• Home
  • »
  • News
  • »
  • national
  • »
  • ETAWAH LIQUOR PARTY AT SSP OFFICE ETAWAH HEAD CONSTABLE SUSPENDED AFTER VIRAL PHOTO

SSP ਦਫਤਰ 'ਚ ਪੈੱਗ ਲਾਉਂਦੇ ਪੁਲਿਸ ਵਾਲਿਆਂ ਦੀ ਵੀਡੀਓ ਵਾਇਰਲ, ਹੈੱਡ ਕਾਂਸਟੇਬਲ ਮੁਅੱਤਲ

SSP ਦਫਤਰ 'ਚ ਪੈੱਗ ਲਾਉਂਦੇ ਪੁਲਿਸ ਵਾਲਿਆਂ ਦੀ ਵੀਡੀਓ ਵਾਇਰਲ, ਹੈੱਡ ਕਾਂਸਟੇਬਲ ਮੁਅੱਤਲ

  • Share this:
    ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਐਸਐਸਪੀ ਦਫਤਰ ਵਿੱਚ ਸ਼ਰਾਬ ਪਾਰਟੀ (Liquor Party At Ssp Office) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਹੈਡ ਕਾਂਸਟੇਬਲ ਸੰਜੇ ਕਨੋਜਿਆ ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

    ਇਟਾਵਾ ਦੇ ਐਸਐਸਪੀ ਡਾ: ਬ੍ਰਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਰਾਬ ਪਾਰਟੀ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਹੈਡ ਕਾਂਸਟੇਬਲ ਸੰਜੇ ਕਨੋਜਿਆ ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਮਾਮਲੇ ਦੀ ਵਿਭਾਗੀ ਜਾਂਚ ਐਸਪੀ (ਅਪਰਾਧ) ਗਿਆਨੇਂਦਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ।

    etawah liquor party at ssp office etawah head constable suspended after viral photo
    SSP ਦਫਤਰ 'ਚ ਪੈੱਗ ਲਾਉਂਦੇ ਪੁਲਿਸ ਵਾਲਿਆਂ ਦੀ ਵੀਡੀਓ ਵਾਇਰਲ, ਹੈੱਡ ਕਾਂਸਟੇਬਲ ਮੁਅੱਤਲ


    ਜਾਣਕਾਰੀ ਅਨੁਸਾਰ ਇਹ ਫੋਟੋ ਐਤਵਾਰ ਨੂੰ ਸਮਾਜਵਾਦੀ ਪਾਰਟੀ ਨਾਲ ਜੁੜੇ ਮਨਜੀਤ ਯਾਦਵ ਨੇ ਟਵੀਟ ਕੀਤੀ ਸੀ। ਮਨਜੀਤ ਯਾਦਵ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ- ਇਹ ਯੋਗੀ ਜੀ ਦੀ ਪੁਲਿਸ ਹੈ ... ਮਨਜੀਤ ਯਾਦਵ ਦੇ ਟਵੀਟ ਤੋਂ ਬਾਅਦ ਆਈਜੀ ਮੋਹਿਤ ਅਗਰਵਾਲ ਨੇ ਇਟਾਵਾ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।
    Published by:Gurwinder Singh
    First published: