• Home
 • »
 • News
 • »
 • national
 • »
 • EXPENSIVE ROAD TRAVEL FROM TODAY INCREASED TOLL RATES ON NATIONAL HIGHWAYS

Toll rates increased : ਅੱਜ ਤੋਂ ਸੜਕ ਸਫ਼ਰ ਹੋਇਆ ਮਹਿੰਗਾ, ਨੈਸ਼ਨਲ ਹਾਈਵੇਅ 'ਤੇ ਵਧੇ ਟੋਲ ਦੇ ਰੇਟ

Toll Tax from April 1: -NHAI ਨੇ ਦਰਾਂ 'ਚ 10 ਫੀਸਦ ਤੋਂ ਵੱਧ ਦਾ ਇਜ਼ਾਫ਼ਾ ਕੀਤਾ ਹੈ। ਕਾਰ ਦੇ ਲਈ 5 ਤੋਂ 10 ਰੁਪਏ ਦਾ ਵਾਧਾ ਤਾਂ ਕਮਰਸ਼ੀਅਲ ਗੱਡੀਆਂ ਲਈ 800 ਰੁਪਏ ਤੋਂ ਜ਼ਿਆਦਾ ਟੋਲ ਮਹਿੰਗਾ ਹੋਇਆ ਹੈ।

(ਫਾਇਲ ਫੋਟੋ)

 • Share this:
  ਨਵੀਂ ਦਿੱਲੀ : ਅੱਜ ਤੋਂ ਸੜਕ ਸਫ਼ਰ ਮਹਿੰਗਾ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ(NHAI ) ਨੇ ਟੋਲ ਦੇ ਰੇਟ ਵਧ ਗਏ ਹਨ। ਅੱਧੀ ਰਾਤ ਤੋਂ ਟੋਲ ਟੈਕਸ ਦੀਆਂ ਦਰਾਂ ਵਧੀਆਂ ਹਨ। ਕਾਰ ਦੇ ਲਈ 5 ਤੋਂ 10 ਰੁਪਏ ਦਾ ਵਾਧਾ ਤਾਂ ਕਮਰਸ਼ੀਅਲ ਗੱਡੀਆਂ ਲਈ 800 ਰੁਪਏ ਤੋਂ ਜ਼ਿਆਦਾ ਟੋਲ ਮਹਿੰਗਾ ਹੋਇਆ ਹੈ। NHAI ਨੇ ਦਰਾਂ 'ਚ 10 ਫੀਸਦ ਤੋਂ ਵੱਧ ਦਾ ਇਜ਼ਾਫ਼ਾ ਕੀਤਾ ਹੈ। ਕਿਸਾਨ ਅੰਦੋਲਨ ਕਰਕੇ ਟੋਲ ਪਲਾਜ਼ਾ ਇੱਕ ਸਾਲ ਤੋਂ ਵੱਧ ਬੰਦ ਰਹੇ ਸਨ। ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟਾਂ 'ਚ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਦਾ ਇਹ ਫੈਸਲਾ ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ ਨੂੰ ਹੋਰ ਅੱਗੇ ਵਧਾਉਣ ਵਾਲਾ ਹੈ।

  ਐਨ.ਐਚ.ਏ.ਆਈ.) ਨੇ ਦੇਸ਼ ਦੇ ਹਾਈਵੇਅ 'ਤੇ ਟੋਲ ਵਧਾ ਦਿੱਤਾ ਹੈ। ਵਧੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਨੋਟੀਫਿਕੇਸ਼ਨ ਮੁਤਾਬਕ ਇਹ ਵਾਧਾ 10 ਰੁਪਏ ਤੋਂ 65 ਰੁਪਏ ਹੈ। ਪ੍ਰਤੀਸ਼ਤ ਵਿੱਚ ਇਹ ਵਾਧਾ 10 ਤੋਂ 18 ਪ੍ਰਤੀਸ਼ਤ ਤੱਕ ਹੈ। ਛੋਟੇ ਵਾਹਨਾਂ ਲਈ ਘੱਟੋ-ਘੱਟ ਇਕ ਤਰਫਾ ਟੋਲ ਦਰ 10 ਰੁਪਏ ਹੈ, ਜਦੋਂ ਕਿ ਵਪਾਰਕ ਵਾਹਨਾਂ ਨੂੰ ਦੂਰੀ ਦੇ ਆਧਾਰ 'ਤੇ ਵੱਧ ਤੋਂ ਵੱਧ 65 ਰੁਪਏ ਦਾ ਟੋਲ ਦੇਣਾ ਪਵੇਗਾ।

  NHAI ਹਰ ਵਿੱਤੀ ਸਾਲ ਦੀ ਸ਼ੁਰੂਆਤ 'ਤੇ ਟੋਲ ਦਰਾਂ ਦੀ ਸਮੀਖਿਆ ਕਰਦਾ ਹੈ ਅਤੇ ਬਦਲਦਾ ਹੈ। NHAI ਦੇ ਪ੍ਰੋਜੈਕਟ ਡਾਇਰੈਕਟਰ ਐਨਐਨ ਗਿਰੀ ਨੇ ਟੋਲ ਦਰਾਂ ਵਿੱਚ ਬਦਲਾਅ ਦੀ ਪੁਸ਼ਟੀ ਕੀਤੀ ਹੈ।

  KMP 'ਤੇ 18% ਤੱਕ ਵਾਧਾ

  ਹਰਿਆਣਾ ਦੇ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸਵੇਅ ਅਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਐਕਸਪ੍ਰੈਸਵੇਅ ਦੇ ਨਾਲ-ਨਾਲ ਹੋਰ ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਟੋਲ ਦਰਾਂ ਵਿੱਚ 10 ਤੋਂ 18 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਕਾਰ-ਜੀਪ, ਬੱਸ, ਟਰੱਕ-ਕੈਂਟਰ ਦਾ ਕਿਰਾਇਆ ਵੀ ਵਧ ਜਾਵੇਗਾ। ਕੇਐਮਪੀ ਐਕਸਪ੍ਰੈਸਵੇਅ 'ਤੇ ਹਲਕੇ ਵਾਹਨਾਂ ਤੋਂ 1.46 ਰੁਪਏ ਪ੍ਰਤੀ ਕਿਲੋਮੀਟਰ ਟੋਲ ਵਸੂਲੇ ਜਾਂਦੇ ਸਨ, ਜੋ ਹੁਣ 1.61 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਸੂਲੇ ਜਾਣਗੇ। ਹੋਰ ਰੂਟਾਂ 'ਤੇ ਵੀ ਵਧੀਆਂ ਦਰਾਂ 'ਤੇ ਟੋਲ ਟੈਕਸ ਲਗਾਇਆ ਜਾਵੇਗਾ।

  ਜਾਣੋ ਵੱਡੇ ਟੋਲ ਟੈਕਸ 'ਤੇ ਕੀ ਹੋਵੇਗੀ ਸਥਿਤੀ

  ਦਿੱਲੀ ਨੂੰ ਜੋੜਨ ਵਾਲੇ ਹਾਈਵੇਅ 'ਤੇ ਕਾਰਾਂ ਅਤੇ ਜੀਪਾਂ ਦਾ ਟੋਲ ਟੈਕਸ 10 ਰੁਪਏ ਵਧਾ ਦਿੱਤਾ ਗਿਆ ਹੈ। ਵੱਡੇ ਵਾਹਨਾਂ ਲਈ ਇਕ ਤਰਫਾ ਟੋਲ 65 ਰੁਪਏ ਵਧਾ ਦਿੱਤਾ ਗਿਆ ਹੈ। ਕਾਸ਼ੀ ਟੋਲ ਪਲਾਜ਼ਾ 'ਤੇ ਸਰਾਏ ਕਾਲੇ ਖਾਨ ਤੋਂ ਲੈ ਕੇ ਐਕਸਪ੍ਰੈੱਸ ਵੇਅ 'ਤੇ 59.77 ਕਿਲੋਮੀਟਰ ਲੰਬੇ ਦਿੱਲੀ-ਮੇਰਠ ਐਕਸਪ੍ਰੈੱਸਵੇਅ 'ਤੇ ਘੱਟੋ-ਘੱਟ 10 ਫੀਸਦੀ ਵਾਧੇ ਨਾਲ ਹੁਣ 140 ਰੁਪਏ ਦੀ ਬਜਾਏ 155 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ ਸਰਾਏ ਕਾਲੇ ਖਾਂ ਤੋਂ ਰਸੂਲਪੁਰ ਸੈਕਰੋਡ ਪਲਾਜ਼ਾ ਤੱਕ 100 ਰੁਪਏ ਅਤੇ ਭੋਜਪੁਰ ਲਈ 130 ਰੁਪਏ ਟੋਲ ਟੈਕਸ ਹੋਵੇਗਾ।

  ਇਸ ਦੇ ਨਾਲ ਹੀ ਇੰਦਰਾਪੁਰਮ ਤੋਂ ਕਾਸ਼ੀ ਤੱਕ ਹਲਕੇ ਮੋਟਰ ਵਾਹਨਾਂ ਲਈ ਟੋਲ 105 ਰੁਪਏ ਹੋਵੇਗਾ। ਭੋਜਪੁਰ ਤੋਂ ਇਹ ਰਕਮ 80 ਰੁਪਏ ਹੋਵੇਗੀ ਅਤੇ ਰਸੂਲਪੁਰ ਸਿਕਰੋਡ ਤੱਕ 55 ਰੁਪਏ ਟੋਲ ਵਸੂਲੇ ਜਾਣਗੇ।
  Published by:Sukhwinder Singh
  First published: