁਣ ਕੇਰਲ ਦੀ ਟ੍ਰੈਫਿਕ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਹ ਭੁਲੇਖੇ ਕਾਰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੱਲਪੁਰਮ ਜ਼ਿਲ੍ਹੇ ਵਿੱਚ ਪੁਲਿਸ ਟੀਮ ਵੱਲੋਂ 250 ਰੁਪਏ ਦਾ ਟਰੈਫਿਕ ਅਫੈਂਸ ਦਾ ਚਲਾਨ ਜਾਰੀ ਕਰਨ ਸਮੇਂ ਇਹ ਇਹ ਟਾਇਪੋ ਹੋ ਗਿਆ।

  ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟ੍ਰੈਫਿਕ ਪੁਲਿਸ ਦੀ ਟੀਮ ਨੇ ਪਿਛਲੇ ਹਫਤੇ ਕਰੂਵਰਕੁੰਡੂ ਪੁਲਿਸ ਸਟੇਸ਼ਨ ਦੇ ਅਧੀਨ ਨੀਲਾਂਚੇਰੀ ਵਿਖੇ ਵਾਹਨਾਂ ਨੂੰ ਚੈਕ ਕਰ ਰਹੀ ਸੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ।

  ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲੈਕਟ੍ਰਿਕ ਸਕੂਟਰ ਚਲਾ ਰਹੇ ਵਿਅਕਤੀ ਨੇ ਆਪਣਾ ਡਰਾਈਵਿੰਗ ਲਾਇਸੈਂਸ ਨਹੀਂ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਸਕੂਟਰ ਮਾਲਕ ਕੋਲ ਨਾ ਤਾਂ ਕੋਈ ਹਾਰਡ ਦਸਤਾਵੇਜ਼ ਸੀ ਅਤੇ ਨਾ ਹੀ ਲਾਇਸੈਂਸ ਦੀ ਸਾਫਟ ਕਾਪੀ। ਹਾਲਾਂਕਿ, ਚਲਾਨ ਜਾਰੀ ਕਰਦੇ ਸਮੇਂ, ਅਧਿਕਾਰੀ ਨੇ ਮਸ਼ੀਨ ਵਿੱਚ ਗਲਤ ਅਪਰਾਧ ਟਾਈਪ ਕੀਤਾ ਅਤੇ ਜਿਸ ਕਾਰਨ ਮਸ਼ੀਨ ਤੋਂ ਤਿਆਰ ਕੀਤੇ ਚਲਾਨ ਵਿੱਚ ਪੀਯੂਸੀ ਜੁਰਮ ਦਾ ਚਲਾਨ ਸ਼ਾਮਲ ਸੀ।

  Published by:Gurwinder Singh
  First published:

  Tags: Bajaj Electric scooter, Electric Scooter, Traffic Police, Traffic rules