Home /News /national /

ਪਤਨੀ ਨੂੰ ਕਿਸੇ ਹੋਰ ਨਾਲ ਦੇਖਿਆ ਤਾਂ ਪਤੀ ਨੇ ਦੋਵਾਂ ਉਤੇ ਸੁੱਟ ਦਿੱਤਾ ਬੰਬ, ਦੋ ਜ਼ਖਮੀ

ਉੱਤਰ ਪ੍ਰਦੇਸ਼ ਦੇ ਅਯੁਧਿਆ ਦੇ ਕਾਸ਼ੀਰਾਮ ਕਾਲੋਨੀ ਵਿਚ ਬੰਬ ਧਮਾਕਾ ਹੋਇਆ। ਪਤੀ ਪਤਨੀ ਵਿਵਾਦ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

 • Share this:
  ਉੱਤਰ ਪ੍ਰਦੇਸ਼ ਦੇ ਅਯੁਧਿਆ ਦੇ ਕਾਸ਼ੀਰਾਮ ਕਾਲੋਨੀ ਦੇ ਕੋਲ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਲਾਸਟ ’ਚ ਦੋ ਲੋਕ ਗੰਭੀਰ ਰੂਪ ਨਾਲ ਜਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਕਾਂਸੀਰਾਮ ਕਾਲੋਨੀ ਵਿਚ ਇਕ ਸਕੂਟੀ ਸਵਾਰ ਉਤੇ ਦੇਸੀ ਬੰਬ ਸੁੱਟਿਆ ਗਿਆ। ਜਿਸ ਕਾਰਨ ਦੋ ਲੋਕ ਜਖਮੀ ਹੋ ਗਏ ਜੋ ਫਿਲਹਾਲ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

  ਇਹ ਸੀ ਪੂਰਾ ਮਾਮਲਾ...

  ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਪਤੀ ਪਤਨੀ ਵਿਚਾਲੇ ਚੱਲ ਰਹੇ ਵਿਵਾਦ ਦੇ ਕਾਰਨ ਸੁੱਟਿਆ ਗਿਆ। ਪਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਨੌਜਵਾਨ ਦੇ ਨਾਲ ਦੇਖਿਆ ਸੀ ਜਿਸ ਕਾਰਨ ਉਸ ਨੇ ਆਪਣਾ ਆਪਾ ਖੋ ਦਿੱਤਾ, ਜਿਸ ਤੋਂ ਬਾਅਦ ਉਸ ਨੇ ਹਮਲਾ ਕਰ ਦਿੱਤਾ। ਦੂਜੇ ਪਾਸੇ ਪਤਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ ਜਿਸ ਕਾਰਨ ਉਸ ਦੇ ਪਤੀ ਨੇ ਕਈ ਵਾਰ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

  ਹਮਲੇ ਦੇ ਕਾਰਨ ਨੌਜਵਾਨ ਹੋਇਆ ਗੰਭੀਰ ਜਖਮੀ

  ਆਪਣੀ ਪਤਨੀ ਨੂੰ ਕਿਸੇ ਦੂਜੇ ਨੌਜਵਾਨ ਦੇ ਨਾਲ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਬੰਬ ਨਾਲ ਹਮਲਾ ਕਰ ਦਿੱਤਾ।ਇਸ ਹਾਦਸੇ ਦੇ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਸ ਹਮਲੇ ਵਿਚ ਮੁਲਜ਼ਮ ਦੀ ਪਤਨੀ ਵੀ ਜਖਮੀ ਹੋ ਗਈ ਸੀ। ਫਿਲਹਾਲ ਦੋਵੇਂ ਖਤਰੇ ਤੋਂ ਬਾਹਰ ਹੈ।
  Published by:Gurwinder Singh
  First published:

  Tags: Attack, Uttar Pradesh

  ਅਗਲੀ ਖਬਰ