
ਕੀ ਹੈ 6 ਦਸੰਬਰ ਦਾ ਪੂਰਾ ਸੱਚ, ਆਖਿਰ ਕੀ ਹੋਇਆ ਸੀ ਆਯੋਧਿਆ ਵਿੱਚ... ਜਾਣੋ...
ਆਯੋਧਿਆ ਨੂੰ ਭਗਵਾਨ ਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹੇ ਵਿੱਚ ਇੱਥੇ ਭਗਤੀ ਦੀ ਗੱਲ ਹੋਣੀ ਚਾਹੀਦੀ ਹੈ ਪਰ ਹੁਣ ਭਗਤੀ ਤੋਂ ਜ਼ਿਆਦਾ ਆਯੋਧਿਆ ਵਿਵਾਦ ਕਾਰਣ ਮਸ਼ਹੂਰ ਹੈ। ਇਸ ਸ਼ਹਿਰ ਵਿੱਚ ਆਮ ਤੌਰ ਤੇ ਸਭ ਕੁੱਝ ਸ਼ਾਂਤ ਰਹਿੰਦਾ ਹੈ। ਸਾਲ ਭਰ ਸ਼ਰਧਾਲੂ ਆਉਂਦੇ ਰਹਿੰਦੇ ਹਨ, ਰਾਮ ਦੀਆਂ ਗੱਲਾਂ ਹੁੰਦੀਆਂ ਹਨ ਪਰ 6 ਦਸੰਬਰ ਆਉਂਦੇ ਹੀ ਮਾਹੌਲ ਗਰਮ ਹੋਣ ਲੱਗਦਾ ਹੈ, ਸ਼ਰਧਾਲੂ ਘੱਟ ਜਾਂਦੇ ਹਨ ਤੇ ਨੇਤਾ ਵਧਣ ਲੱਗ ਜਾਂਦੇ ਹਨ। ਧਰਮ ਤੋਂ ਜ਼ਿਆਦਾ ਚਰਚਾ ਵਿਵਾਦ ਦੀ ਹੋਣ ਲੱਗਦੀ ਹੈ। ਇਸ ਸਾਲ ਇਸ ਤਾਦਾਦ ਤੇ ਚਰਚਾ ਦੋਨਾਂ ਵਿੱਚ ਤੇਜ਼ੀ ਆਈ ਹੈ। ਹੋਵੇ ਵੀ ਕਿਉਂ ਨਾ, ਆਖਿਰ ਇਹ ਚੋਣ ਸਾਲ ਹੈ।
ਆਯੋਧਿਆ ਦੇ ਇਤਿਹਾਸ ਨੂੰ ਦੇਖੀਏ ਤਾਂ ਆਜ਼ਾਦੀ ਤੋਂ ਬਾਅਦ ਤਿੰਨ ਅਹਿਮ ਪੜਾਅ ਹਨ। ਪਹਿਲਾ, 1949 ਜਦੋਂ ਵਿਵਾਦਤ ਥਾਂ ਉੱਤੇ ਮੂਰਤੀਆਂ ਰੱਖੀਆਂ ਗਈਆਂ, ਦੂਜਾ 1986 ਜਦੋਂ ਵਿਵਾਦਤ ਥਾਂ ਦਾ ਤਾਲਾ ਖੋਲਿਆ ਗਿਆ ਤੇ ਤੀਜਾ 1992 ਨੂੰ ਜਦੋਂ ਵਿਵਾਦਤ ਥਾਂ ਨੂੰ ਡਿਗਾ ਦਿੱਤਾ ਗਿਆ। 1992 ਤੋਂ ਬਾਅਦ ਦੀ ਕਹਾਣੀ ਸਾਰਿਆਂ ਨੂੰ ਪਤਾ ਪਰ 1949 ਤੋਂ ਲੈ ਕੇ ਹੁਣ ਤੱਕ ਅਜਿਹਾ ਕਾਫ਼ੀ ਕੁੱਝ ਹੋਇਆ ਹੈ ਜੋ ਤੁਹਾਨੂੰ ਜਾਣਨਾ ਚਾਹੀਦਾ ਹੈ।
30 ਅਕਤੂਬਰ 1990 ਨੂੰ ਆਯੋਧਿਆ ਵਿੱਚ ਕਾਰ ਸੇਵਕਾਂ ਉੱਤੇ ਗੋਲੀ ਚਲਾਏ ਜਾਣ ਤੋਂ ਬਾਅਦ ਕਾਰ ਸੇਵਾ ਭਲੇ ਹੀ ਰੋਕ ਦਿੱਤੀ ਗਈ ਹੋਵੇ ਪਰ ਅੰਦੋਲਨ ਨਾਲ ਜੁੜੇ ਲੋਕ ਹਾਲੇ ਵੀ ਅੰਦੋਲਨ ਰਾਹੀਂ ਆਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਤੇ ਅੜੇ ਹੋਏ ਸਨ। ਬਿਹਾਰ ਵਿੱਚ ਅਡਵਾਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਨੇ ਜਨਤਾ ਦਲ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ ਤੇ ਚੰਦਰਸ਼ੇਖਰ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ। ਉੱਤਰ ਪ੍ਰਦੇਸ਼ ਦੀ ਮੁਲਾਇਮ ਸਰਕਾਰ ਵੀ ਕਾਂਗਰਸ ਦੇ ਸਮਰਥਨ ਤੋਂ ਬੱਚ ਗਈ ਪਰ ਇਹ ਸਭ ਲੰਬਾ ਨਹੀਂ ਚੱਲਿਆ।
ਦੇਸ਼ ਵਿੱਚ ਆਮ ਚੋਣਾਂ ਦੇ ਨਾਲ ਉੱਤਰ ਪ੍ਰਦੇਸ਼ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਰਾਜੀਵ ਗਾਂਧੀ ਦੀ ਚੋਣਾਂ ਦੌਰਾਨ ਹੱਤਿਆ ਕਾਰਣ ਕਾਂਗਰਸ ਦੇ ਪ੍ਰਤੀ ਪੈਦਾ ਹੋਈ ਹਮਦਰਦੀ ਦੇ ਚੱਲਦੇ ਆਮ ਚੋਣਾਂ ਵਿੱਚ ਭਾਜਪਾ ਨੂੰ ਬਹੁਤ ਫ਼ਾਇਦਾ ਨਹੀਂ ਹੋਇਆ ਪਰ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਪੂਰਣ ਬਹੁਮਤ ਵਾਲੀ ਸਰਕਾਰ ਬਣੀ। ਅਜਿਹੇ ਵਿੱਚ ਮੰਦਿਰ ਨਿਰਮਾਣ ਦੀ ਰਾਹ ਦੇਖ ਰਹੇ ਲੋਕਾਂ ਵਿੱਚ ਉਮੀਦ ਦੀ ਨਵੀਂ ਕਿਰਣ ਜਾਗੀ ਤੇ ਕਾਰਸੇਵਾ ਦੀ ਨਵੀਂ ਤਰੀਕ ਤੈਅ ਕੀਤੀ ਗਈ 6 ਦਸੰਬਰ 1992.
ਕਾਰਸੇਵਾ ਸਮਿਤੀ ਦੇ ਪ੍ਰਧਾਨ ਜਗਤਗੁਰੂ ਸ਼ੰਕਰਾਚਾਰਿਆ ਵਾਸੂਦੇਵਾਨੰਦ ਸਰਸਵਤੀ ਦੱਸਦੇ ਹਨ ਕਿ 6 ਦਸੰਬਰ ਦਾ ਕਾਰਸੇਵਾ ਦਿੱਲੀ ਸਰਕਾਰ ਉੱਤੇ ਸਿਰਫ਼ ਦਬਾਅ ਬਣਾਉਣ ਲਈ ਕੀਤੀ ਗਈ ਸੀ ਤੇ ਉਨ੍ਹਾਂ ਦੀ ਯੋਜਨਾ ਵਿੱਚ ਕਿਤੇ ਵੀ ਇਹ ਨਹੀਂ ਸੀ ਕਿ ਵਿਵਾਦਤ ਵਾਲੀ ਥਾਂ ਦਾ ਢਾਂਚਾ ਤੋੜ ਦਿੱਤਾ ਜਾਵੇ। ਕੁੱਝ ਇਸੇ ਤਰ੍ਹਾਂ ਦਾ ਹਲਫ਼ਨਾਮਾ ਸਰਕਾਰ ਨੇ ਕੋਰਟ ਵਿੱਚ ਵੀ ਦਿੱਤਾ। ਉੱਤਰ ਪ੍ਰਦੇਸ਼ ਦੀ ਕਲਿਆਣ ਸਿੰਘ ਸਰਕਾਰ ਨੇ ਇਹੀ ਭਰੋਸਾ ਦਿੱਲੀ ਦੀ ਸਰਕਾਰ ਨੂੰ ਦਿੱਤਾ, ਪਰ 6 ਦਸੰਬਰ ਨੂੰ ਉਮੀਦ ਤੋਂ ਵੱਧ ਜੁੜੀ ਭੀੜ ਇਕੱਠਾ ਹੋਏ ਤੇ ਕਾਰਸੇਵਾ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ ਇੰਨੀ ਘੱਟ ਰਹਿ ਗਈ ਕਿ ਉਹ ਚਾਹ ਕੇ ਵੀ ਆਪਣੀ ਗੱਲ ਨਹੀਂ ਕਹਿ ਸਕੇ।
ਸਰਕਾਰੀ ਏਜੰਸੀਆਂ ਨੇ ਸਰਕਾਰ ਨੂੰ ਸਮੇਂ ਰਹਿੰਦੇ ਆਯੋਧਿਆ ਵਿੱਚ ਹੋਏ ਇਸ ਬਦਲਾਅ ਬਾਰੇ ਸੁਚੇਤ ਕਰ ਦਿੱਤਾ ਸੀ ਪਰ ਰਾਮ ਮੰਦਿਰ ਦੇ ਨਾਮ ਤੇ ਸਰਕਾਰ ਵਿੱਚ ਆਏ ਕਲਿਆਣ ਸਿੰਘ ਦੇ ਕੋਲ ਬੈਕਫੁੱਟ ਉੱਤੇ ਜਾਣ ਦਾ ਰਸਤਾ ਨਹੀਂ ਬਚਿਆ ਸੀ। ਅਜਿਹੇ ਵਿੱਚ ਕਲਿਆਣ ਸਿੰਘ ਨੇ ਵੀ ਉਹੀ ਕੀਤਾ ਜੋ ਭੀੜ ਚਾਹੁੰਦੀ ਸੀ ਤੇ ਵਿਵਾਦਤ ਢਾਂਚਾ ਸੁੱਟ ਦਿੱਤਾ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।