Facebook ਨੇ Reliance Jio ‘ਚ 9.99% ਦੀ ਹਿੱਸੇਦਾਰੀ 43,574 ਕਰੋੜ ਰੁਪਏ 'ਚ ਖਰੀਦੀ

ਫੇਸਬੁੱਕ ਨੇ ਉਦਯੋਗਪਤੀ ਮੁਕੇਸ਼ ਅੰਬਾਨੀ (Mukesh Ambani)  ਦੀ ਮਾਲਕੀਅਤ ਵਾਲੀ ਕੰਪਨੀ, ਰਿਲਾਇੰਸ ਇੰਡਸਟ੍ਰੀਜ ਲਿਮਟਿਡ ਦੇ ਡਿਜੀਟਲ ਆਪ੍ਰੇਸ਼ਨ ਰਿਲਾਇੰਸ ਜੀਓ (Reliance Jio) ਵਿਚ 5.7 ਬਿਲੀਅਨ (43,574 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਫੇਸਬੁੱਕ ਨੇ ਬੁੱਧਵਾਰ ਨੂੰ ਇਸ ਦੀ ਐਲਾਨ ਕੀਤਾ।

ਅਹਿਮਦਾਬਾਦ ਵਿਚ ਰਿਲਾਇੰਸ ਇੰਡਸਟਰੀਜ਼ ਦੀ ਜੀਓ ਟੈਲੀਕਾਮ ਯੂਨਿਟ ਦੇ ਇਸ਼ਤਿਹਾਰ ਦੇ ਪਿੱਛੇ ਇੱਕ ਔਰਤ ਸਕੂਟੀ ਤੇ ਜਾਂਦੀ ਹੋਈ। (REUTERS)

ਅਹਿਮਦਾਬਾਦ ਵਿਚ ਰਿਲਾਇੰਸ ਇੰਡਸਟਰੀਜ਼ ਦੀ ਜੀਓ ਟੈਲੀਕਾਮ ਯੂਨਿਟ ਦੇ ਇਸ਼ਤਿਹਾਰ ਦੇ ਪਿੱਛੇ ਇੱਕ ਔਰਤ ਸਕੂਟੀ ਤੇ ਜਾਂਦੀ ਹੋਈ। (REUTERS)

  • Share this:
    ਨਵੀਂ ਦਿੱਲੀ: ਅਮਰੀਕੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ (Facebook) ਨੇ ਭਾਰਤ ਦੇ ਡਿਜੀਟਲ ਮਾਰਕੀਟ ਵਿਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਰਿਲਾਇੰਸ ਨਾਲ ਇਕ ਵੱਡਾ ਸੌਦਾ ਕੀਤਾ ਹੈ। ਫੇਸਬੁੱਕ ਨੇ ਉਦਯੋਗਪਤੀ ਮੁਕੇਸ਼ ਅੰਬਾਨੀ (Mukesh Ambani)  ਦੀ ਮਾਲਕੀਅਤ ਵਾਲੀ ਕੰਪਨੀ, ਰਿਲਾਇੰਸ ਇੰਡਸਟ੍ਰੀਜ ਲਿਮਟਿਡ ਦੇ ਡਿਜੀਟਲ ਆਪ੍ਰੇਸ਼ਨ ਰਿਲਾਇੰਸ ਜੀਓ (Reliance Jio) ਵਿਚ 5.7 ਬਿਲੀਅਨ (43,574 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਫੇਸਬੁੱਕ ਨੇ ਬੁੱਧਵਾਰ ਨੂੰ ਇਸ ਦੀ ਐਲਾਨ ਕੀਤਾ।

    ਫੇਸਬੁੱਕ ਦੀ ਵੈਬਸਾਈਟ ਦੇ ਅਨੁਸਾਰ, ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ( Facbook) ਨੇ ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਵਿਚ 9.99% ਦੀ ਹਿੱਸੇਦਾਰੀ 43, 574 ਕਰੋੜ ਰੁਪਏ ਵਿਚ ਖਰੀਦੀ ਹੈ। ਇਸ ਸੌਦੇ ਦੇ ਨਾਲ, ਫੇਸਬੁੱਕ ਰਿਲਾਇੰਸ ਜਿਓ ਦੀ ਸਭ ਤੋਂ ਵੱਡੀ ਸ਼ੇਅਰ ਧਾਰਕ ਕੰਪਨੀ ਬਣ ਗਈ ਹੈ।

    ਫੇਸਬੁੱਕ ਨੇ ਕਿਹਾ, ‘ਇਹ ਨਿਵੇਸ਼ ਭਾਰਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜੀਓ ਨੇ ਭਾਰਤ ਵਿਚ ਲਿਆਏ ਵੱਡੇ ਬਦਲਾਅ ਤੋਂ ਅਸੀਂ ਵੀ ਉਤਸ਼ਾਹਿਤ ਹਾਂ. ਚਾਰ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ, ਰਿਲਾਇੰਸ ਜਿਓ 388 ਮਿਲੀਅਨ ਤੋਂ ਵੱਧ ਲੋਕਾਂ ਨੂੰ ਆਨਲਾਈਨ ਪਲੇਟਫਾਰਮ ਤੇ ਲੈ ਕੇ ਆਈ ਹੈ। ਇਹ ਨਵੀਨਤਾ ਅਤੇ ਨਵੇਂ ਉੱਦਮਾਂ ਨੂੰ ਉਤਸ਼ਾਹਤ ਕਰ ਰਿਹਾ ਹੈ। ਲੋਕਾਂ ਨੂੰ ਨਵੇਂ ਤਰੀਕਿਆਂ ਨਾਲ ਜੋੜ ਰਿਹਾ ਹੈ। ਇਸ ਲਈ, ਅਸੀਂ ਜਿਓ ਦੇ ਜ਼ਰੀਏ ਭਾਰਤ ਵਿਚ ਵਧੇਰੇ ਲੋਕਾਂ ਨਾਲ ਜੁੜਨ ਲਈ ਵਚਨਬੱਧ ਹਾਂ।

    ਦਰਅਸਲ, 2016 ਵਿਚ ਜੀਓ ਦੀ ਸ਼ੁਰੂਆਤ ਤੋਂ ਬਾਅਦ, ਰਿਲਾਇੰਸ ਦੇਸ਼ ਦੀ ਇਕੋ ਇਕ ਕੰਪਨੀ ਵਜੋਂ ਉੱਭਰੀ ਹੈ, ਜੋ ਤੇਜ਼ੀ ਨਾਲ ਵੱਧ ਰਹੇ ਭਾਰਤੀ ਬਾਜ਼ਾਰ ਵਿਚ ਅਮਰੀਕੀ ਤਕਨੀਕੀ ਸਮੂਹਾਂ ਨਾਲ ਮੁਕਾਬਲਾ ਕਰਨ ਦੇ ਯੋਗ ਹੈ। ਰਿਲਾਇੰਸ ਨੇ ਮੋਬਾਈਲ ਟੈਲੀਕਾਮ ਤੋਂ ਲੈ ਕੇ ਹੋਮ ਬ੍ਰੌਡਬੈਂਡ ਤਕ ਹਰ ਚੀਜ਼ ਵਿਚ ਈ-ਕਾਮਰਸ ਦਾ ਵਿਸਥਾਰ ਕੀਤਾ ਹੈ।

    ਇਸ ਦੇ ਨਾਲ ਹੀ ਭਾਰਤ ਫੇਸਬੁੱਕ ਅਤੇ ਇਸ ਦੇ ਮੈਸੇਜਿੰਗ ਪਲੇਟਫਾਰਮ ਵਟਸਐਪ ਲਈ ਵੀ ਇਕ ਵੱਡਾ ਬਾਜ਼ਾਰ ਹੈ। ਭਾਰਤ ਵਿੱਚ ਫੇਸਬੁੱਕ ਦੇ 400 ਮਿਲੀਅਨ ਉਪਯੋਗਕਰਤਾ ਹਨ। ਸਲਾਹਕਾਰ ਪੀਡਬਲਯੂਸੀ ਦੇ ਅਨੁਸਾਰ, ਸਾਲ 2022 ਵਿਚ ਭਾਰਤ ਵਿਚ ਇੰਟਰਨੈਟ ਉਪਭੋਗਤਾਵਾਂ ਦੀ ਗਿਣਤੀ ਵੱਧ ਕੇ 850 ਮਿਲੀਅਨ ਹੋਣ ਦੀ ਉਮੀਦ ਹੈ।

    Disclaimer- News18 ਪੰਜਾਬੀ ਰਿਲਾਇੰਸ ਇੰਡਸਟਰੀਜ਼ ਕੰਪਨੀ ਨੈਟਵਰਕ 18 ਮੀਡੀਆ ਅਤੇ ਇਨਵੈਸਟਮੈਂਟ ਲਿਮਟਿਡ ਦਾ ਹਿੱਸਾ ਹੈ। ਨੈਟਵਰਕ 18 ਮੀਡੀਆ ਅਤੇ ਇਨਵੈਸਟਮੈਂਟ ਲਿਮਟਿਡ ਰਿਲਾਇੰਸ ਇੰਡਸਟਰੀਜ਼ ਦੀ ਮਲਕੀਅਤ ਹੈ।
    First published: