ਸਾਵਧਾਨ! '31 ਦਸੰਬਰ ਤੋਂ ਬੰਦ ਹੋਣ ਜਾ ਰਹੇ ਨੇ 2 ਹਜ਼ਾਰ ਰੁਪਏ ਦੇ ਨੋਟ', ਜਾਣੋ ਇਸ ਖਬਰ ਦਾ ਸੱਚ

News18 Punjabi | News18 Punjab
Updated: December 8, 2019, 2:38 PM IST
share image
ਸਾਵਧਾਨ! '31 ਦਸੰਬਰ ਤੋਂ ਬੰਦ ਹੋਣ ਜਾ ਰਹੇ ਨੇ 2 ਹਜ਼ਾਰ ਰੁਪਏ ਦੇ ਨੋਟ', ਜਾਣੋ ਇਸ ਖਬਰ ਦਾ ਸੱਚ
ਸਾਵਧਾਨ! '31 ਦਸੰਬਰ ਤੋਂ ਬੰਦ ਹੋਣ ਜਾ ਰਹੇ ਨੇ 2 ਹਜ਼ਾਰ ਰੁਪਏ ਦੇ ਨੋਟ', ਜਾਣੋ ਇਸ ਖਬਰ ਦਾ ਸੱਚ

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਵੀ ਇਹ ਮੈਸਿਜ ਪੜ੍ਹਿਆ ਹੈ ਕਿ 31 ਦਸੰਬਰ, 2019 ਤੋਂ 2 ਹਜ਼ਾਰ ਰੁਪਏ (2000 Rupee Note) ਦੇ ਨੋਟ ਬੰਦ ਹੋਣ ਜਾ ਰਹੇ ਹਨ, ਤਾਂ ਤੁਹਾਡੇ ਲਈ ਇਹ ਖਬਰ ਪੜ੍ਹਨੀ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਸੁਨੇਹਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਦਸੰਬਰ, 2019 ਤੋਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ।

ਦੱਸ ਦਈਏ ਕਿ ਇਸ ਵਿਚ ਕੋਈ ਸਚਾਈ ਨਹੀਂ ਹੈ। ਨਾ ਹੀ 2 ਹਜ਼ਾਰ ਰੁਪਏ ਦਾ ਨੋਟ ਬੰਦ ਹੋ ਰਿਹਾ ਹੈ, ਅਤੇ ਨਾ ਹੀ 1 ਹਜ਼ਾਰ ਰੁਪਏ ਦਾ ਨੋਟ ਮਾਰਕੀਟ ਵਿੱਚ ਆਉਣ ਵਾਲਾ ਹੈ। ਨਵੇਂ ਨੋਟ ਦੇ ਬਾਰੇ ਵਿੱਚ ਇਹ ਗੱਲਾਂ ਸਿਰਫ ਅਫਵਾਹਾਂ ਹਨ।

ਇਹ ਸੁਨੇਹਾ ਹੋ ਰਿਹਾ ਹੈ ਵਾਇਰਲ
ਯੂਜਰ ਨੇ ਟਵੀਟ ਕਰਕੇ ਲਿਖਿਆ ਕਿ 31 ਦਸੰਬਰ, 2019 ਤੋਂ ਬਾਅਦ 2 ਹਜ਼ਾਰ ਰੁਪਏ ਦੇ ਨੋਟ ਨਹੀਂ ਬਦਲੇ ਜਾਣਗੇ। ਇਸ ਸੰਦੇਸ਼ ਦੇ ਨਾਲ, ਉਸ ਨੇ ਇੱਕ ਇਕ ਵੈਬਸਾਈਟ ਦਾ ਲਿੰਕ ਵੀ ਸਾਂਝਾ ਕੀਤਾ ਹੈ।

ਇਹ ਹੈ ਇਸ ਖਬਰ ਦੀ ਸੱਚਾਈ

ਜਦੋਂ ਅਸੀਂ ਨਿਊਸਟ੍ਰਿਕਲਾਈਵ ਦੀ ਰਿਪੋਰਟ ਪੜ੍ਹੀ ਤਾਂ ਪਤਾ ਲੱਗਿਆ ਕਿ ਇਸ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ ਸਰਕਾਰ 2 ਹਜ਼ਾਰ ਰੁਪਏ ਦੇ ਨੋਟ ਨੂੰ ਬੰਦ ਕਰਨ ਜਾ ਰਹੀ ਹੈ। ਦੱਸ ਦਈਏ ਕਿ ਅਕਤੂਬਰ ‘ਚ ਪ੍ਰਕਾਸ਼ਤ ਖ਼ਬਰ ਵਿਚ ਲਿਖਿਆ ਗਿਆ ਹੈ ਕਿ ਲੋਕ ਐਸਬੀਆਈ ਦੇ ਏਟੀਐਮ ਤੋਂ 2 ਹਜ਼ਾਰ ਰੁਪਏ ਦੇ ਨੋਟ ਨਹੀਂ ਲੈ ਸਕਣਗੇ। ਕਿਉਂਕਿ ਐਸਬੀਆਈ ਹੌਲੀ ਹੌਲੀ ਏਟੀਐਮ ਮਸ਼ੀਨ ਵਿੱਚ ਵੱਡੇ ਨੋਟ ਪਾਉਣਾ ਬੰਦ ਕਰ ਦੇਵੇਗਾ। ਇਸ ਦੀ ਬਜਾਏ 500, 100, 200 ਰੁਪਏ ਦੇ ਨੋਟ ਵਧਾਏ ਜਾਣਗੇ।

ਦੱਸ ਦਈਏ ਕਿ ਆਰਬੀਆਈ ਦੇ ਨੋਟੀਫਿਕੇਸ਼ਨ ਸੈਕਸ਼ਨ ਵਿਚੋਂ ਵੀ ਅਜਿਹਾ ਕੁਝ ਪਤਾ ਨਹੀਂ ਚੱਲਿਆ ਕਿ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। 2 ਹਜ਼ਾਰ ਰੁਪਏ ਦਾ ਨੋਟ ਇਕ ਲੀਗਲ ਟੈਂਡਰ ਹੈ ਅਤੇ ਇਸ ਦੇ ਬੰਦ ਹੋਣ ਬਾਰੇ ਫੈਲਾਈਆਂ ਗੱਲਾਂ ਸਿਰਫ ਅਫਵਾਹਾਂ ਹਨ। ਅਕਤੂਬਰ ਮਹੀਨੇ ਵਿਚ ਇਕ ਆਰਟੀਆਈ ਦੇ ਜਵਾਬ ਵਿਚ ਇਹ ਗੱਲ ਜ਼ਰੂਰ ਸਾਹਮਣੇ ਆਈ ਸੀ ਕਿ ਆਰਬੀਆਈ ਨੇ 2 ਹਜ਼ਾਰ ਰੁਪਏ ਦੇ ਨੋਟ ਛਾਪਣੇ ਬੰਦ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਕਾਰ ਨੇ ਇਹ ਕਦਮ ਕਈ ਗੜਬੜੀਆਂ ਹੋਣ ਤੋਂ ਰੋਕਣ ਲਈ ਚੁੱਕਿਆ ਹੈ।ਗਲ੍ਗ
First published: December 8, 2019, 2:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading