ਗੁਜਰਾਤ ਵਿੱਚ ਵਿਧਾਨਸਭਾ ਚੋਣਾਂ 2 ਗੇੜਾਂ ਵਿੱਚ ਹੋਣਗੀਆਂ । ਪਹਿਲੇ ਗੇੜ ਵਿੱਚ 1 ਦਸੰਬਰ 2022 ਨੂੰ ਗੁਜਰਾਤ ਵਿਧਾਨਸਭਾ ਚੋਣਾਂ ਦੇ ਲਈ ਵੋਟਿੰਗ ਹੋਵੇਗੀ ਜਿਸ ਤੋਂ ਬਾਅਦ 5 ਦਸੰਬਰ 2022 ਨੂੰ ਦੂਜੇ ਗੇੜ ਦੇ ਲਈ ਵੋਟਿੰਗ ਹੋਵੇਗੀ ਜਦਕਿ 8 ਦਸੰਬਰ ਨੂੰ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਅਤੇ ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਨੈਟਵਰਕ 18 ਦੇ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਦੇ ਨਾਲ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਖਾਸ ਇੰਟਰਵਿਊ ਅੱਜ ਸ਼ਾਮ 8 ਵਜੇ ਪ੍ਰਸਾਰਿਤ ਕੀਤੀ ਜਾਵੇਗੀ । ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਹੁਲ ਜੋਸ਼ੀ ਦੇ ਸਵਾਲਾਂ ਦੇ ਜਵਾਬ ਦੇਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amit Shah, Election, Exclusive Interview, Gujrat, Rahul Joshi