Home /News /national /

ਕਿਉਂ ਹਰ ਰੋਜ਼ ਵੱਡੀ ਗਿਣਤੀ ਚ' ਭਾਰਤ ਆ ਰਹੇ ਹਨ ਪਾਕਿਸਤਾਨੀ ਹਿੰਦੂ ? ਜਾਣੋ ਵਜ੍ਹਾ

ਕਿਉਂ ਹਰ ਰੋਜ਼ ਵੱਡੀ ਗਿਣਤੀ ਚ' ਭਾਰਤ ਆ ਰਹੇ ਹਨ ਪਾਕਿਸਤਾਨੀ ਹਿੰਦੂ ? ਜਾਣੋ ਵਜ੍ਹਾ

ਕਿਉਂ ਹਰ ਰੋਜ਼ ਵੱਡੀ ਗਿਣਤੀ ਚ' ਭਾਰਤ ਆ ਰਹੇ ਹਨ ਪਾਕਿਸਤਾਨੀ ਹਿੰਦੂ ? ਜਾਣੋ ਵਜ੍ਹਾ

ਕਿਉਂ ਹਰ ਰੋਜ਼ ਵੱਡੀ ਗਿਣਤੀ ਚ' ਭਾਰਤ ਆ ਰਹੇ ਹਨ ਪਾਕਿਸਤਾਨੀ ਹਿੰਦੂ ? ਜਾਣੋ ਵਜ੍ਹਾ

ਭਾਰਤ ਸਰਕਾਰ ਵਲੋਂ ਟੂਰਿਸਟ ਵੀਜ਼ਾ ਮਿਲਣ ਤੇ ਭਾਰਤ ਆ ਰਹੇ ਇਹ ਪਰਿਵਾਰ ਆਪਣੇ ਘਰਾਂ ਦਾ ਪੂਰਾ ਸਮਾਨ ਲੈਕੇ ਭਾਰਤ ਆ ਰਹੇ ਹਨ। ਨਾਗਰਿਕਤਾ ਸੋਧ ਬਿੱਲ ਲਾਗੂ ਹੋਣ ਤੋਂ ਬਾਅਦ

  • Share this:

ਅੰਮ੍ਰਿਤਸਰ/ਅਟਾਰੀ- ਭਾਰਤ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਤੋਂ ਬਾਅਦ ਪਾਕਿਸਤਾਨ (Hindus from Pakistan) ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰਾਂ ਦੇ ਭਾਰਤ ਆਉਣ ਦਾ ਸਿਲਸਿਲਾ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਪਰਿਵਾਰ ਟੂਰਿਸਟ ਵੀਜ਼ਾ ਲੈਕੇ ਭਾਰਤ ਆ ਰਹੇ ਹਨ ਪਰ ਜਿਸ ਤਰੀਕਾ ਨਾਲ ਆਪਣੇ ਘਰਾਂ ਦਾ ਪੂਰਾ ਸਮਾਨ ਨਾਲ ਲੈਕੇ ਇਹ ਲੋਕ ਭਾਰਤ ਆ ਰਹੇ ਹਨ ਇਆ ਤੋਂ ਇਹ ਸਾਫ ਹੈ ਕਿ ਇਹ ਹੁਣ ਭਾਰਤ ਵਿੱਚ ਹੀ ਰਹਿਣਗੇ।

ਦਰਅਸਲ ਭਾਰਤ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਤਹਿਤ ਸਿਰਫ 31 ਦਿਸੰਬਰ 2014 ਤੋਂ ਪਹਿਲਾਂ ਭਾਰਤ ਆਏ ਗੈਰ ਭਾਰਤੀਆਂ ਨੂੰ ਹੀ ਨਾਗਰਿਕਤਾ ਦੇਣ ਦੀ ਗੱਲ ਕਹੀ ਹੈ। ਬਾਵਜੂਦ ਇਸਦੇ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰ ਵੱਡੀ ਗਿਣਤੀ ਚ' ਭਾਰਤ ਆ ਰਹੇ ਹਨ। ਸੱਭ ਤੋਂ ਅਹਿਮ ਗੱਲ ਇਹ ਹੈ ਕਿ ਭਾਰਤ ਆਉਣ ਵਾਲੇ ਇਹ ਹਿੰਦੂ ਪਰਿਵਾਰ ਪੂਰੇ ਘਰ ਦਾ ਸਮਾਨ ਵੀ ਨਾਲ ਲੈ ਕੇ ਆ ਰਹੇ ਹਨ।

ਸੂਤਰਾਂ ਮੁਤਾਬਿਕ ਭਾਰਤ ਸਰਕਾਰ ਇਨ੍ਹਾਂ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੂੰ ਜੱਥੇ ਵਿੱਚ ਭਾਰਤ ਆਉਣ ਦਾ ਵੀਜ਼ਾ ਦਿੰਦੀ ਹੈ। ਟੂਰਿਸਟ ਵੀਜ਼ਾ ਹੋਣ ਦੇ ਬਾਵਜੂਦ ਵੱਡੇ ਪੱਧਰ ਤੇ ਭਾਰੀ ਭਰਕਮ ਸਮਾਨ ਨਾਲ ਲੈਕੇ ਆਉਣ ਤੋਂ ਇਹ ਸਾਫ ਹੈ ਕਿ ਇਹ ਲੋਕ ਪਾਕਿਸਤਾਨ ਛੱਡ ਕੇ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਨ।ਇਹ ਪਰਿਵਾਰ ਪਾਕਿਸਤਾਨ ਦੇ ਸਿੰਧ ਇਲਾਕੇ ਨਾਲ ਸਬੰਧਿਤ ਹਨ ਅਤੇ ਭਾਰਤ ਵਿੱਚ ਰਾਜਸਥਾਨ ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ। ਇਨ੍ਹਾਂ ਵਿਚੋਂ ਕੁੱਝ ਪਰਿਵਾਰ ਹਰਿਦਵਾਰ ਜਾਣ ਦੀ ਆਗਿਆ ਲੈ ਕੇ ਵੀ ਭਾਰਤ ਆਏ ਹਨ।

ਭਾਰਤ- ਪਾਕਿਸਤਾਨ ਦੀ ਅਟਾਰੀ ਸਰਹੱਦ ਰਾਹੀਂ ਹੁਣ ਤੱਕ 500 ਤੋਂ ਵੀ ਵੱਧ ਲੋਕ ਭਾਰਤ ਆ ਚੁੱਕੇ ਹਨ। ਇਹ ਪਰਿਵਾਰ ਫਿਲਹਾਲ ਕੁਝ ਵੀ ਖੁੱਲ ਕੇ ਨਹੀਂ ਬੋਲ ਰਹੇ। ਸੁਰੱਖਿਆ ਏਜੰਸੀਆਂ ਦੇ ਸੂਤਰਾਂ ਮੁਤਾਬਿਕ ਇਹ ਪਰਿਵਾਰ ਪਾਕਿਸਤਾਨ ਵਿੱਚ ਹੋ ਰਹੇ ਤਸ਼ੱਦਦ ਦੇ ਚੱਲਦਿਆਂ ਭਾਰਤ ਵੱਲ ਆਉਣ ਦਾ ਮਨ ਬਣਾ ਰਹੇ ਹਨ। ਇਹਨਾਂ ਪਰਿਵਾਰਾਂ ਦੇ ਭਾਰਤ ਆਉਣ ਦਾ ਸਿਲਸਿਲਾ ਦਿਸੰਬਰ ਮਾਹੀਨੇਂ ਤੋਂ ਲਗਾਤਾਰ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਕੁਝ ਸਿੱਖ ਪਰਿਵਾਰਾਂ ਦਾ ਵੀ ਭਾਰਤ ਆਉਣ ਦਾ ਸਮਾਚਾਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਆਉਣ ਵਾਲੇ ਪਰਿਵਾਰ ਪਾਕਿਸਤਾਨ ਵਿੱਚ ਉਨ੍ਹਾਂ ਨਾਲ ਹੁੰਦੇ ਵਿਤਕਰੇ ਸਬੰਧੀ ਕੋਈ ਵੱਡਾ ਖੁਲਾਸਾ ਕਰ ਸਕਦੇ ਹਨ।

Published by:Sukhwinder Singh
First published:

Tags: Hindu, Hinduism, Minority, Pakistan