ਫਰਾਂਸ ‘ਚ ਵਿਜੇ ਮਾਲਿਆ ਦੀ 14.34 ਕਰੋੜ ਰੁਪਏ ਦਾ ਜਾਇਦਾਦ ਜਬਤ

News18 Punjabi | News18 Punjab
Updated: December 4, 2020, 9:04 PM IST
share image
ਫਰਾਂਸ ‘ਚ ਵਿਜੇ ਮਾਲਿਆ ਦੀ 14.34 ਕਰੋੜ ਰੁਪਏ ਦਾ ਜਾਇਦਾਦ ਜਬਤ
ਵਿਜੇ ਮਾਲਿਆ (file photo)

ਫਰਾਂਸ ਵਿਚ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 1.6 ਮਿਲੀਅਨ ਯੂਰੋ (ਲਗਭਗ 14.34 ਕਰੋੜ ਰੁਪਏ) ਦੱਸੀ ਗਈ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਕਿੰਗਫਿਸ਼ਰ ਏਅਰਲਾਇੰਸ ਲਿਮਟਡ ਦੇ ਬੈਂਕ ਖਾਤੇ ਵਿੱਚੋਂ ਵੱਡੀ ਰਕਮ ਕਢਵਾਈ ਗਈ ਸੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਿੰਗਫਿਸ਼ਰ ਏਅਰ ਲਾਈਨਜ਼ ਲਿਮਟਿਡ ਦੇ ਮਾਲਕ ਵਿਜੇ ਮਾਲਿਆ ਅਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸ਼ੁੱਕਰਵਾਰ ਨੂੰ ਈਡੀ ਨੇ ਫਰਾਂਸ ਵਿਚ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਕੀਤੀ। ਵਿਜੇ ਮਾਲਿਆ 'ਤੇ ਕਾਰਵਾਈ ਕਰਨ ਤੋਂ ਬਾਅਦ ਈਡੀ ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ਫਰੈਂਚ ਅਥਾਰਟੀ ਨੇ ਈਡੀ ਦੇ ਕਹਿਣ 'ਤੇ ਵਿਜੇ ਮਾਲਿਆ 32 ਐਵੀਨਿਊ ਫੌਚ (FOCH) ਦੀ ਜਾਇਦਾਦ ਜ਼ਬਤ ਕਰ ਲਈ ਹੈ।'

ਫਰਾਂਸ ਵਿਚ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 1.6 ਮਿਲੀਅਨ ਯੂਰੋ (ਲਗਭਗ 14.34 ਕਰੋੜ ਰੁਪਏ) ਦੱਸੀ ਗਈ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਕਿੰਗਫਿਸ਼ਰ ਏਅਰਲਾਇੰਸ ਲਿਮਟਡ ਦੇ ਬੈਂਕ ਖਾਤੇ ਵਿੱਚੋਂ ਵੱਡੀ ਰਕਮ ਕਢਵਾਈ ਗਈ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਕਾਰੋਬਾਰੀ ਵਿਜੇ ਮਾਲਿਆ 'ਤੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ੇ ਦੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਹੈ। ਫਿਲਹਾਲ ਉਹ ਬ੍ਰਿਟੇਨ ਵਿਚ ਰਹਿ ਰਿਹਾ ਹੈ। ਭਾਰਤ ਨੇ ਮਾਲਿਆ ਦੇ ਹਵਾਲਗੀ ਲਈ ਕੁਝ ਮਹੀਨੇ ਪਹਿਲਾਂ ਬ੍ਰਿਟੇਨ (UK) ਦੀ ਸਰਕਾਰ ਨੂੰ ਬੇਨਤੀ ਕੀਤੀ ਸੀ। ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਵਿਜੇ ਮਾਲਿਆ ਦੀ ਛੇਤੀ ਹਵਾਲਗੀ ਦੇ ਸੰਬੰਧ ਵਿੱਚ ਬ੍ਰਿਟਿਸ਼ ਸਰਕਾਰ ਦੇ ਸੰਪਰਕ ਵਿੱਚ ਹੈ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗੀ ਸੀ

ਬੀਤੇ ਮਈ ਮਹੀਨੇ ਵਿੱਚ ਮਾਲਿਆ ਹਜ਼ਾਰਾਂ ਕਰੋੜਾਂ ਦੀ ਧੋਖਾਦੇਹੀ ਅਤੇ ਮਨੀਲਾਡਰਿੰਗ ਦੇ ਮਾਮਲੇ ਵਿੱਚ ਭਾਰਤ ਵਿਚ ਹਵਾਲਗੀ ਖਿਲਾਫ ਬ੍ਰਿਟੇਨ ਦੀ ਸੁਪਰੀਮ ਕੋਰਟ ਵਿੱਚ ਆਪਣੀ ਅਪੀਲ ਹਾਰ ਗਿਆ ਸੀ। ਸੁਪਰੀਮ ਕੋਰਟ ਨੇ ਕੇਂਦਰ ਨੂੰ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤ ਹਵਾਲਗੀ ‘ਤੇ ਛੇ ਹਫ਼ਤਿਆਂ ਦੇ ਅੰਦਰ ਭਾਰਤ ਹਵਾਲਗੀ ਕਰਨ ‘ਤੇ ਕੀਤੀ ਗਈ ਕਾਰਵਾਈ ਬਾਰੇ ਸਥਿਤੀ ਰਿਪੋਰਟ ਦਾਇਰ ਕਰਨ ਲਈ ਕਿਹਾ ਸੀ। ਜਸਟਿਸ ਯੂਯੂ ਲਲਿਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਸੀ ਕਿ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦੇ ਖਿਲਾਫ “ਗੁਪਤ ਕਾਰਵਾਈ” ਕਰਕੇ ਯੁਨਾਈਟਡ ਕਿੰਗਡਮ ਵਿੱਚ ਇਸ ਕੇਸ ਦੀ ਸੁਣਵਾਈ ਨਹੀਂ ਹੋ ਰਹੀ। ਸਮੀਖਿਆ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਅਤੇ ਸਜ਼ਾ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਲਿਆ 31 ਅਗਸਤ ਨੂੰ ਉਸਦੇ ਖਿਲਾਫ ਇਕ ਅਪਮਾਨ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪੇਸ਼ ਹੋਣ ਵਾਲਾ ਸੀ।
Published by: Ashish Sharma
First published: December 4, 2020, 9:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading