Home /News /national /

ਅਸ਼ਨੀਰ ਗਰੋਵਰ ਦੀ ਪਤਨੀ 'ਤੇ BhartPe ਨੇ ਲਾਇਆ 88 ਕਰੋੜ ਰੁਪਏ ਦੇ ਗਬਨ ਦਾ ਦੋਸ਼, ਪੜ੍ਹੋ ਪੂਰਾ ਮਾਮਲਾ

ਅਸ਼ਨੀਰ ਗਰੋਵਰ ਦੀ ਪਤਨੀ 'ਤੇ BhartPe ਨੇ ਲਾਇਆ 88 ਕਰੋੜ ਰੁਪਏ ਦੇ ਗਬਨ ਦਾ ਦੋਸ਼, ਪੜ੍ਹੋ ਪੂਰਾ ਮਾਮਲਾ

ਅਸ਼ਨੀਰ BhartPe ਦੇ ਐੱਮਡੀ ਅਤੇ ਸਹਿ-ਸੰਸਥਾਪਕ ਵਜੋਂ ਭੂਮਿਕਾ ਨਿਭਾ ਰਿਹਾ ਸੀ ਉੱਥੇ ਉਸਦੀ ਪਤਨੀ BhartPe ਵਿੱਚ ਹੈੱਡ ਆਫ਼ ਕੰਟੋਰਲ ਵੱਜੋਂ ਕੰਮ ਕਰ ਰਹੀ ਸੀ। ਹੁਣ BhartPe ਨੇ ਮਾਧੁਰੀ ਜੈਨ 'ਤੇ ਧੋਖਾਧੜੀ ਦਾ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਾਧੁਰੀ ਜੈਨ ਨੇ ਲਗਭਗ 88.67 ਕਰੋੜ ਦੀ ਹੇਰਾਫੇਰੀ ਕੀਤੀ ਹੈ।

ਹੋਰ ਪੜ੍ਹੋ ...
  • Share this:

Business News: ਜੇਕਰ ਤੁਸੀਂ ਟੀਵੀ ਦੇਖਦੇ ਹੋ ਤਾਂ ਤੁਹਾਨੂੰ Sharak Tank India ਸੀਰੀਅਲ ਵੀ ਪਤਾ ਹੋਵੇਗਾ, ਜਿਸ ਵਿੱਚ BhartPe ਦੇ ਸਾਬਕਾ ਐੱਮਡੀ ਅਤੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਵੀ ਇੱਕ ਸ਼ਾਰਕ ਵੱਜੋਂ ਭੂਮਿਕਾ ਨਿਭਾ ਰਿਹਾ ਸੀ। ਇਸ ਸਾਲ ਫਰਵਰੀ ਵਿੱਚ BhartPe ਨੇ ਅਸ਼ਨੀਰ ਗਰੋਵਰ ਅਤੇ ਉਸਦੀ ਪਤਨੀ ਮਾਧੁਰੀ ਜੈਨ ਨੂੰ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਅਤੇ ਧੋਖਾਧੜੀ ਕਰਨ ਦੇ ਕਰਕੇ ਕੰਪਨੀ ਵਿੱਚ ਬਾਹਰ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਅਸ਼ਨੀਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।

ਦੱਸ ਦੇਈਏ ਕਿ ਜਿੱਥੇ ਅਸ਼ਨੀਰ BhartPe ਦੇ ਐੱਮਡੀ ਅਤੇ ਸਹਿ-ਸੰਸਥਾਪਕ ਵਜੋਂ ਭੂਮਿਕਾ ਨਿਭਾ ਰਿਹਾ ਸੀ ਉੱਥੇ ਉਸਦੀ ਪਤਨੀ BhartPe ਵਿੱਚ ਹੈੱਡ ਆਫ਼ ਕੰਟੋਰਲ ਵੱਜੋਂ ਕੰਮ ਕਰ ਰਹੀ ਸੀ। ਹੁਣ BhartPe ਨੇ ਮਾਧੁਰੀ ਜੈਨ 'ਤੇ ਧੋਖਾਧੜੀ ਦਾ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਾਧੁਰੀ ਜੈਨ ਨੇ ਲਗਭਗ 88.67 ਕਰੋੜ ਦੀ ਹੇਰਾਫੇਰੀ ਕੀਤੀ ਹੈ। ਇਹ ਮਾਮਲਾ ਭਾਰਤੀ ਸੰਵਿਧਾਨ ਦੀ ਧਾਰਾ 420 ਦੇ ਅੰਦਰ ਦਰਜ ਕਰਾਇਆ ਗਿਆ ਹੈ। ਇਹ ਧਾਰਾ ਧੋਖਾਧੜੀ ਅਤੇ ਬੇਈਮਾਨੀ ਨਾਲ ਧਨ ਦੀ ਡਿਲਿਵਰੀ ਕਰਨ ਦੇ ਅਪਰਾਧ ਨਾਲ ਸੰਬੰਧਿਤ ਹੈ।

ਇਸ ਮਾਮਲੇ ਦੀ ਸੁਣਵਾਈ ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਦਿੱਲੀ ਹਾਈ ਕੋਰਟ ਵਿੱਚ ਹੋਵੇਗੀ। ਦੱਸ ਦੇਈਏ ਕਿ ਜੇਕਰ ਦੋਸ਼ ਸਾਬਿਤ ਹੁੰਦਾ ਹੈ ਤਾਂ ਇਸ ਧਾਰਾ ਦੇ ਅਧੀਨ ਮੁਜਰਿਮ ਨੂੰ ਵੱਧ ਤੋਂ ਵੱਧ 7 ਸਾਲ ਤੱਕ ਦੀ ਕੈਦ ਅਤੇ ਜ਼ੁਰਮਾਨਾ ਹੋ ਸਕਦਾ ਹੈ।

ਮਾਧੁਰੀ ਜੈਨ ਤੇ 88.67 ਕਰੋੜ ਰੁਪਏ ਦੇ ਗਬਨ ਦਾ ਦੋਸ਼

ਕੰਪਨੀ ਨੇ ਮਾਧੁਰੀ ਜੈਨ ਤੇ ਦੋਸ਼ ਲਾਇਆ ਹੈ ਕਿ ਮਾਧੁਰੀ ਨੇ ਕੰਪਨੀ ਦੇ 88.67 ਕਰੋੜ ਰੁਪਏ ਦਾ ਗਬਨ ਕੀਤਾ ਹੈ ਅਤੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਇਸ ਮਾਮਲੇ ਦੀ ਜਾਂਚ ਅਲਵਾਰੇਜ਼ ਅਤੇ ਮਾਰਸਲ (Alvarez and Marsal) ਨੇ ਕੀਤੀ ਸੀ। ਇਹ ਇੱਕ ਵੱਡੀ ਫਰਮ ਹੈ ਜੋ ਦੁਨੀਆਂ ਭਰ ਵਿੱਚ ਕਾਰੋਬਾਰ ਦੇ ਮਸਲਿਆਂ ਨੂੰ ਸੁਲਝਾਉਣ ਦਾ ਕੰਮ ਕਰਦੀ ਹੈ। Alvarez and Marsal ਦੀ ਮੁੱਢਲੀ ਰਿਪੋਰਟ ਨੂੰ ਆਧਾਰ ਮੰਨ ਕੇ ਹੀ ਅਸ਼ਨੀਰ ਅਤੇ ਮਾਧੁਰੀ ਨੂੰ BhartPe ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਹੁਣ ਇਸੇ ਰਿਪੋਰਟ ਦੇ ਆਧਾਰ ਤੇ ਮਾਧੁਰੀ ਜੈਨ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।

ਅਸ਼ਨੀਰ ਨੇ ਕੰਪਨੀ ਨੂੰ ਬਣਾਇਆ ਸੀ ਨਿਸ਼ਾਨਾ

ਕੰਪਨੀ ਤੋਂ ਕੱਢੇ ਜਾਣ ਦੇ ਬਾਅਦ ਅਸ਼ਨੀਰ ਨੇ ਕੰਪਨੀ ਦੀ ਮੈਨੇਜਮੇਟ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਹੈ। ਕੰਪਨੀ ਦੇ ਕਈ ਵੱਡੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਜਾਣ 'ਤੇ ਅਸ਼ਨੀਰ ਨੇ ਕਿਹਾ ਸੀ ਕਿ ਚੰਗੇ ਲੋਕ ਕੰਪਨੀਆਂ ਲਈ ਕੰਮ ਨਹੀਂ ਕਰਦੇ। ਉਹ ਬ੍ਰਾਂਡ ਬਣਾਉਣ, ਅੱਗੇ ਵਧਣ ਅਤੇ ਚੰਗੇ ਸੰਸਥਾਪਕਾਂ ਨਾਲ ਕੰਮ ਕਰਦੇ ਹਨ। ਅਸ਼ਨੀਰ ਗਰੋਵਰ ਤੋਂ ਬਿਨਾਂ ਕੋਈ BharatPe ਨਹੀਂ ਹੈ। ਅਸ਼ਨੀਰ ਨੇ ਆਪਣੇ ਬਿਆਨਾਂ ਵਿੱਚ ਕੰਪਨੀ ਦੇ ਬੋਰਡ ਮੈਂਬਰਾਂ ਤੱਕ ਨੂੰ ਨਿਸ਼ਾਨਾ ਬਣਾਇਆ ਸੀ।

Published by:Krishan Sharma
First published:

Tags: BharatPe, Business