Home /News /national /

Exclusive: ਮੋਦੀ ਦਾ ਮਮਤਾ 'ਤੇ ਹਮਲਾ, ਕਿਹਾ- ਚੋਣਾਂ ਦੌਰਾਨ ਕਸ਼ਮੀਰ ਨਾਲੋਂ ਬੰਗਾਲ ਵਿਚ ਹੋਈ ਵੱਧ ਹਿੰਸਾ

Exclusive: ਮੋਦੀ ਦਾ ਮਮਤਾ 'ਤੇ ਹਮਲਾ, ਕਿਹਾ- ਚੋਣਾਂ ਦੌਰਾਨ ਕਸ਼ਮੀਰ ਨਾਲੋਂ ਬੰਗਾਲ ਵਿਚ ਹੋਈ ਵੱਧ ਹਿੰਸਾ

 • Share this:

  ਪੱਛਮੀ ਬੰਗਾਲ ਵਿਚ ਲੋਕ ਸਭਾ ਚੋਣਾਂ ਦੌਰਾਨ ਹੋ ਰਹੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਸਰਕਾਰ ਉਤੇ ਸਵਾਲ ਚੁੱਕੇ ਹਨ। ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਮੁਕਾਬਲੇ ਜੰਮੂ ਕਸ਼ਮੀਰ ਵਿਚ ਚੋਣਾਂ ਜ਼ਿਆਦਾ ਸ਼ਾਂਤੀ ਪੂਰਨ ਤਰੀਕੇ ਨਾਲ ਹੁੰਦੀਆਂ ਹਨ।


  ਮੋਦੀ ਨੇ ਨਿਊਜ਼ 18 ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਹਿੰਸਾ ਤੇ ਅੱਤਵਾਦ ਦੀ ਗੱਲ ਹੋਵੇ ਤਾਂ ਕਸ਼ਮੀਰ ਦਾ ਨਾਮ ਆਉਂਦਾ ਹੈ, ਪਰ ਉਸ ਕਸ਼ਮੀਰ ਵਿਚ ਪੰਚਾਇਤੀ ਚੋਣਾਂ ਹੋਈਆਂ, 30 ਹਜ਼ਾਰ ਦੇ ਕਰੀਬ ਲੋਕ ਮੈਦਾਨ ਵਿਚ ਸਨ। ਮੋਦੀ ਨੇ ਪੱਛਮੀ ਬੰਗਾਲ ਹਿੰਸਾ ਨੂੰ ਲੈ ਕੇ ਕਿਹਾ ਕਿ ਦੇਸ਼ ਵਿਚ ਜੋ ਲੋਕ ਲੋਕਤੰਤਰ ਵਿਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਦਾ ਮੌਨ ਬੇਹੱਦ ਚਿੰਤਾਜਨਕ ਹੈ। ਕਿਉਂਕਿ ਇਸ ਪੂਰੇ ਕਾਰਜਕਾਲ ਵਿਚ ਮੋਦੀ ਪ੍ਰਤੀ ਨਫ਼ਰਤ ਦੇ ਕਾਰਨ ਬਾਕੀ ਸਭ ਚੀਜ਼ਾਂ ਮੁਆਫ਼ ਕਰਨ ਦਾ ਜੋ ਤਰੀਕਾ ਬਣ ਗਿਆ ਹੈ, ਇਸ ਨੇ ਦੇਸ਼ ਦਾ ਬੜਾ ਨੁਕਸਾਨ ਕੀਤਾ ਹੈ।


  ਮੋਦੀ ਨੇ ਕਿਹਾ ਕਿ ਜੋ ਲੋਕ ਲੋਕਤੰਤਰ ਉਤੇ ਵਿਸ਼ਵਾਸ ਕਰਦੇ ਹਨ ਤੇ ਨਿਊਟਰਲ ਹਨ, ਉਨ੍ਹਾਂ ਲਈ ਉਨ੍ਹਾਂ ਦਾ ਮੌਨ ਸਭ ਤੋਂ ਚਿੰਤਾਜਨਕ ਹੈ। ਕਿਉਂਕਿ ਤੁਸੀਂ ਦੋ ਚੀਜ਼ਾਂ ਵੇਖੋ, ਹਿੰਸਾ, ਅੱਤਵਾਦ ਹੋਵੇ ਤਾਂ ਕਸ਼ਮੀਰ ਦਾ ਨਾਮ ਆਉਂਦਾ ਹੈ। ਪਰ ਉਸ ਕਸ਼ਮੀਰ ਵਿਚ ਪੰਚਾਇਤੀ ਚੋਣਾਂ ਵਿਚ 30 ਹਜ਼ਾਰ ਦੇ ਕਰੀਬ ਲੋਕ ਮੈਦਾਨ ਵਿਚ ਸਨ। ਕਿਸੇ ਪੋਲਿੰਗ ਬੂਥ ਉਤੇ ਹਿੰਸਾ ਦੀ ਘਟਨਾ ਨਹੀਂ ਵਾਪਰੀ। ਉਸੇ ਕਾਰਜਕਾਲ ਵਿਚ ਬੰਗਾਲ ਵਿਚ ਪੰਚਾਇਤੀ ਚੋਣਾਂ ਹੋਈਆਂ, ਸੈਂਕੜੇ ਲੋਕ ਮਾਰੇ ਗਏ। ਜੋ ਜਿੱਤ ਕੇ ਆ ਗਏ, ਉਨ੍ਹਾਂ ਦੇ ਘਰ ਸਾੜ ਦਿੱਤੇ ਗਏ। ਉਨ੍ਹਾਂ ਨੇ ਝਾਰਖੰਡ ਜਾਂ ਹੋਰ ਸੂਬਿਆਂ ਵਿਚ ਜਾ ਕੇ ਸ਼ਰਨ ਲਈ।

  First published:

  Tags: Lok Sabha Election 2019, Lok Sabha Polls 2019