Home /News /national /

ਸਿਰਫ਼ ਗਾਹਕਾਂ ਦੀ ਨਹੀਂ, ਨਿਆਂ ਦੀ ਜਿੱਤ ਯਕੀਨੀ ਬਣਾਓ- ਤਾਮਿਲਨਾਡੂ ਦੇ CM ਦੀ ਕਾਨੂੰਨ ਦੇ ਵਿਦਿਆਰਥੀਆਂ ਨੂੰ ਸਲਾਹ

ਸਿਰਫ਼ ਗਾਹਕਾਂ ਦੀ ਨਹੀਂ, ਨਿਆਂ ਦੀ ਜਿੱਤ ਯਕੀਨੀ ਬਣਾਓ- ਤਾਮਿਲਨਾਡੂ ਦੇ CM ਦੀ ਕਾਨੂੰਨ ਦੇ ਵਿਦਿਆਰਥੀਆਂ ਨੂੰ ਸਲਾਹ

ਸਿਰਫ਼ ਗਾਹਕਾਂ ਦੀ ਨਹੀਂ, ਨਿਆਂ ਦੀ ਜਿੱਤ ਯਕੀਨੀ ਬਣਾਓ- ਤਾਮਿਲਨਾਡੂ ਦੇ CM

ਸਿਰਫ਼ ਗਾਹਕਾਂ ਦੀ ਨਹੀਂ, ਨਿਆਂ ਦੀ ਜਿੱਤ ਯਕੀਨੀ ਬਣਾਓ- ਤਾਮਿਲਨਾਡੂ ਦੇ CM

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਅੱਗੇ ਅਪੀਲ ਕਰਦਿਆਂ ਕਿਹਾ "ਲੋਕਾਂ ਨੂੰ ਨਿਆਂ ਦੀ ਲੋੜ ਹੈ, ਤੁਹਾਨੂੰ ਨਿਆਂ ਦੇ ਦੂਤ ਵਜੋਂ ਸੇਵਾ ਕਰਨੀ ਚਾਹੀਦੀ ਹੈ। ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਕਾਨੂੰਨੀ ਸੂਝ ਅਤੇ ਬਹਿਸ ਕਰਨ ਦੇ ਹੁਨਰ ਦੀ ਵਰਤੋਂ ਕਰੋ।

ਹੋਰ ਪੜ੍ਹੋ ...
  • Share this:

    Tamil Nadu News: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਮੰਗਲਵਾਰ ਨੂੰ ਕਾਨੂੰਨ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਿਆਂ ਦੀ ਜਿੱਤ ਨੂੰ ਯਕੀਨੀ ਬਣਾਉਣ ਅਤੇ ਆਪਣੇ ਗਾਹਕਾਂ ਦੀ ਸਫਲਤਾ ਤੱਕ ਸੀਮਤ ਨਾ ਰਹਿਣ। ਦੱਸ ਦਈਏ ਕਿ ਮੁੱਖ ਮੰਤਰੀ ਨੇ ਇੱਥੇ ਥਰਮਣੀ ਵਿਖੇ ਡਾ: ਅੰਬੇਡਕਰ ਲਾਅ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮੌਕੇ ਬੋਲਦਿਆਂ ਕਿਹਾ ਕਿ ਨਿਆਂ, ਖਾਸ ਕਰਕੇ ਸਮਾਜਿਕ ਨਿਆਂ ਦਾ ਸਰਵ ਵਿਆਪਕ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਨਿਆਂ ਦੇ ਦੂਤ ਵਜੋਂ ਕੰਮ ਕਰਨਾ ਚਾਹੀਦਾ ਹੈ।

    ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਅੱਗੇ ਅਪੀਲ ਕਰਦਿਆਂ ਕਿਹਾ "ਲੋਕਾਂ ਨੂੰ ਨਿਆਂ ਦੀ ਲੋੜ ਹੈ, ਤੁਹਾਨੂੰ ਨਿਆਂ ਦੇ ਦੂਤ ਵਜੋਂ ਸੇਵਾ ਕਰਨੀ ਚਾਹੀਦੀ ਹੈ। ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਕਾਨੂੰਨੀ ਸੂਝ ਅਤੇ ਬਹਿਸ ਕਰਨ ਦੇ ਹੁਨਰ ਦੀ ਵਰਤੋਂ ਕਰੋ। " ਇਸ ਦੇ ਨਾਲ ਹੀ ਦੱਸਣਯੋਗ ਇਹ ਵੀ ਹੈ ਕਿ ਇਸ ਵਿਸ਼ੇ 'ਤੇ ਸਾਬਕਾ ਮੁੱਖ ਮੰਤਰੀ ਸੀਐਨ ਅੰਨਾਦੁਰਈ ਦੀ ਮਸ਼ਹੂਰ ਕਹਾਵਤ ਨੂੰ ਯਾਦ ਕਰਦੇ ਹੋਏ ਸਟਾਲਿਨ ਨੇ ਕਿਹਾ ਕਿ ਨਿਆਂ ਸਾਰਿਆਂ ਲਈ ਪਹੁੰਚਯੋਗ ਹੋਣਾ ਚਾਹੀਦਾ ਹੈ। "ਕਾਨੂੰਨ ਇੱਕ ਹਨੇਰਾ ਕਮਰਾ ਹੈ ਜਿੱਥੇ ਵਕੀਲ ਦੀ ਦਲੀਲ ਇੱਕ ਦੀਵਾ ਹੈ। ਇਹ ਗਰੀਬਾਂ ਦੀ ਪਹੁੰਚ ਵਿੱਚ ਹੋਣੀ ਚਾਹੀਦੀ ਹੈ... ਤੁਹਾਨੂੰ ਨਾ ਸਿਰਫ਼ ਆਪਣੇ ਗਾਹਕਾਂ ਦੀ ਜਿੱਤ ਯਕੀਨੀ ਬਣਾਉਣ ਲਈ, ਸਗੋਂ ਨਿਆਂ ਲਈ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।" ਮੁੱਖ ਮੰਤਰੀ ਨੇ ਸਿਲਵਰ ਜੁਬਲੀ ਪਲੇਕ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਇੱਕ ਵਿਸ਼ੇਸ਼ ਸੋਵੀਨਾਰ ਵੀ ਜਾਰੀ ਕੀਤਾ।

    Published by:Tanya Chaudhary
    First published:

    Tags: Chief Minister, Education, Law, Tamil Nadu