• Home
 • »
 • News
 • »
 • national
 • »
 • ENTERTAINMENT BOLLYWOOD SHARUKH SON DRUG CASE ARYAN KHANS BAIL PLEA POSTPONED TILL TOMORROW NCB KS

Drug Case: ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਕੱਲ ਤੱਕ ਸੁਣਵਾਈ ਟਲੀ, ਐਨਸੀਬੀ ਨੇ ਕੀਤਾ ਸੀ ਵਿਰੋਧ

Drug Case: ਬੁੱਧਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਲਤ ਵਿੱਚ ਜਵਾਬ ਦਾਖਲ  ਕਰ ਦਿੱਤਾ ਹੈ। ਐਨਸੀਬੀ (Narcotics Control Bureau) ਨੇ ਕਿਹਾ ਕਿ ਆਰੀਅਨ ਖਾਨ ਕੋਲੋਂ ਭਾਵੇਂ ਡਰੱਗ ਨਹੀਂ ਮਿਲੀ, ਪਰ ਉਹ ਸਾਜਿਸ਼ ਵਿੱਚ ਸ਼ਾਮਲ ਸੀ। NCB ਨੇ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਹੈ।

 • Share this:
  ਮੁੰਬਈ: ਮੁੰਬਈ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਆਰੀਅਨ ਖਾਨ (Aryan Khan) ਸਣੇ 7 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ 'ਤੇ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋ ਰਹੀ ਹੈ। ਬੁੱਧਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਲਤ ਵਿੱਚ ਜਵਾਬ ਦਾਖਲ ਕਰ ਦਿੱਤਾ ਹੈ। ਐਨਸੀਬੀ (Narcotics Control Bureau) ਨੇ ਕਿਹਾ ਕਿ ਆਰੀਅਨ ਖਾਨ ਕੋਲੋਂ ਭਾਵੇਂ ਡਰੱਗ ਨਹੀਂ ਮਿਲੀ, ਪਰ ਉਹ ਸਾਜਿਸ਼ ਵਿੱਚ ਸ਼ਾਮਲ ਸੀ। NCB ਨੇ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਹੈ।

  ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ 'ਤੇ ਕੰਟਰਾਬੈਂਡ ਦੀ ਖਰੀਦ ਦਾ ਦੋਸ਼ ਹੈ। ਕੰਟਰਾਬੈਂਡ ਅਰਬਾਜ਼ ਮਰਚੈਂਟ ਤੋਂ ਬਰਾਮਦ ਕੀਤਾ ਗਿਆ ਸੀ। ਮਰਚੈਂਟ ਦੀ ਜ਼ਮਾਨਤ ਅਰਜ਼ੀ 'ਤੇ ਵੀ ਸੁਣਵਾਈ ਹੋਣੀ ਹੈ।

  ਮੁਲਜ਼ਮ ਨੰਬਰ 1 ਆਰੀਅਨ ਖਾਨ ਦੇ ਰੋਲ ਬਾਰੇ ਐਨਸੀਬੀ ਨੇ ਆਪਣੇ ਜਵਾਬ ਵਿੱਚ ਦੱਸਿਆ ਹੈ:

  1) ਅਰਬਾਜ਼ ਕੋਲੋਂ ਆਰੀਅਨ ਡਰੱਗ ਖਰੀਦਦਾ ਸੀ।
  2) ਜਾਂਚ ਦੌਰਾਨ ਹੁਣ ਤੱਕ ਜਿਹੜੇ ਸਬੂਤ ਹੱਥ ਲੱਗੇ ਹਨ, ਉਨ੍ਹਾਂ ਅਨੁਸਾਰ, ਆਰੀਅਨ ਡਰੱਗ ਦੀ ਖਰੀਦਦਾਰ ਅਤੇ ਵੰਡ ਵਿੱਚ ਸ਼ਾਮਲ ਸੀ।
  3) ਮੁਲਜ਼ਮ ਨੰਬਰ 17 ਅਚੀਤ ਕੁਮਾਰ ਅਤੇ ਮੁਲਜ਼ਮ ਨੰਬਰ 19 ਸ਼ਿਵਰਜ ਹਰੀਜਨ ਹੀ ਆਰੀਅਨ ਅਤੇ ਅਰਬਾਜ ਨੂੰ ਡਰੱਗ ਮੁਹੱਈਆ ਕਰਵਾਉਂਦੇ ਰਹੇ ਹਨ।
  4) ਆਰੀਅਨ ਅਤੇ ਅਰਬਾਜ ਇੱਕ-ਦੂਜੇ ਨਾਲ ਇਕੱਠੇ ਘੁੰਮਦੇ-ਫਿਰਦੇ ਸਨ... ਅਤੇ NDPS ਦੀ ਧਾਰਾ 29 ਨੂੰ ਲਾਗੂ ਕਰਨ ਲਈ ਇਹ ਬਹੁਤ ਹੈ।
  5) ਜਾਂਚ ਮੁਤਾਬਕ ਆਰੀਅਨ ਅਤੇ ਅਰਬਾਜ ਨੇ ਇਕੱਠਿਆਂ ਯਾਤਰਾ ਕੀਤੀ, ਇਸ ਨਾਲ ਇਹ ਸਪੱਸ਼ਟ ਹੈ ਕਿ ਦੋਵੇਂ ਇੱਕੋ ਉਦੇਸ਼ ਤਹਿਤ ਕਰੂਜ਼ 'ਤੇ ਗਏ ਸਨ।
  6) ਭਾਵੇਂ ਹੀ ਕੁੱਝ ਮੁਲਜ਼ਮਾਂ ਕੋਲੋਂ ਡਰੱਗ ਬਰਾਮਦ ਲਾ ਹੋਇਆ ਹੋਵੇ ਜਾਂ ਬਹੁਤ ਘੱਟ ਡਰੱਗ ਮਿਲਿਆ ਹੋਵੇ ਪਰ ਅਪਰਾਧ ਦੀ ਸਾਜਿਸ਼ ਵਿੱਚ ਇਨ੍ਹਾਂ ਮੁਲਜ਼ਮਾਂ ਦੀ ਹਿੱਸੇਦਾਰੀ ਜਾਂਚ ਦਾ ਆਧਾਰ ਬਣਾਉਂਦੀ ਹੈ।

  ਆਰੀਅਨ ਖਾਨ ਦੇ ਵਕੀਲ ਅਮਿਤ ਦੇਸਾਈ ਨੇ ਤਰਕ ਦਿੰਦਿਆਂ ਕਿਹਾ ਕਿ ਆਰੀਅਨ ਦਾ ਡਰੱਗ ਕੇਸ ਵਿੱਚ ਸ਼ਾਮਲ ਹੋਣਾ, ਉਸ ਕੋਲ ਵਿਕਰੀ ਲਈ ਕੋਈ ਪਦਾਰਥ ਨਹੀਂ ਸੀ ਅਤੇ ਨਾ ਹੀ ਕੋਈ ਰਾਸ਼ੀ ਸੀ, ਇਸ ਲਈ ਕੋਈ ਖਰੀਦ ਨਹੀਂ ਹੋ ਸਕਦੀ ਸੀ। ਜ਼ਬਤੀ ਦੇ ਸਬੰਧ ਵਿੱਚ ਪੰਚਨਾਮੇ ਵਿੱਚ ਖਾਨ ਦਾ ਕੋਈ ਸਬੰਧ ਨਹੀਂ ਵਿਖਾਇਆ ਗਿਆ ਹੈ।

  ਆਰੀਅਨ ਖਾਨ ਵੱਲੋਂ ਸੀਨੀਅਰ ਵਕੀਲ ਅਮਿਤ ਦੇਸਾਈ ਅਤੇ ਸਤੀਸ਼ ਮਾਨਸ਼ਿੰਦੇ ਅਦਾਲਤ ਵਿੱਚ ਮੌਜੂਦ ਹਨ। ਦੇਸਾਈ ਨੇ ਕਿਹਾ ਕਿ ਰਿਮਾਂਡ ਆਦੇਸ਼ ਵਿੱਚ ਦੱਸਿਆ ਗਿਆ ਹੈ ਕਿ ਕਿੰਨੀ ਮਾਤਰਾ ਵਿੱਚ ਡਰੱਗ ਬਰਾਮਦ ਕੀਤਾ ਗਿਆ, ਜਦੋਂ ਆਰੀਅਨ ਦੀ ਗੱਲ ਆਈ ਤਾਂ ਉਸ ਕੋਲੋਂ ਕੁੱਝ ਬਰਾਮਦ ਨਹੀਂ ਹੋਇਆ। ਮਰਚੈਂਟ ਕੋਲੋਂ 6 ਗ੍ਰਾਮ ਚਰਸ ਹੀ ਬਰਾਮਦ ਹੋਇਆ।

  ਆਰੀਅਨ ਖਾਨ ਦੀ ਜ਼ਮਾਨਤ ਸਬੰਧੀ ਅਦਾਲਤ 2.45 ਵਜੇ ਸੁਣਵਾਈ ਕਰੇਗੀ। ਐਨਸੀਬੀ ਨੇ ਅਦਾਲਤ ਨੂੰ ਦੱਸਿਆ ਕਿ ਆਰੀਅਨ ਖਾਨ ਕੌਮਾਂਤਰੀ ਡਰੱਗ ਨੈਟਵਰਕ ਵਿੱਚ ਸ਼ਾਮਲ ਲੋਕਾਂ ਦੇ ਸੰਪਰਕ ਵਿੱਚ ਹੈ।

  ਇੰਡੀਆ ਟੁਡੇ ਅਨੁਸਾਰ, ਵਕੀਲ ਅਸ਼ਵਿਨ ਥੂਲ ਅਤੇ ਹੋਰਾਂ ਨੇ ਕਿਹਾ ਕਿ ਐਨਸੀਬੀ ਸਿਰਫ਼ ਤਿੰਨ ਮੁਲਜ਼ਮਾਂ ਦੇ ਮਾਮਲੇ ਵਿੱਚ ਜਵਾਬ ਦਾਖ਼ਲ ਕਰ ਰਹੀ ਹੈ। ਐਨਸੀਬੀ ਨੇ ਮੁਲਜ਼ਮਾਂ ਨੂੰ ਲੈ ਕੇ ਆਪਣੇ ਜਵਾਬ ਵਕੀਲਾਂ ਨੂੰ ਦੇ ਦਿੱਤੇ ਹਨ, ਪਰ ਇਨ੍ਹਾਂ ਨੂੰ ਅਜੇ ਤੱਕ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਹੈ, ਕਿਉਂ ਇਨ੍ਹਾਂ 'ਤੇ ਦਸਤਖਤ ਨਹੀਂ ਹਨ।

  ਇੰਡੀਆ ਟੂਡੇ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਏਜੰਸੀ ਨੂੰ ਨਵੀਆਂ ਜਾਣਕਾਰੀਆਂ ਹੱਥ ਲੱਗੀਆਂ ਹਨ। ਐਨਸੀਬੀ ਵੱਲੋਂ ਮੁਲਜ਼ਮਾਂ ਕੋਲੋਂ ਪੁਛਗਿੱਛ ਨੂੰ ਵੀ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਐਨਸੀਬੀ ਨੇ ਦਾਅਵਾ ਕੀਤਾ ਸੀ ਕਿ ਕਰੂਜ਼ ਜਹਾਜ਼ 'ਤੇ ਮੌਜੂਦ ਕੁੱਝ ਲੋਕਾਂ ਕੋਲੋਂ ਪਾਬੰਦੀਸ਼ੁਦਾ ਡਰੱਗ ਬਰਾਮਦ ਕੀਤੇ ਗਏ ਸਨ।

  ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਲਗਾਤਾਰ ਇਹ ਕਹਿ ਰਹੇ ਹਨ ਕਿ ਉਸ ਨੂੰ 'ਝੂਠਾ ਫਸਾਇਆ ਗਿਆ' ਸੀ ਅਤੇ ਕਿਉਂਕਿ ਉਸ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਤਾਂ ਐਨਸੀਬੀ ਕੋਲ ਉਸ ਨੂੰ ਹਿਰਾਸਤ ਵਿੱਚ ਰੱਖਣ ਦਾ ਕੋਈ ਹੱਕ ਨਹੀਂ ਹੈ। ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਵੱਲੋਂ ਅਦਾਲਤ ਪੁੱਜੇ ਸੀਨੀਅਰ ਵਕੀਲ ਤਾਰਿਕ ਸਈਅਦ ਨੇ ਕਿਹਾ ਕਿ ਜਦੋਂ ਮੁਲਜ਼ਮ ਪੂਰਾ ਜਹਾਜ਼ ਹੀ ਖਰੀਦ ਸਕਦੇ ਹਨ, ਤਾਂ ਉਹ ਉਥੇ 5 ਗ੍ਰਾਮ ਚਰਸ ਹੀ ਕਿਉਂ ਵੇਚਣ ਜਾਣਗੇ।

  ਐਨਸੀਬੀ ਸੂਤਰਾਂ ਅਨੁਸਾਰ, ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੋਸ਼ ਲਾਏ ਹਨ ਕਿ ਕੁੱਝ ਲੋਕ ਉਨ੍ਹਾਂ ਦੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਹਾਰਾਸ਼ਟਰ ਪੁਲਿਸ ਪ੍ਰਮੁੱਖ ਨਾਲ ਮਿਲ ਕੇ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ। ਇਧਰ, ਸਰਕਾਰ ਨੇ ਵਾਨਖੇੜੇ ਨੂੰ ਟਰੈਕ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਵਾਨਖੇੜੇ ਨੇ 3 ਅਕਤੂਬਰ ਨੂੰ ਕਰੂਜ਼ ਸ਼ਿਪ 'ਤੇ ਹੋਈ ਛਾਪਾਮਾਰੀ ਦੀ ਕਾਰਵਾਈ ਦੀ ਅਗਵਾਈ ਕੀਤੀ ਸੀ।
  Published by:Krishan Sharma
  First published: