
ਪੁਲਵਾਮਾ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ ; ਲਸ਼ਕਰ ਕਮਾਂਡਰ ਸਣੇ 3 ਅੱਤਵਾਦੀ ਢੇਰ
ਸ੍ਰੀਨਗਰ : ਜੰਮੂ-ਕਸ਼ਮੀਰ (Jammu-Kashmir) ਦੇ ਪੁਲਵਾਮਾ ਸੈਕਟਰ (Pulwama Sector) 'ਚ ਬੁੱਧਵਾਰ ਸਵੇਰੇ ਭਾਰਤੀ ਸੁਰੱਖਿਆ ਬਲਾਂ (Indian Security Forces) ਅਤੇ ਅੱਤਵਾਦੀਆਂ (Terrorist) ਵਿਚਕਾਰ ਮੁਕਾਬਲਾ (Encounter) ਹੋਇਆ। ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਤਿੰਨ ਅੱਤਵਾਦੀ ਮਾਰੇ ਗਏ ਹਨ ਜਦੋਂਕਿ ਦੂਜੇ ਅੱਤਵਾਦੀਆਂ ਦੀ ਭਾਲ ਲਈ ਖੇਤਰ ਵਿੱਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਭਾਰਤੀ ਸੁਰੱਖਿਆ ਬਲਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕੁਝ ਅੱਤਵਾਦੀ ਪੁਲਵਾਮਾ ਸੈਕਟਰ ਵਿੱਚ ਲੁਕੇ ਹੋਏ ਹਨ। ਖੁਫੀਆ ਜਾਣਕਾਰੀ ਦੇ ਅਧਾਰ 'ਤੇ, ਸੁਰੱਖਿਆ ਬਲਾਂ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਆਪਣੇ ਆਲੇ-ਦੁਆਲੇ ਨੂੰ ਘੇਰਦੇ ਵੇਖ ਕੇ ਅੱਤਵਾਦੀਆਂ ਨੇ ਵੀ ਫਾਇਰਿੰਗ ਕੀਤੀ ਅਤੇ ਇਲਾਕੇ ਵਿਚ ਹੀ ਕਿਤੇ ਲੁਕ ਗਏ।
ਜਾਣਕਾਰੀ ਅਨੁਸਾਰ ਹੁਣ ਤੱਕ ਤਿੰਨ ਅੱਤਵਾਦੀ ਮਾਰੇ ਗਏ ਹਨ ਜਦੋਂਕਿ ਕੁਝ ਅੱਤਵਾਦੀ ਅਜੇ ਵੀ ਇਸ ਖੇਤਰ ਵਿੱਚ ਲੁਕੇ ਹੋਏ ਹਨ। ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਦੇ ਅੱਤਵਾਦ ਰੋਕੂ ਦਸਤੇ (ATS) ਨੂੰ ਵੱਡੀ ਸਫਲਤਾ ਮਿਲੀ ਹੈ। ਐਤਵਾਰ ਨੂੰ ਲਖਨਊ ਤੋਂ ਗ੍ਰਿਫਤਾਰ ਕੀਤੇ ਗਏ ਦੋ ਅੱਤਵਾਦੀਆਂ ਕੋਲੋਂ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਨਕਸ਼ੇ ਮਿਲੇ ਹਨ।
ਏਟੀਐਸ ਦੇ ਸੂਤਰਾਂ ਅਨੁਸਾਰ ਅਲ ਕਾਇਦਾ ਦੇ ਸਮਰਥਨ ਵਾਲੇ ਇਹ ਅੱਤਵਾਦੀ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਰਿਪੋਰਟਾਂ ਦੇ ਅਨੁਸਾਰ, ਇਹ ਅੱਤਵਾਦੀ ਇੱਕ ਵੈਬਸਾਈਟ ਵੇਖ ਕੇ ਬੰਬ ਬਣਾਉਣਾ ਸਿੱਖ ਰਹੇ ਸਨ। ਅਲ ਕਾਇਦਾ ਦੇ ਦੋਵਾਂ ਸ਼ੱਕੀ ਵਿਅਕਤੀਆਂ ਨੇ ਪੁੱਛਗਿੱਛ ਵਿਚ ਦੱਸਿਆ ਹੈ ਕਿ ਇਨ੍ਹਾਂ ਸਾਰਿਆਂ ਨੇ ਸਿਰਫ 3000 ਰੁਪਏ ਵਿਚ ਪ੍ਰੈਸ਼ਰ ਕੁੱਕਰ ਬੰਬ ਤਿਆਰ ਕੀਤਾ ਸੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।