• Home
 • »
 • News
 • »
 • national
 • »
 • EXIT POLL RESULT 2019 DATE POLLS OF POLLS TO BE ANNOUNCED AFTER 6 30 PM FOR HARYANA AND MAHARASHTRA ASSEMBLY ELECTIONS TODAY

Exit Poll Result 2019: ਐਗਜ਼ਿਟ ਪੋਲ ਰਾਹੀਂ ਜਾਣੋ ਕਿਸ ਦੀ ਬਣੇਗੀ ਸਰਕਾਰ...

ਅਹਿਮਦਾਬਾਦ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਵੋਟਰਾਂ ਦੀ ਕਤਾਰ ਲੱਗੀ ਹੋਈ ਹੈ। ਪੀ.ਟੀ.ਆਈ.

 • Share this:
  ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਰਾਜਾਂ ਵਿੱਚ ਕਿਹੜੀ ਪਾਰਟੀ ਬਹੁਮਤ ਵਿੱਚ ਆਉਣ ਜਾ ਰਹੀ ਹੈ? ਇਸ ਸਵਾਲ ਦਾ ਸਭ ਤੋਂ ਸਹੀ ਜਵਾਬ ਨਿਊਜ਼ 18 ਪੰਜਾਬੀ ਦੀ ਵੈਬਸਾਈਟ 'ਤੇ ਵੇਖ ਸਕਦੇ ਹੋ।

  ਨਿਊਜ਼ 18 ਆਪਣੇ ਰਿਸਰਚ ਪਾਟਨਰ IPSOS ਨਾਲ ਮਿਲ ਕੇ ਐਗਜਿਟ ਪੋਲ ਸਾਂਝੇ ਕਰੇਗਾ। ਜਿਨ੍ਹਾਂ ਨੂੰ ਵੇਖ ਕੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਸਥਿਤੀ ਦਾ ਅੰਦਾਜਾ ਲਾਇਆ ਜਾ ਸਕੇਗਾ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿਚ ਵੀ News18 ਅਤੇ IPSOS ਨੇ ਮਿਲ ਕੇ ਐਗਜਿਟ ਪੋਲ ਦਿਖਾਏ ਸਨ ਜੋ ਸਭ ਤੋਂ ਜਿਆਦਾ ਸਹੀ ਸਾਬਤ ਹੋਏ ਸਨ। ਅੱਜ ਸ਼ਾਮ 6 ਵਜੇ ਤੋਂ ਇਹ ਨਤੀਜੇ ਤੁਸੀਂ ਵੇਖ ਸਕਦੇ ਹੋ।

  ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ (Assembly Elections 2019)  ਦੇ ਨਾਲ ਸੋਮਵਾਰ ਨੂੰ 18 ਰਾਜਾਂ ਦੀਆਂ 51 ਵਿਧਾਨ ਸਭਾ ਸੀਟਾਂ ਅਤੇ 2 ਲੋਕ ਸਭਾ ਸੀਟਾਂ ਲਈ ਜ਼ਿਮਨੀ  ਚੋਣਾਂ ਹੋ ਰਹੀਆਂ ਹਨ।  ਉੱਤਰ ਪ੍ਰਦੇਸ਼ ਵਿਚ 11, ਗੁਜਰਾਤ ਵਿਚ 6, ਬਿਹਾਰ ਵਿਚ 5, ਅਸਾਮ ਵਿਚ 4 ਅਤੇ ਹਿਮਾਚਲ ਪ੍ਰਦੇਸ਼ ਵਿਚ 2, ਤਾਮਿਲਨਾਡੂ ਵਿਚ 2, ਪੰਜਾਬ ਵਿਚ 4, ਕੇਰਲਾ ਵਿਚ 5, ਸਿੱਕਿਮ ਵਿਚ 3, ਰਾਜਸਥਾਨ ਵਿਚ 2 ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ, ਪੁਡੂਚੇਰੀ, ਮੇਘਾਲਿਆ ਅਤੇ ਤੇਲੰਗਾਨਾ ਵਿਚ ਹਰ ਵਿਧਾਨ ਸਭਾ ਸੀਟ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।

  ਇਸ ਦੇ ਨਾਲ ਹੀ ਬਿਹਾਰ ਦੇ ਸਮਸਤੀਪੁਰ ਅਤੇ ਮਹਾਰਾਸ਼ਟਰ ਦੀ ਸਤਾਰਾ ਲੋਕ ਸਭਾ ਸੀਟ 'ਤੇ ਉਪ ਚੋਣਾਂ ਹੋ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਨਤੀਜੇ 24 ਅਕਤੂਬਰ ਨੂੰ ਆਉਣਗੇ।

  ਅਗਾਮੀ ਵਿਧਾਨ ਸਭਾ ਚੋਣਾਂ ਅਤੇ 18 ਰਾਜਾਂ ਦੇ 51 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 21 ਅਕਤੂਬਰ 2019 (ਸੋਮਵਾਰ) ਨੂੰ ਸ਼ਾਮ 6.30 ਵਜੇ ਤੋਂ ਬਾਅਦ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਆਗਾਮੀ ਚੋਣਾਂ - ਅਸੈਂਬਲੀ ਅਤੇ ਉਪ ਚੋਣਾਂ ਦੌਰਾਨ ਐਗਜ਼ਿਟ ਪੋਲ 'ਤੇ ਪੂਰਨ ਪਾਬੰਦੀ ਲਗਾਈ ਹੈ।

  ਇਹ ਰੋਕ 21 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਲਾਗੂ ਰਹੇਗੀ ਜਦੋਂ ਹਰਿਆਣਾ ਅਤੇ ਮਹਾਰਾਸ਼ਟਰ ਅਸੈਂਬਲੀ ਚੋਣਾਂ ਹੋਣਗੀਆਂ। ਮਹਾਰਾਸ਼ਟਰ ਦੇ ਸੱਤਰਾ ਅਤੇ ਬਿਹਾਰ ਦੇ ਸਮਸਤੀਪੁਰ ਦੇ ਦੋ ਸੰਸਦੀ ਹਲਕਿਆਂ ਤੋਂ ਇਲਾਵਾ 17 ਰਾਜਾਂ ਦੇ 51 ਵਿਧਾਨ ਸਭਾ ਹਲਕਿਆਂ ਦੀਆਂ ਬਾਈਪੋਲ ਵੀ ਉਸੇ ਦਿਨ ਹੋਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਐਗਜ਼ਿਟ ਪੋਲ ‘ਤੇ ਰੋਕ ਵੀ ਇਨ੍ਹਾਂ ਚੋਣਾਂ‘ ਤੇ ਪ੍ਰਭਾਵਤ ਹੈ।
  First published:
  Advertisement
  Advertisement