ਦੇਸ਼ ਦੀ ਰਾਜਧਾਨੀ ਦੇ ਵੈਸਟ ਦਿੱਲੀ ਜ਼ਿਲ੍ਹੇ ਦੀ ਰਾਜੌਰੀ ਗਾਰਡਨ ਥਾਣਾ ਪੁਲਿਸ ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਅਜਿਹੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪੈਸੇ ਵਾਲੇ ਬਜ਼ੁਰਗ ਵਿਅਕਤੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਸ ਉਤੇ ਜ਼ਬਰਨ ਸੈਕਸ (Molestation) ਦੇ ਝੂਠੇ ਦੋਸ਼ ਲਗਾਉਂਦਿਆਂ ਸਨ। ਇਸ ਤੋਂ ਬਾਅਦ ਮੋਟੇ ਪੈਸੇ ਦੀ ਮੰਗ ਕਰਦੀਆਂ ਸਨ। ਆਪਣੀ ਇੱਜ਼ਤ ਬਚਾਉਣ ਲਈ ਬਜ਼ੁਰਗਾਂ ਕਿਸੇ ਨੂੰ ਕੁਝ ਵੀ ਨਹੀਂ ਦੱਸਦੇ ਸਨ ਅਤੇ ਚੁੱਪ-ਚਾਪ ਪੈਸਾ ਦੇ ਦਿੰਦੇ ਸਨ।
ਖੇਤਰ ਦੇ ਏਸੀਪੀ ਅਤੇ ਰਾਜੌਰੀ ਗਾਰਡਨ ਥਾਣੇ ਦੇ ਐਸਐਚਓ ਅਨਿਲ ਸ਼ਰਮਾ ਦੀ ਅਗਵਾਈ ਵਿੱਚ ਟੀਮ ਨੇ ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਵਿੱਚ ਮਿਲੀਆਂ ਸ਼ਿਕਾਇਤ ਦੇ ਅਧਾਰ ’ਤੇ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪੂਨਮ - ਉਮਰ 31 ਸਾਲ, ਸੋਨੀਆ ਉਮਰ - 28 ਸਾਲ ਤੇ ਕਿਰਨ -30 ਸਾਲ ਨੂੰ ਗ੍ਰਿਫਤਾਰ ਕੀਤਾ ਹੈ।
ਪੱਛਮੀ ਦਿੱਲੀ ਦੇ ਡੀਸੀਪੀ ਦੇ ਅਨੁਸਾਰ ਦੋਵੇਂ ਮੁਲਜ਼ਮ ਪੂਨਮ ਅਤੇ ਸੋਨੀਆ ਸਕੀਆਂ ਭੈਣਾਂ ਹਨ। ਹਾਲਾਂਕਿ ਇਹ ਦੋਵੇਂ ਗੁਜਰਾਤ ਮੂਲ ਦੀਆਂ ਹਨ। ਦੋਵਾਂ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਪਰ ਦੋਵੇਂ ਆਪਣੇ ਪਹਿਲੇ ਪਤੀਆਂ ਨੂੰ ਤਲਾਕ ਦੇ ਕੇ ਅਲੱਗ-ਅਲੱਗ ਰਹਿ ਰਹੀਆਂ ਸਨ। ਉਸ ਤੋਂ ਬਾਅਦ, ਇਹ ਦੋਵੇਂ ਭੈਣਾਂ ਇਸ ਧੰਦੇ ਵਿੱਚ ਕੁੱਦ ਪਈਆਂ ਅਤੇ ਜਲਦੀ ਤੋਂ ਜਲਦੀ ਪੈਸਾ ਕਮਾਉਣ ਲਈ ਇੱਕ ਗਿਰੋਹ ਦਾ ਗਠਨ ਕਰ ਦਿੱਤਾ, ਜਿਸ ਵਿੱਚ ਬਹੁਤ ਸਾਰੇ ਲੋਕ ਜੁੜਨ ਲੱਗ ਪਏ।
ਇਸ ਦੌਰਾਨ ਉਨ੍ਹਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਅਤੇ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਜੋ ਅਕਸਰ ਆਪਣੇ ਘਰਾਂ ਵਿੱਚ ਇਕੱਲੇ ਰਹਿੰਦੇ ਸਨ ਜਾਂ ਜੋ ਬਹੁਤ ਪੈਸੇ ਵਾਲੇ ਬਜ਼ੁਰਗ ਹਨ। ਪਹਿਲਾਂ ਉਹ ਅਜਿਹੇ ਲੋਕਾਂ ਨਾਲ ਗੱਲਬਾਤ ਕਰਦੀਆਂ ਸਨ ਅਤੇ ਉਸ ਤੋਂ ਬਾਅਦ ਉਸ ਉੱਤੇ ਸਾਜਿਸ਼ ਤਹਿਤ ਸੈਕਸ ਕਰਨ ਦਾ ਦੋਸ਼ ਲਾਇਆ ਜਾਂਦਾ ਸੀ।
ਪੂਨਮ ਅਤੇ ਉਸ ਦੀ ਭੈਣ ਸੋਨੀਆ ਇਸ ਧੰਦੇ ਵਿਚ ਮੁੱਖ ਮੁਲਜ਼ਮ ਹਨ ਜੋ ਸੈਕਸ ਦੇ ਝੂਠੇ ਦੋਸ਼ ਲਗਾਉਂਦੀਆਂ ਸਨ। ਉਨ੍ਹਾਂ ਨੇ ਹਾਲ ਹੀ ਵਿਚ ਇਕ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਤੇ ਉਸ ਖਿਲਾਫ ਜ਼ਬਰੀ ਸੈਕਸ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਮਾਮਲਾ ਕੁਝ ਹੋ ਹੀ ਨਿਕਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sex racket