• Home
  • »
  • News
  • »
  • national
  • »
  • ELECTRICITY RATES WILL NOT INCREASE IN DELHI FOR THE NEXT 5 YEARS KEJRIWAL GOVERNMENT POWER MINISTER BIG ANNOUNCEMENT

'ਦਿੱਲੀ ਵਿਚ ਅਗਲੇ 5 ਸਾਲਾਂ ਤੱਕ ਨਹੀਂ ਵਧਣਗੀਆਂ ਬਿਜਲੀ ਦੀਆਂ ਦਰਾਂ'

ਦਿੱਲੀ ਵਿਚ ਅਗਲੇ 5 ਸਾਲਾਂ ਤੱਕ ਨਹੀਂ ਵਧਣਗੀਆਂ ਬਿਜਲੀ ਦੀਆਂ ਦਰਾਂ (ਫਾਇਲ ਫੋਟੋ)

ਦਿੱਲੀ ਵਿਚ ਅਗਲੇ 5 ਸਾਲਾਂ ਤੱਕ ਨਹੀਂ ਵਧਣਗੀਆਂ ਬਿਜਲੀ ਦੀਆਂ ਦਰਾਂ (ਫਾਇਲ ਫੋਟੋ)

  • Share this:
    ਸੋਮਵਾਰ ਨੂੰ ਗੋਆ ਅਤੇ ਦਿੱਲੀ ਦੇ ਊਰਜਾ ਮੰਤਰੀਆਂ ਦਰਮਿਆਨ ਬਿਜਲੀ ਨੂੰ ਲੈ ਕੇ ਜ਼ੋਰਦਾਰ ਬਹਿਸ ਹੋਈ। ਦਿੱਲੀ ਦੇ ਬਿਜਲੀ ਮੰਤਰੀ ਸਤੇਂਦਰ ਜੈਨ (Satyendar Jain) ਅਤੇ ਗੋਆ ਦੇ ਊਰਜਾ ਮੰਤਰੀ ਨੀਲੇਸ਼ ਕੈਬਰਾਲ (Nilesh Cabral) ਦਰਮਿਆਨ ਬਹਿਸ ਵਿੱਚ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ।

    ਦਿੱਲੀ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਬਹਿਸ ਦੌਰਾਨ ਐਲਾਨ ਕੀਤਾ ਕਿ ਪਿਛਲੇ 7 ਸਾਲਾਂ ਤੋਂ ਦਿੱਲੀ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਵੀ ਬਿਜਲੀ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

    ਜੈਨ ਨੇ ਇਸ ਮੌਕੇ ਕਿਹਾ ਕਿ ਕੈਗ ਦੀ ਰਿਪੋਰਟ ਅਨੁਸਾਰ ਦਿੱਲੀ ਬਜਟ ਸਰਪਲੱਸ ‘ਕੰਮ ਕਰ ਰਹੀ ਹੈ। ਜੇ ਇਸ ਦਾ ਅਰਥ ਕੱਢਿਆ ਜਾਵੇ ਤਾਂ ਦਿੱਲੀ ਵਾਸੀਆਂ ਨੂੰ ਅਗਲੇ ਪੰਜ ਸਾਲਾਂ ਲਈ ਮੌਜੂਦਾ ਦਰ 'ਤੇ ਬਿਜਲੀ ਮਿਲਦੀ ਰਹੇਗੀ ਅਤੇ ਕੇਜਰੀਵਾਲ ਸਰਕਾਰ ਭਵਿੱਖ ਵਿਚ ਬਿਜਲੀ ਦਰਾਂ ਵਿਚ ਕੋਈ ਤਬਦੀਲੀ ਨਹੀਂ ਕਰਨ ਜਾ ਰਹੀ ਹੈ।

    ਗੋਆ ਦੇ ਲੋਕਾਂ ਵਿਚਾਲੇ ਚੱਲੀ ਲਾਇਵ ਬਹਿਸ ਦੌਰਾਨ ਸੋਮਵਾਰ ਨੂੰ ਸਤੇਂਦਰ ਜੈਨ ਨੇ ਦਿੱਲੀ ਮਾਡਲ ਦੀ ਜ਼ੋਰਦਾਰ ਤਾਰੀਫ ਕੀਤੀ। ਜੈਨ ਨੇ ਦਿੱਲੀ ਦੇ ਕੇਜਰੀਵਾਲ ਮਾਡਲ ਦੀ ਸ਼ਲਾਘਾ ਕਰਦਿਆਂ ਗੋਆ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇ ਇੱਥੇ ‘ਆਪ’ ਦੀ ਸਰਕਾਰ ਬਣੀ ਹੈ ਤਾਂ ਅਗਲੇ ਪੰਜ ਸਾਲਾਂ ਵਿੱਚ ਗੋਆ ਦੇ ਲੋਕਾਂ ਨੂੰ ਵੀ 24 ਘੰਟੇ ਬਿਜਲੀ ਮਿਲੇਗੀ। ਗੋਆ ਦੇ ਲੋਕ ਆਪਣੇ ਘਰ ਵਿਚ ਇਨਵਰਟਰ ਅਤੇ ਜਰਨੇਟਰ ਲਗਾਉਣਾ ਭੁੱਲ ਜਾਣਗੇ।

    ਦੱਸ ਦਈਏ ਕਿ ਦਿੱਲੀ ਵਾਸੀਆਂ ਲਈ 200 ਯੂਨਿਟ ਤੱਕ ਬਿਜਲੀ ਮੁਫਤ ਹੈ ਅਤੇ 400 ਯੂਨਿਟ ਤੱਕ ਬਿਜਲੀ ਦੀ ਦਰ ਅੱਧੀ ਹੈ। ਕੇਜਰੀਵਾਲ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਬਿਜਲੀ ਦੇ ਮੌਜੂਦਾ ਰੇਟਾਂ ਨੂੰ ਬਰਕਰਾਰ ਰੱਖਿਆ ਹੈ। ਗੋਆ ਵਿੱਚ ਸਤੇਂਦਰ ਜੈਨ ਦੀ ਇਸ ਘੋਸ਼ਣਾ ਤੋਂ ਬਾਅਦ ਹੁਣ ਦਿੱਲੀ ਵਾਸੀਆਂ ਨੂੰ ਅਗਲੇ ਪੰਜ ਸਾਲਾਂ ਲਈ ਬਿਜਲੀ ਬਿੱਲ ਵਿੱਚ ਕੋਈ ਵਾਧਾ ਨਹੀਂ ਮਿਲੇਗਾ।
    Published by:Gurwinder Singh
    First published: