ਜਿਸਮ ‘ਤੇ ਸੂਤੀ ਕੱਪੜਾ ਤੇ ਨੰਗੇ ਪੈਰ ਪਦਮਸ਼੍ਰੀ ਲੈਣ ਪਹੁੰਚੀ ਜੰਗਲ ਕੁਈਨ ਤੁਲਸੀ ਗੌੜਾ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਇਨ੍ਹਾਂ ਨੂੰ ਜੰਗਲ ਕੁਈਨ ਕਿਹਾ ਜਾਵੇ ਜਾਂ ਇਨਸਾਈਕਲੋਪੀਡੀਆ ਆਫ਼ ਜੰਗਲ, ਇੱਕੋ ਗੱਲ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਗੌੜਾ ਨੂੰ ਇਨਸਾਈਕਲੋਪੀਡੀਆ ਆਫ਼ ਜੰਗਲ ਕਿਉਂ ਕਿਹਾ ਜਾਂਦਾ ਹੈ? ਜੇ ਨਹੀਂ ਪਤਾ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ। ਤੁਲਸੀ ਗੌੜਾ ਕੋਈ ਅਣਪਛਾਤਾ ਨਾਂਅ ਨਹੀਂ ਹੈ। ਕਰਨਾਟਕਾ ਦੀ ਮੰਨੀ ਪ੍ਰਮੰਨੀ ਵਾਤਾਵਰਣ ਪ੍ਰੇਮੀ ਹੈ ਤੁਲਸੀ ਗੌੜਾ, ਜੋ ਪਿਛਲੇ ਦੋ ਦਹਾਕਿਆਂ ਤੋਂ ਵਾਤਾਵਰਣ ਬਚਾਉਣ ਲਈ ਜੀ ਜਾਨ ਨਾਲ ਮੇਹਨਤ ਕਰ ਰਹੇ ਹਨ। ਹੁਣ ਤੱਕ ਇਨ੍ਹਾਂ ਨੇ 30 ਹਜ਼ਾਰ ਤੋਂ ਵੀ ਵੱਧ ਬੂਟੇ ਲਗਾਏ ਹਨ। ਇਨ੍ਹਾਂ ਨੇ ਆਪਣਾ ਜੀਵਨ ਕੁਦਰਤ ਦੀ ਸੇਵਾ ਅਤੇ ਇਸ ਨੂੰ ਬਚਾਉਣ ਨੂੰ ਸਮਰਪਿਤ ਕਰ ਦਿੱਤਾ ਹੈ। 72 ਸਾਲਾ ਦੀ ਤੁਲਸੀ ਗੌੜਾ ਨੂੰ ਸੋਮਵਾਰ ਨੂੰ ਜੀ ਜਾਨ ਨਾਲ ਵਾਤਾਵਰਣ ਦੀ ਸੇਵਾ ਕਰਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਇਸ ਪੁਰਸਕਾਰ ਸਮਾਰੋਹ ‘ਚ ਸੈਂਕੜੇ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਕਈਆਂ ਨੂੰ ਪਦਮ ਸ਼੍ਰੀ, ਪਦਮ, ਭੂਸ਼ਣ ਤੇ ਪਦਮ ਵਿਭੂਸ਼ਣ ਵਰਗੇ ਉੱਚ ਪੁਰਸਕਾਰ ਮਿਲੇ। ਪਰ ਸਾਰੀ ਮਹਿਫ਼ਲ ਤੁਲਸੀ ਗੌੜਾ ਨੇ ਲੁੱਟ ਲਈ। ਜੀ ਹਾਂ ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਦਰਅਸਲ ਜਿਸ ਅੰਦਾਜ਼ ਵਿੱਚ ਤੁਲਸੀ ਸਮਾਰੋਹ ‘ਚ ਪਹੁੰਚੀ ਸੀ, ਉਸ ਤੋਂ ਬਾਅਦ ਹਰ ਕੋਈ ਇਨ੍ਹਾਂ ਦੀ ਸਾਦਗ਼ੀ ਦਾ ਦੀਵਾਨਾ ਹੋ ਗਿਆ। ਜਿਸਮ ‘ਤੇ ਇੱਕ ਸੂਤੀ ਕੱਪੜਾ ਤੇ ਨੰਗੇ ਪੈਰਾਂ ਨਾਲ ਤੁਲਸੀ ਗੌੜਾ ਪਦਮ ਸ਼੍ਰੀ ਸਨਮਾਨ ਲੈਣ ਪੁੱਜੀ।
ਜਿਸ ਨੇ ਵੀ ਇਨ੍ਹਾਂ ਨੂੰ ਦੇਖਿਆ ਬੱਸ ਦੇਖ ਕੇ ਇਨ੍ਹਾਂ ਦੀ ਸਾਦਗ਼ੀ ਤੇ ਕੰਮਾਂ ਦਾ ਕਾਇਲ ਹੋ ਗਿਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਹੱਥ ਜੋੜ ਕੇ ਇਨ੍ਹਾਂ ਦੇ ਜਜ਼ਬੇ ਤੇ ਸਾਦਗ਼ੀ ਨੂੰ ਸਲਾਮ ਕੀਤਾ।
ਤੁਲਸੀ ਗੌੜਾ ਜੋ ਕਰਨਾਟਕਾ ਦੇ ਹਲਕਾਕੀ ਕਬੀਲੇ ਤੋਂ ਹੈ। ਉਨ੍ਹਾਂ ਦਾ ਜਨਮ ਇੱਕ ਬੇਹੱਦ ਗ਼ਰੀਬ ਪਰਵਾਰ ਵਿੱਚ ਹੋਇਆ। ਇਨ੍ਹਾਂ ਦੇ ਘਰ ਦੀ ਹਾਲਤ ਇਸ ਕਦਰ ਖ਼ਰਾਬ ਸੀ ਸੀ ਉਨ੍ਹਾਂ ਨੂੰ ਪੜ੍ਹਾਈ ਲਿਖਾਈ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਪਰ ਇਨ੍ਹਾਂ ਦੇ ਕੁਦਰਤ ਨਾਲ ਪਿਆਰ ਨੇ ਹਰ ਕਿਸੇ ਨੂੰ ਤੁਲਸੀ ਦਾ ਮੁਰੀਦ ਬਣਾ ਦਿੱਤਾ। ਦੱਸਿਆ ਜਾਂਦਾ ਹੈ ਕਿ ਵਾਤਾਵਰਣ ਪ੍ਰੇਮੀ ਤੁਲਸੀ ਆਪਣਾ ਜ਼ਿਆਦਾਤਰ ਸਮਾਂ ਜੰਗਲ ਵਿੱਚ ਹੀ ਬਿਤਾਉਣਾ ਪਸੰਦ ਕਰਦੀ ਹੈ। ਜੰਗਲ ਨਾਲ ਇਨ੍ਹਾਂ ਦਾ ਰਿਸ਼ਤਾ ਇਨ੍ਹਾਂ ਗੂੜਾ ਹੋ ਗਿਆ ਹੈ ਕਿ ਜੰਗਲ ਵੀ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਹਿਚਾਣਦਾ ਹੈ। ਬੇਲ-ਬੂਟੇ ਤੇ ਦਰਖ਼ਤਾਂ ਦਾ ਜਿਨ੍ਹਾਂ ਗਿਆਨ ਇਨ੍ਹਾਂ ਨੂੰ ਹੈ, ਸ਼ਾਇਦ ਹੀ ਕਿਸੇ ਹੋਰ ਨੂੰ ਹੋਵੇਗਾ। ਇਸੇ ਕਰਕੇ ਹੀ ਇਨ੍ਹਾਂ ਨੂੰ ਇਨਸਾਈਕਲੋਪੀਡੀਆ ਆਫ਼ ਫ਼ਾਰੈਸਟ ਕਿਹਾ ਜਾਂਦਾ ਹੈ।
ਪਿਛਲੇ ਸੱਤ ਦਹਾਕਿਆਂ ਤੋਂ ਤੁਲਸੀ ਕੁਦਰਤ ਨਾਲ ਜੁੜੀ ਹੋਈ ਹੈ ਅਤੇ ਉਸ ਦੀ ਸੇਵਾ ਕਰਦੀ ਆ ਰਹੀ ਹੈ। ਤੁਲਸੀ ਗੌੜਾ ਇੱਕ ਅਸਥਾਈ ਵਲੰਟੀਅਰ ਵਜੋਂ ਜੰਗਲਾਤ ਵਿਭਾਗ ਦਾ ਹਿੱਸਾ ਬਣੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਪੱਕੀ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਗਈ। ਜਦੋਂ ਪਦਮਸ਼੍ਰੀ ਤੁਲਸੀ ਗੌੜਾ ਦੀ ਸਾਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਤਾਂ ਲੋਕ ਹੈਰਾਨ ਹੋ ਗਏ।
Published by: Amelia Punjabi
First published: November 09, 2021, 11:36 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।