ਡਿੱਗਦੀ ਵਿਕਾਸ ਦਰ ਅੱਗੇ ਮੋਦੀ ਸਰਕਾਰ ਦਾ ਹਰ ਅਸਤਰ ਫੇਲ, ਵਾਧੇ ਦੀ ਦਰ ਛੇ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

News18 Punjabi | News18 Punjab
Updated: November 30, 2019, 11:08 AM IST
share image
ਡਿੱਗਦੀ ਵਿਕਾਸ ਦਰ ਅੱਗੇ ਮੋਦੀ ਸਰਕਾਰ ਦਾ ਹਰ ਅਸਤਰ ਫੇਲ, ਵਾਧੇ ਦੀ ਦਰ ਛੇ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ
ਭਾਰਤ ਵਿਚ ਬੇਰੁਜ਼ਗਾਰੀ ਦੀ ਮਾਰ, ਫਰਵਰੀ ਵਿਚ ਬੇਰੁਜ਼ਗਾਰੀ ਦਰ ਵਧ ਕੇ 7.78 % ਹੋਈ

ਸਰਕਾਰੀ ਸੰਗਠਨ ‘ਐੱਨਐੱਸਐੱਸਓ’ ਦੇ ਅੰਕੜਿਆਂ ਮੁਤਾਬਕ ਲੰਘੇ ਵਿੱਤੀ ਕੁਆਰਟਰ ’ਚ ਜੀਡੀਪੀ 4.5 ਫ਼ੀਸਦੀ ਰਹਿ ਗਈ ਹੈ। ਇਸ ਤੋਂ ਪਹਿਲਾਂ ਐਨੀ ਘੱਟ ਦਰ 2012-13 ਦੇ ਜਨਵਰੀ-ਮਾਰਚ ਕੁਆਰਟਰ ਦੌਰਾਨ ਦਰਜ ਕੀਤੀ ਗਈ ਸੀ।

  • Share this:
  • Facebook share img
  • Twitter share img
  • Linkedin share img
ਉਤਪਾਦਨ ਤੇ ਖੇਤੀਬਾੜੀ ਸੈਕਟਰ ’ਚ ਮੰਦੀ ਕਾਰਨ ਆਰਥਿਕ ਵਿਕਾਸ ਦਰ (ਜੀਡੀਪੀ) ਜੁਲਾਈ-ਸਤੰਬਰ ਦੇ ਵਿੱਤੀ ਕੁਆਰਟਰ ਦੌਰਾਨ ਪਿਛਲੇ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸਰਕਾਰੀ ਸੰਗਠਨ ‘ਐੱਨਐੱਸਐੱਸਓ’ ਦੇ ਅੰਕੜਿਆਂ ਮੁਤਾਬਕ ਲੰਘੇ ਵਿੱਤੀ ਕੁਆਰਟਰ ’ਚ ਜੀਡੀਪੀ 4.5 ਫ਼ੀਸਦੀ ਰਹਿ ਗਈ ਹੈ। ਇਸ ਤੋਂ ਪਹਿਲਾਂ ਐਨੀ ਘੱਟ ਦਰ 2012-13 ਦੇ ਜਨਵਰੀ-ਮਾਰਚ ਕੁਆਰਟਰ ਦੌਰਾਨ ਦਰਜ ਕੀਤੀ ਗਈ ਸੀ।

ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਪਿਛਲੇ ਸਾਲ (2018-19) ਇਸੇ ਵਿੱਤੀ ਕੁਆਰਟਰ ਦੌਰਾਨ ਸੱਤ ਫ਼ੀਸਦੀ ਰਹੀ ਸੀ। ਛੇ ਮਹੀਨਿਆਂ ਦੇ ਸਮੇਂ ਦੌਰਾਨ (ਅਪਰੈਲ-ਸਤੰਬਰ, 2019) ਭਾਰਤ ਦੀ ਆਰਥਿਕਤਾ 4.8 ਫ਼ੀਸਦੀ ਦੇ ਹਿਸਾਬ ਨਾਲ ਵਿਕਾਸ ਕਰ ਰਹੀ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਹੀ ਮਹੀਨਿਆਂ ਦੌਰਾਨ ਇਹ ਦਰ 7.5 ਫ਼ੀਸਦੀ ਰਹੀ ਸੀ। ਰਿਜ਼ਰਵ ਬੈਂਕ (ਆਰਬੀਆਈ) ਨੇ 2019-20 ਵਿੱਤੀ ਵਰ੍ਹੇ ਲਈ ਆਰਥਿਕ ਵਿਕਾਸ ਦਰ 6.1 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਸੀ। ਜਦਕਿ ਇਸ ਤੋਂ ਪਹਿਲਾਂ ਇਸ ਦੇ 6.9 ਰਹਿਣ ਦੀ ਸੰਭਾਵਨਾ ਜਤਾਈ ਗਈ ਸੀ। ਚੀਨ ਦੀ ਜੀਡੀਪੀ ਜੁਲਾਈ-ਸਤੰਬਰ ਕੁਆਰਟਰ (2019) ਦੌਰਾਨ ਛੇ ਫ਼ੀਸਦ ਰਹੀ ਸੀ।

ਗੁਆਂਢੀ ਮੁਲਕ ਨੇ ਲੰਘੇ 27 ਸਾਲਾਂ ਦੌਰਾਨ ਸਭ ਤੋਂ ਕਮਜ਼ੋਰ ਵਾਧਾ ਦਰ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਲਕ ਵਿਚ ਹਰ ਸਾਲ ਇਕ ਕਰੋੜ ਤੋਂ ਵੱਧ ਨੌਜਵਾਨ ਰੁਜ਼ਗਾਰ ਭਾਲਣ ਵਾਲਿਆਂ ਦੀ ਕਤਾਰ ’ਚ ਜੁੜ ਰਹੇ ਹਨ। ਲਗਾਤਾਰ ਖ਼ਿਸਕ ਰਹੀ ਵਿਕਾਸ ਦਰ ਲਈ ਮੋਟੇ ਤੌਰ ’ਤੇ ਉਤਪਾਦਨ ’ਚ ਆਈ ਖੜ੍ਹੋਤ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਸਰਕਾਰ ਵੱਲੋਂ ਖੜ੍ਹੋਤ ਨੂੰ ਤੋੜਨ ਲਈ ਚੁੱਕੇ ਗਏ ਕਦਮਾਂ ਦਾ ਵੀ ਬਹੁਤ ਅਸਰ ਨਜ਼ਰ ਨਹੀਂ ਆ ਰਿਹਾ ਹੈ।
First published: November 30, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading