• Home
  • »
  • News
  • »
  • national
  • »
  • EXCLUSIVE TERRORISM ON LAST LEGS IN JK YOUTH WANTS TO MOVE ON WITH MAINSTREAM INDIA SAYS MOS JITENDRA SINGH GH AP

ਜੰਮੂ-ਕਸ਼ਮੀਰ 'ਚ ਅੱਤਵਾਦ ਖਤਮ ਹੋਣ ਕੰਢੇ, ਇੱਥੋਂ ਦਾ ਨੌਜਵਾਨ ਹੁਣ ਤਰੱਕੀ ਚਾਹੁੰਦਾ ਹੈ : ਜਤਿੰਦਰ ਸਿੰਘ

ਜੰਮੂ-ਕਸ਼ਮੀਰ 'ਚ ਅੱਤਵਾਦ ਆਪਣੇ ਆਖਰੀ ਪੜਾਅ 'ਤੇ ਹੈ। ਇਹ ਕਹਿਣਾ ਹੈ ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ। ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਿੰਘ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨੌਜਵਾਨ ਭਾਰਤ ਦੀ ਮੁੱਖ ਧਾਰਾ ਨਾਲ ਅੱਗੇ ਵਧਣਾ ਚਾਹੁੰਦੇ ਹਨ। ਇੰਟਰਵਿਊ ਦੌਰਾਨ ਸਿੰਘ ਨੇ ਹੱਦਬੰਦੀ ਅਤੇ ਸੂਬੇ ਦੇ ਦਰਜੇ ਦੇ ਮੁੱਦੇ ਨੂੰ ਲੈ ਕੇ ਚੱਲ ਰਹੀਆਂ ਵਿਰੋਧੀ ਗਤੀਵਿਧੀਆਂ ਬਾਰੇ ਵੀ ਗੱਲ ਕੀਤੀ।

ਜੰਮੂ-ਕਸ਼ਮੀਰ 'ਚ ਅੱਤਵਾਦ ਖਤਮ ਹੋਣ ਕੰਢੇ, ਇੱਥੋਂ ਦਾ ਨੌਜਵਾਨ ਹੁਣ ਤਰੱਕੀ ਚਾਹੁੰਦਾ ਹੈ : ਜਤਿੰਦਰ ਸਿੰਘ

  • Share this:
ਜੰਮੂ-ਕਸ਼ਮੀਰ 'ਚ ਅੱਤਵਾਦ ਆਪਣੇ ਆਖਰੀ ਪੜਾਅ 'ਤੇ ਹੈ। ਇਹ ਕਹਿਣਾ ਹੈ ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ। ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਿੰਘ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨੌਜਵਾਨ ਭਾਰਤ ਦੀ ਮੁੱਖ ਧਾਰਾ ਨਾਲ ਅੱਗੇ ਵਧਣਾ ਚਾਹੁੰਦੇ ਹਨ। ਇੰਟਰਵਿਊ ਦੌਰਾਨ ਸਿੰਘ ਨੇ ਹੱਦਬੰਦੀ ਅਤੇ ਸੂਬੇ ਦੇ ਦਰਜੇ ਦੇ ਮੁੱਦੇ ਨੂੰ ਲੈ ਕੇ ਚੱਲ ਰਹੀਆਂ ਵਿਰੋਧੀ ਗਤੀਵਿਧੀਆਂ ਬਾਰੇ ਵੀ ਗੱਲ ਕੀਤੀ।

ਹਾਲ ਹੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ। ਸਿੰਘ ਦੱਸਦੇ ਹਨ ਕਿ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਰਾਡਾਰ 'ਤੇ ਆਉਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੂੰ ਬੇਅਸਰ ਕੀਤਾ ਜਾ ਰਿਹਾ ਹੈ। ਜਦੋਂ ਕਿ ਇਸ ਤੋਂ ਪਹਿਲਾਂ ਅੱਤਵਾਦੀ ਕਮਾਂਡਰ ਇਲਾਕੇ ਵਿਚ ਵਿਸ਼ੇਸ਼ ਦਰਜਾ ਰਖਦੇ ਸਨ। ਉਨ੍ਹਾਂ ਕਿਹਾ ਕਿ ਅੱਤਵਾਦੀ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪੜ੍ਹੋ ਕੇਂਦਰੀ ਮੰਤਰੀ ਜਤਿੰਦਰ ਸਿੰਘ ਨਾਲ ਨਿਊਜ਼18 ਦੀ ਗੱਲਬਾਤ ਦੇ ਕੁੱਝ ਅੰਸ਼ :

ਗ੍ਰਹਿ ਮੰਤਰੀ ਅਮਿਤ ਨੇ ਪਾਕਿਸਤਾਨ ਦੀ ਬਜਾਏ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲ ਕਰਨ ਦੀ ਗੱਲ ਕਹੀ ਸੀ, ਇਸ ਤੋਂ ਕੀ ਸੰਕੇਤ ਮਿਲਦੇ ਹਨ ?
ਅਮਿਤ ਸ਼ਾਹ ਦਾ ਬਿਆਨ ਜੰਮੂ-ਕਸ਼ਮੀਰ ਦੇ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਨੀਤੀ ਨਾਲ ਜੁੜਿਆ ਹੋਇਆ ਹੈ। ਜ਼ਿਆਦਾਤਰ ਆਬਾਦੀ ਨੌਜਵਾਨ ਹੈ। ਜੰਮੂ-ਕਸ਼ਮੀਰ ਦੇ ਨੌਜਵਾਨ ਅਸਲ ਵਿੱਚ ਅੱਗੇ ਵਧਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਰੋਕ ਰਹੇ ਹੋਣ ਜਾਂ ਕਦੇ-ਕਦਾਈਂ ਹਿੰਸਾ ਦੀਆਂ ਘਟਨਾਵਾਂ ਕਾਰਨ ਪਿੱਛੇ ਹਟ ਰਹੇ ਹੋਣ ਪਰ ਅਸਲੀਅਤ ਇਹ ਹੈ ਕਿ ਜੰਮੂ-ਕਸ਼ਮੀਰ ਦੇ ਨੌਜਵਾਨ ਬਹੁਤ ਉਤਸ਼ਾਹੀ ਹਨ। ਇਹ ਇਕ ਤੋਂ ਵੱਧ ਵਾਰ ਸਾਬਤ ਹੋ ਚੁੱਕਾ ਹੈ। ਇਸ ਸਾਲ NEET ਦਾ ਟਾਪਰ ਜੰਮੂ-ਕਸ਼ਮੀਰ ਤੋਂ ਹੈ। ਸਿਵਲ ਸੇਵਾਵਾਂ ਵਿੱਚ ਵੀ ਅਸੀਂ ਜੰਮੂ-ਕਸ਼ਮੀਰ ਤੋਂ ਟਾਪਰ ਪ੍ਰਾਪਤ ਕਰ ਰਹੇ ਹਾਂ। ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਇੱਛਾਵਾਂ ਅਤੇ ਕਾਬਲੀਅਤਾਂ ਨੂੰ ਪੂਰੀ ਤਰ੍ਹਾਂ ਦਿਖਾਉਣਾ ਹੋਵੇਗਾ।

ਤਾਂ ਕੀ ਪਾਕਿਸਤਾਨ ਨਾਲ ਗੱਲਬਾਤ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹਨ?
ਇਸ ਦਾ ਫੈਸਲਾ ਸਰਕਾਰ ਸਥਿਤੀ ਨੂੰ ਦੇਖ ਕੇ ਲਵੇਗੀ। ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਾਂਗਾ।

ਤੁਸੀਂ ਨਾਗਰਿਕਾਂ ਵਿਰੁੱਧ ਹਿੰਸਾ ਦੀਆਂ ਹਾਲੀਆ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਕੀ ਸਰਕਾਰ ਚਿੰਤਤ ਹੈ?
ਅੱਤਵਾਦੀ ਲੁਕਣ ਜਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹ ਸਾਫਟ ਟਾਰਗੇਟ ਬਣਾ ਕੇ ਆਪਣੀ ਮੌਜੂਦਗੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਤਵਾਦ ਕਾਬੂ ਹੇਠ ਹੈ। ਸਭ ਤੋਂ ਪਹਿਲਾਂ, ਜੇਕਰ ਤੁਸੀਂ ਅੰਕੜਿਆਂ ਨੂੰ ਦੇਖਦੇ ਹੋ ਅਤੇ ਉਹਨਾਂ ਦੀ ਤੁਲਨਾ ਪਹਿਲਾਂ ਅਤੇ ਖਾਸ ਕਰਕੇ 2014 ਤੋਂ ਪਹਿਲਾਂ ਦੇ ਸਾਲਾਂ ਨਾਲ ਕਰਦੇ ਹੋ, ਤਾਂ ਬਹੁਤ ਕੁਝ ਬਦਲ ਗਿਆ ਹੈ। ਇਹ ਅੱਤਵਾਦ ਦਾ ਆਖਰੀ ਪੜਾਅ ਹੈ।

ਪਿਛਲੇ 7 ਸਾਲਾਂ ਵਿੱਚ ਆਮ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀਆਂ ਹੱਤਿਆਵਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਦੂਸਰਾ, ਸਰਜੀਕਲ ਸਟ੍ਰਾਈਕ ਅਤੇ ਪੀਐਮ ਮੋਦੀ ਵੱਲੋਂ ਲਏ ਗਏ ਹੋਰ ਨਿਰਣਾਇਕ ਫੈਸਲਿਆਂ ਤੋਂ ਬਾਅਦ ਕੋਈ ਵੱਡੀ ਘਟਨਾ ਨਹੀਂ ਵਾਪਰੀ ਹੈ। ਇਹ ਵਰਤਮਾਨ ਘਟਨਾਵਾਂ ਇਸ ਲਈ ਵਾਪਰ ਰਹੀਆਂ ਹਨ ਕਿਉਂਕਿ ਉਹ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਸਾਫਟ ਟਾਰਗੇਟ ਚੁਣ ਰਹੇ ਹਨ। ਜਦੋਂ ਕਿ ਪਹਿਲਾਂ ਦੇ ਉਲਟ ਹੁਣ ਉਹ ਫਰਾਰ ਹਨ ਅਤੇ ਸੁਰੱਖਿਆ ਕਰਮਚਾਰੀ ਉਨ੍ਹਾਂ ਖਿਲਾਫ ਕਾਰਵਾਈ ਕਰ ਰਹੇ ਹਨ।

ਤੀਜਾ ਸਬੂਤ ਇਹ ਹੈ ਕਿ ਇੱਕ ਅੱਤਵਾਦੀ ਦੀ ਔਸਤ ਉਮਰ ਵੀ ਕੁੱਝ ਮਹੀਨਿਆਂ ਜਾਂ ਇੱਕ ਸਾਲ ਤੱਕ ਹੇਠਾਂ ਆ ਗਈ ਹੈ। ਜਿਵੇਂ ਹੀ ਇਹ ਪਤਾ ਚੱਲਦਾ ਹੈ ਕਿ ਨਵਾਂ ਅੱਤਵਾਦੀ ਕਮਾਂਡਰ ਸਾਹਮਣੇ ਆਇਆ ਹੈ, ਤਾਂ ਉਸ ਨੂੰ ਕੁੱਝ ਮਹੀਨਿਆਂ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ। ਹੁਣ ਅਜਿਹਾ ਨਹੀਂ ਹੁੰਦਾ ਕਿ ਕੋਈ ਕਮਾਂਡਰ ਦਹਾਕੇ ਦਾ ਲੀਜੈਂਡ ਬਣ ਜਾਵੇ। ਇਹ ਸਾਰੇ ਸੰਕੇਤ ਜੰਮੂ-ਕਸ਼ਮੀਰ ਵਿੱਚ ਅੱਤਵਾਦ ਦੇ ਖਾਤਮੇ ਦੇ ਸੰਕੇਤ ਹਨ।

ਤਾਂ ਕੀ ਤੁਸੀਂ ਸੋਚਦੇ ਹੋ ਕਿ ਜੰਮੂ-ਕਸ਼ਮੀਰ ਦੇ ਨੌਜਵਾਨ ਤੁਹਾਡੇ ਨਾਲ ਹਨ?
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਮ ਆਦਮੀ ਅਤੇ ਖਾਸ ਕਰਕੇ ਨੌਜਵਾਨ ਅੱਗੇ ਵਧਣਾ ਚਾਹੁੰਦਾ ਹੈ। ਹੁਣ ਉਹ ਸਪੱਸ਼ਟ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤ ਦੀ ਮੁੱਖ ਧਾਰਾ ਨਾਲ ਜੁੜੇ। ਇਸ ਦੇ ਨਾਲ ਹੀ, ਉਹ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੇ।

ਵਿਰੋਧੀ ਧਿਰ ਨੇ ਅਮਿਤ ਸ਼ਾਹ ਦੇ ਇਸ ਬਿਆਨ ਦੀ ਆਲੋਚਨਾ ਕੀਤੀ ਸੀ ਕਿ ਸੀਮਾਬੰਦੀ ਚੋਣਾਂ ਤੋਂ ਬਾਅਦ ਹੋਵੇਗੀ?
ਪਹਿਲੇ ਦਿਨ ਤੋਂ ਗ੍ਰਹਿ ਮੰਤਰੀ ਦੀ ਇਸ ਮੁੱਦੇ 'ਤੇ ਇਕ ਰਾਏ ਹੈ। ਜਦੋਂ ਵੀ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਸੰਸਦ ਅਤੇ ਬਾਹਰ ਇਹੀ ਗੱਲ ਕਹੀ। ਇਸ ਮਾਮਲੇ ਵਿੱਚ ਕੋਈ ਅਸਪਸ਼ਟਤਾ ਨਹੀਂ ਹੈ। ਹੱਦਬੰਦੀ ਇੱਕ ਸੰਵਿਧਾਨਕ ਪ੍ਰਕਿਰਿਆ ਹੈ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਹੋਰ ਚੀਜ਼ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ।

ਪੀਐਮ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਦਿਲ ਦੀ ਦੂਰੀ ਅਤੇ ਦਿੱਲੀ ਦੀ ਦੂਰੀ ਦੀ ਗੱਲ ਕੀਤੀ ਹੈ। ਤੁਸੀਂ ਇਸ ਕੰਮ ਵਿੱਚ ਕਿੰਨੇ ਕੁ ਕਾਮਯਾਬ ਰਹੇ?
ਪ੍ਰਧਾਨ ਮੰਤਰੀ ਬਹੁਤ ਹੀ ਸਪਸ਼ਟ ਹਨ ਅਤੇ ਉਹ ਪਹਿਲੇ ਦਿਨ ਤੋਂ ਹੀ ਸਪਸ਼ਟ ਬੋਲ ਰਹੇ ਹਨ। ਪਹਿਲੀ ਚੁਣੌਤੀ 2014 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਕਸ਼ਮੀਰ ਘਾਟੀ ਵਿੱਚ ਹੜ੍ਹ ਸੀ, ਜਿਸ ਦੌਰਾਨ ਰਾਜਧਾਨੀ ਸ੍ਰੀਨਗਰ ਪਾਣੀ ਵਿੱਚ ਡੁੱਬ ਗਿਆ ਸੀ। ਪ੍ਰਧਾਨ ਮੰਤਰੀ ਉਦੋਂ ਤੋਂ ਲਗਾਤਾਰ ਜੰਮੂ-ਕਸ਼ਮੀਰ ਦਾ ਦੌਰਾ ਕਰ ਰਹੇ ਹਨ ਅਤੇ ਆਪਣੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਦੀਵਾਲੀ ਇੱਥੇ ਮਨਾਈ ਹੈ। ਉਹ ਹੜ੍ਹ ਪੀੜਤਾਂ ਦੇ ਨਾਲ ਸਨ ਤੇ ਦੀਵਾਲੀ ਵੇਲੇ ਜੰਮੂ-ਕਸ਼ਮੀਰ ਵਿਚ ਸੈਨਿਕਾਂ ਨਾਲ ਸਨ।
Published by:Amelia Punjabi
First published: