ਮੇਥੀ ਦੇ ਭਲੇਖੇ ਖਾ ਲਈ ਗਾਂਜੇ ਦੀ ਸਬਜ਼ੀ, ਪਰਵਾਰ ਹੋਇਆ ਬੇਹੋਸ਼

News18 Punjabi | News18 Punjab
Updated: July 1, 2020, 11:46 AM IST
share image
ਮੇਥੀ ਦੇ ਭਲੇਖੇ ਖਾ ਲਈ ਗਾਂਜੇ ਦੀ ਸਬਜ਼ੀ, ਪਰਵਾਰ ਹੋਇਆ ਬੇਹੋਸ਼

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲੇ ਦੇ ਮੀਆਂਗੰਜ ਵਿਖੇ ਇਕ ਪਰਿਵਾਰ ਦੇ ਛੇ ਮੈਂਬਰਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਦੋਂ ਉਨ੍ਹਾਂ ਨੇ ਗਾਂਜੇ (ਇਕ ਕਿਸਮ ਦੀ ਭੰਗ) ਤੋਂ ਬਣੀ ਸਬਜ਼ੀ ਮੇਥੀ ਦੇ ਭੁਲੇਖੇ ਚ ਖਾ ਲਈ ।ਪਰਿਵਾਰ ਨੇ ਭੰਗ ਦੇ ਸੁੱਕੇ ਪੱਤਿਆਂ ਨੂੰ ਮੇਥੀ  ਸਮਝ ਲਿਆ. ਪੁਲਿਸ ਦੇ ਅਨੁਸਾਰ ਮੰਗਲਵਾਰ ਨੂੰ ਇਕ ਨਵਲ ਕਿਸ਼ੋਰ ਨੇ ਆਪਣੇ ਗੁਆਂਢੀ ਓਮ ਪ੍ਰਕਾਸ਼ ਦੇ ਬੇਟੇ ਨਿਤਿਸ਼ ਨੂੰ ਇਹ ਕਹਿ ਕੇ ਗਾਂਜੇ ਦੀ ਬੂਟੀ ਦੇ ਦਿੱਤੀ ਕਿ ਇਹ ਸੁੱਕਾ ਮੇਥੀ ਹੈ।

ਨਿਤੀਸ਼ ਨੇ ਗਾਂਜੇ (ਇਕ ਕਿਸਮ ਦੀ ਭੰਗ) ਦੇ ਪੱਤੇ ਆਪਣੀ ਭੈਣ ਪਿੰਕੀ ਨੂੰ ਦੇ ਦਿੱਤੇ ਜਿਸ ਨੇ ਜ਼ਾਹਰ ਤੌਰ 'ਤੇ ਇਸ ਨਾਲ ਸਬਜ਼ੀ ਬਣਾ ਲਈ . ਪਰਿਵਾਰ ਨੇ ਸਬਜ਼ੀ ਦਾ ਸੇਵਨ ਕੀਤਾ ਅਤੇ ਕੁਝ ਸਮੇਂ ਬਾਅਦ, ਉਨ੍ਹਾਂ ਦੀ ਸਥਿਤੀ ਵਿਗੜਨ ਲੱਗੀ. ਓਮ ਪ੍ਰਕਾਸ਼, ਕਿਸੇ ਤਰ੍ਹਾਂ ਆਪਣੇ ਗੁਆਂਢੀਆਂ ਨੂੰ ਸੂਚਿਤ ਕਰਨ ਵਿੱਚ ਕਾਮਯਾਬ ਹੋ ਗਿਆ ਅਤੇ ਜਲਦੀ ਹੀ ਸਾਰਾ ਪਰਿਵਾਰ ਬੇਹੋਸ਼ ਹੋ ਗਿਆ.

ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪਰਿਵਾਰ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਬਾਕੀ ਬਚੇ ਭੰਗ ਜੋ ਕਿ ਇੱਕ ਪੈਕੇਟ ਵਿੱਚ ਰੱਖਿਆ ਹੋਇਆ ਸੀ, ਨੂੰ ਕਾਬੂ ਕਰ ਲਿਆ ਹੈ ਅਤੇ ਨਵਲ ਕਿਸ਼ੋਰ ਜਿਸ ਨੇ ਨੀਤੀਸ਼ ਨੂੰ ਭੰਗ ਦਿੱਤੀ ਸੀ, ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਖ਼ਤਰੇ ਤੋਂ ਬਾਹਰ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 
First published: July 1, 2020, 11:46 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading