Exclusive Interview: ਹਿੰਦੀ ਸਿੱਖਣ ਨਾਲ ਦੱਖਣੀ ਭਾਰਤ ਦੇ ਲੋਕਾਂ ਨੂੰ ਮਿਲੇਗੀ ਨੌਕਰੀ: ਯੋਗੀ

News18 Punjab
Updated: September 18, 2019, 9:26 PM IST
share image
Exclusive Interview: ਹਿੰਦੀ ਸਿੱਖਣ ਨਾਲ ਦੱਖਣੀ ਭਾਰਤ ਦੇ ਲੋਕਾਂ ਨੂੰ ਮਿਲੇਗੀ ਨੌਕਰੀ: ਯੋਗੀ

  • Share this:
  • Facebook share img
  • Twitter share img
  • Linkedin share img
ਨੈੱਟਵਰਕ 18 (Network18) ਦੇ ਐਡੀਟਰ ਇਨ ਚੀਫ ਰਾਹੁਲ ਜੋਸ਼ੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਨਾਲ ਵਿਸ਼ੇਸ਼ ਇੰਟਰਵਿਊ ਕੀਤੀ। ਇੰਟਰਵਿਊ ਵਿਚ ਉਨ੍ਹਾਂ ਨੇ ਕਈ ਅਹਿਮ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ। ਯੋਗੀ ਆਦਿੱਤਿਆਨਾਥ ਨੇ ਹਿੰਦੀ ਭਾਸ਼ਾ ਨੂੰ ਦੇਸ਼ ਦੇ ਮੱਥੇ ਦੀ ਬਿੰਦੀ ਦੱਸਿਆ ਤੇ ਕਿਹਾ ਕਿ ਜੇਕਰ ਦੱਖਣੀ ਭਾਰਤ ਦੇ ਲੋਕ ਹਿੰਦੀ ਸਿੱਖਦੇ ਹਨ ਤਾਂ ਉਨ੍ਹਾਂ ਨੂੰ ਉੱਤਰ ਭਾਰਤ ਵਿਚ ਰੋਜ਼ਗਾਰ ਮਿਲੇਗਾ। ਉਨ੍ਹਾਂ ਨੇ ਹਿੰਦੀ ਨੂੰ ਪੂਰੇ ਦੇਸ਼ ਵਿਚ ਸਨਮਾਨ ਦੇਣ ਦੀ ਗੱਲ ਵੀ ਆਖੀ।

ਉਨ੍ਹਾਂ ਆਖਿਆ ਕਿ ਆਪਣੀ ਭਾਸ਼ਾ ਦੇ ਨਾਲ ਜੇਕਰ ਦੱਖਣੀ ਭਾਰਤੀ ਲੋਕ ਹਿੰਦੀ ਵੀ ਸਿੱਖ ਲੈਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਉੱਤਰ ਭਾਰਤ ਵਿਚ ਰੁਜ਼ਗਾਰ ਮਿਲੇਗਾ। ਹਿੰਦੀ ਦਾ ਵਿਰੋਧ ਕਰਨ ਉੱਤੇ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਸੁਪਰੀਮ ਕੋਰਟ ਵਿਚ ਰਾਮ ਮੰਦਿਰ ਮਾਮਲੇ ਦੀ ਹਰ ਰੋਜ਼ ਹੋ ਰਹੀ ਸੁਣਵਾਈ ਦਾ ਸਵਾਗਤ ਕੀਤਾ। ਯੋਗੀ ਨੇ ਰਾਮ ਮੰਦਿਰ ਵਿਵਾਦ ਅਤੇ ਅਯੁੱਧਿਆ ਵਿਚ ਜਾਰੀ ਸੁਣਵਾਈ ਬਾਰੇ ਕਿਹਾ ਕਿ ਫੈਸਲਾ ਤੱਥ ਅਤੇ ਪ੍ਰਮਾਣ ਦੇ ਆਧਾਰ ਉਪਰ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਉਚ ਅਦਾਲਤ ਜੋ ਫੈਸਲਾ ਕਰੇਗੀ ਉਹ ਸਾਰਿਆਂ ਉਪਰ ਲਾਗੂ ਹੋਵੇਗਾ।

ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਵਿਚ ਵਿਚੋਲਗੀ ਲਈ ਸਮਾਂ ਦਿੱਤਾ ਸੀ, ਉਸ ਵਿਚ ਮੁਸਲਿਮ ਪੱਖ ਕਿਸੇ ਹੱਲ ਲਈ ਸਹਿਮਤ ਹੁੰਦਾ ਪਰ ਜਦੋਂ ਕੋਈ ਜਿੱਦ ਉਪਰ ਅੜਿਆ ਰਹੇਗਾ ਤਾਂ ਮਾਮਲੇ ਦਾ ਵਿਚੋਲਗੀ ਰਾਹੀਂ ਹੱਲ ਨਹੀਂ ਨਿਕਲੇਗਾ। ਅਜਿਹੇ ਵਿਚ ਕੋਰਟ ਤੋਂ ਹੀ ਫੈਸਲੇ ਦੀ ਉਮੀਦ ਹੈ, ਜਿਸ ਨਾਲ ਮਾਮਲਾ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ। ਸੀਐਮ ਯੋਗੀ ਨੇ ਵਧਦੀ ਆਬਾਦੀ ਨੂੰ ਅਹਿਮ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਤੁਸੀਂ ਕਿੰਨੇ ਵੀ ਡਿਵੈਲਪ ਕਿਉਂ ਨਾ ਹੋ ਜਾਓ ਪਰ ਜੇਕਰ ਤੁਹਾਡਾ ਆਬਾਦੀ ਉਪਰ ਕੰਟਰੋਲ ਨਹੀਂ ਕਰੋਗੇ ਤਾਂ ਸਾਡੇ ਸਾਹਮਣੇ ਧਾਰਮਿਕ ਆਬਾਦੀ ਦੀ ਸਮੱਸਿਆ ਵੀ ਖੜੀ ਹੋ ਜਾਵੇਗੀ।
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜੇਕਰ ਵਧਦੀ ਆਬਾਦੀ ਨੂੰ ਕੰਟਰੋਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵਿਕਾਸ ਯੋਜਨਾਵਾਂ ਦਾ ਲਾਭ ਨਹੀਂ ਮਿਲੇਗਾ ਅਤੇ ਹੋਰ ਸਮੱਸਿਆ ਵੀ ਖੜੀ ਹੋ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਇਸ ਮੁੱਦੇ ਬਾਰੇ ਸਖ਼ਤ ਕਦਮ ਚੁੱਕੇਗੀ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹਿੰਦੀ ਸਾਡੀ ਰਾਜ-ਭਾਸ਼ਾ ਹੈ ਅਤੇ ਹਰ ਰਾਜ-ਭਾਸ਼ਾ ਦਾ ਸਨਮਾਨ ਹੋਣਾ ਚਾਹੀਦਾ ਹੈ। ਇਹ ਸਾਡੇ ਦੇਸ਼ ਦੇ ਰਾਸ਼ਟਰੀ ਸਨਮਾਨ ਦਾ ਪ੍ਰਤੀਕ ਹੈ, ਉਸ ਦਾ ਸਨਮਾਨ ਹੋਣਾ ਚਾਹੀਦਾ ਹੈ।

ਅੰਗਰੇਜ਼ੀ ਨਾਲ ਮਾਂ ਬੋਲੀ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਜੇਕਰ ਅੰਗਰੇਜ਼ੀ ਦੀ ਵਰਤੋਂ ਹੋ ਰਹੀ ਹੈ ਅਤੇ ਉੱਥੇ ਤਾਮਿਲ ਦੀ ਵਰਤੋਂ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜ ਭਾਸ਼ਾ ਦਾ ਸਨਮਾਨ ਕਰਨਾ ਸਭ ਦਾ ਫ਼ਰਜ਼ ਹੈ। ਕੁਝ ਲੋਕ ਵਿਰੋਧ ਕਰ ਰਹੇ ਹਨ, ਉਹ ਇਹ ਨਹੀਂ ਜਾਣਦੇ ਕਿ ਉਹ ਕਿਸ ਦਾ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਨੂੰ ਵਿਰੋਧ ਕਰਨਾ ਹੈ। ਉਦਾਹਰਨ ਵਜੋਂ ਤਾਮਿਲਨਾਡੂ ਵਿੱਚ ਅੰਗਰੇਜ਼ੀ ਦੇ ਨਾਲ ਤਾਮਿਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਹਿੰਦੀ ਨੂੰ ਇੱਕ ਵਿਕਲਪ ਦੇ ਤੌਰ ਵਜੋਂ ਵਰਤਣਾ ਚਾਹੀਦਾ ਹੈ।
First published: September 18, 2019
ਹੋਰ ਪੜ੍ਹੋ
ਅਗਲੀ ਖ਼ਬਰ