ਆਨਰ ਕਿਲਿੰਗ (Honour Killing) ਦੇ ਕਈ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਹਫਤੇ ਹੈਦਰਾਬਾਦ ਦੇ ਸਰੂਰਨਗਰ ਤਹਿਸੀਲਦਾਰ ਦਫਤਰ 'ਚ ਕਥਿਤ ਤੌਰ 'ਤੇ ਅੰਤਰਜਾਤੀ ਵਿਆਹ ਨੂੰ ਲੈ ਕੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਨੇ ਦੇਸ਼ ਭਰ 'ਚ ਰੋਸ ਪੈਦਾ ਕਰ ਦਿੱਤਾ ਹੈ।
ਹੁਣ, ਨਿਊਜ਼ 18 ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਪੀੜਤ ਬਿੱਲਾਪੁਰਮ ਨਾਗਰਾਜੂ (25) ਦੀ ਪਤਨੀ ਅਸ਼ਰੀਨ ਸੁਲਥਾਨਾ (ਉਰਫ਼ ਪੱਲਵੀ), ਨੇ ਬੁੱਧਵਾਰ ਦੇ ਉਨ੍ਹਾਂ ਭਿਆਨਕ ਪਲਾਂ ਅਤੇ ਪਿਛੋਕੜ ਬਾਰੇ ਦੱਸਿਆ ਹੈ ਜਿਸ ਵਿੱਚ ਉਸ ਦੇ ਮਰਹੂਮ ਪਤੀ ਦਾ ਖੂਨ ਵਹਿ ਗਿਆ ਸੀ। ਉਸ ਨੇ ਦੱਸਿਆ "ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਉਸ ਦਾ ਸਿਰ ਤੋੜ ਦਿੱਤਾ। ਕੋਈ ਵੀ ਸਾਡੀ ਮਦਦ ਕਰਨ ਲਈ ਨਹੀਂ ਆਇਆ... ਅਪਰਾਧ ਦੇ 30 ਮਿੰਟ ਬਾਅਦ ਪੁਲਿਸ ਪਹੁੰਚੀ... ਹਮਲਾਵਰ ਦੋ ਵੱਖ-ਵੱਖ ਬਾਈਕ 'ਤੇ ਆਏ ਸਨ।"
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਸ਼ੱਕੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ, ਜਿਨ੍ਹਾਂ 'ਚ ਸੁਲਤਾਨਾ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਔਰਤ ਦਾ ਭਰਾ ਉਸ ਦੇ ਕਿਸੇ ਹੋਰ ਧਰਮ ਨਾਲ ਸਬੰਧਤ ਵਿਅਕਤੀ ਨਾਲ ਵਿਆਹ ਕਰਨ ਦੇ ਵਿਰੁੱਧ ਸੀ ਅਤੇ ਉਸ ਆਦਮੀ ਨੂੰ "ਖਤਮ" ਕਰਨ ਦਾ ਫੈਸਲਾ ਲੈ ਚੁੱਕਾ ਸੀ।
ਸੁਲਥਾਨਾ ਨੇ ਨਿਊਜ਼ 18 ਨੂੰ ਦੱਸਿਆ ਕਿ “ਮੇਰੇ ਵਿਆਹ ਤੋਂ ਪਹਿਲਾਂ, ਮੇਰੇ ਭਰਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਮੈਨੂੰ ਦੋ ਵਾਰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ," "ਮੈਂ ਹੈਦਰਾਬਾਦ ਭੱਜ ਗਈ ਅਤੇ ਅਸੀਂ ਇੱਕ ਆਰੀਆ ਸਮਾਜ ਮੰਦਿਰ ਵਿੱਚ ਵਿਆਹ ਕਰਵਾ ਲਿਆ... ਅਸੀਂ ਆਪਣਾ ਸਿਮ ਕਾਰਡ ਬਦਲ ਲਿਆ ਤਾਂ ਜੋ ਸਾਡਾ ਪਰਿਵਾਰ ਸਾਡੇ ਨਾਲ ਸੰਪਰਕ ਨਾ ਕਰ ਸਕੇ।" ਜਾਣਕਾਰੀ ਮੁਤਾਬਿਕ ਇਹ ਜੋੜਾ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਇਸ ਜਨਵਰੀ ਵਿੱਚ ਵਿਆਹ ਹੋਇਆ ਸੀ।
ਸੁਲਥਾਨਾ ਨੇ ਅੱਗੇ ਦੱਸਿਆ ਕਿ “ਮੇਰੀ ਮਾਂ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਸਾਡਾ ਵਿਆਹ ਹੋਇਆ ਤਾਂ ਮੇਰਾ ਭਰਾ ਸਾਨੂੰ ਮਾਰ ਦੇਵੇਗਾ। ਜਦੋਂ ਸੜਕ ਦੇ ਵਿਚਕਾਰ ਨਾਗਰਾਜੂ ਦਾ ਕਤਲ ਹੋ ਗਿਆ, ਕੋਈ ਸਾਡੀ ਮਦਦ ਕਰਨ ਲਈ ਨਹੀਂ ਆਇਆ।" ਸਾਡੇ ਵਿਆਹ ਤੋਂ ਤੁਰੰਤ ਬਾਅਦ ... ਅਸੀਂ ਐਸਪੀ (ਪੁਲਿਸ ਸੁਪਰਡੈਂਟ) ਦੇ ਦਫ਼ਤਰ ਗਏ ... ਅਸੀਂ ਇੱਕ ਬਾਂਡ 'ਤੇ ਦਸਤਖਤ ਵੀ ਕੀਤੇ ... ਅਸੀਂ ਪੁਲਿਸ ਨੂੰ ਮੇਰੇ ਭਰਾ ਦੀ ਧਮਕੀ ਬਾਰੇ ਸੂਚਿਤ ਕੀਤਾ।"
ਅਧਿਕਾਰੀਆਂ ਮੁਤਾਬਕ ਹਮਲਾਵਰਾਂ ਨੇ ਨਾਗਾਰਾਜੂ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ ਅਤੇ ਡੰਡੇ ਨਾਲ ਅੰਨ੍ਹੇਵਾਹ ਕੁੱਟਮਾਰ ਕੀਤੀ ਅਤੇ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Honour killing, Hyderabad