Home /News /national /

ਔਰਤਾਂ ਨੂੰ ਸਹੁਰਿਆਂ ਜਾਂ ਪਤੀ ਕੋਲੋਂ ਕੁੱਟ ਖਾਣ ਤੋਂ ਨਹੀਂ ਗ਼ੁਰੇਜ਼, ਸਰਵੇਖਣ ‘ਚ ਸਾਹਮਣੇ ਆਈ ਹਕੀਕਤ

ਔਰਤਾਂ ਨੂੰ ਸਹੁਰਿਆਂ ਜਾਂ ਪਤੀ ਕੋਲੋਂ ਕੁੱਟ ਖਾਣ ਤੋਂ ਨਹੀਂ ਗ਼ੁਰੇਜ਼, ਸਰਵੇਖਣ ‘ਚ ਸਾਹਮਣੇ ਆਈ ਹਕੀਕਤ

ਔਰਤਾਂ ਨੂੰ ਸਹੁਰਿਆਂ ਜਾਂ ਪਤੀ ਕੋਲੋਂ ਕੁੱਟ ਖਾਣ ਤੋਂ ਨਹੀਂ ਗ਼ੁਰੇਜ਼, ਸਰਵੇਖਣ ‘ਚ ਸਾਹਮਣੇ ਆਈ ਹਕੀਕਤ

ਔਰਤਾਂ ਨੂੰ ਸਹੁਰਿਆਂ ਜਾਂ ਪਤੀ ਕੋਲੋਂ ਕੁੱਟ ਖਾਣ ਤੋਂ ਨਹੀਂ ਗ਼ੁਰੇਜ਼, ਸਰਵੇਖਣ ‘ਚ ਸਾਹਮਣੇ ਆਈ ਹਕੀਕਤ

NFHS Survey: 2019-21 ‘ਚ ਕੀਤੇ ਗਏ ਸਰਵੇਖਣ ਨਾਲ ਜੁੜੇ ਅੰਕੜੇ ਬੁੱਧਵਾਰ ਨੂੰ ਜਾਰੀ ਕੀਤੇ ਕੀਤੇ ਗਏ ਸੀ। ਇਹ ਸਰਵੇਖਣ ਆਸਾਮ, ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਕਰਨਾਟਕ, ਕੇਰਲ, ਮਹਾਰਾਸ਼ਟਰ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਤੇਲੰਗਾਨਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਕੀਤੇ ਗਏ ਸੀ। ਇਨ੍ਹਾਂ ਵਿੱਚੋਂ 13 ਸੂਬਿਆਂ ਦੀਆਂ ਔਰਤਾਂ ਨੇ ਜਵਾਬ ‘ਚ ਕਿਹਾ ਕਿ ਉਨ੍ਹਾਂ ਨੂੰ ਸਹੁਰਿਆਂ ਤੇ ਪਤੀ ਕੋਲੋਂ ਕੁੱਟ ਖਾਣ ਤੋਂ ਕੋਈ ਗ਼ੁਰੇਜ਼ ਨਹੀਂ ਹੈ, ਜੇ ਗ਼ਲਤੀ ਹੋਵੇਗੀ ਤਾਂ ਕੁੱਟ ਤਾਂ ਪਵੇਗੀ ਹੀ।

ਹੋਰ ਪੜ੍ਹੋ ...
  • Share this:

ਇੱਕ ਪਾਸੇ ਜਿੱਥੇ ਸਮਾਜ ਵਿੱਚ ਗੱਲਾਂ ਹੁੰਦੀਆਂ ਹਨ ਕਿ ਔਰਤ ਤੇ ਮਰਦ ਵਿਚਾਲੇ ਕੋਈ ਫ਼ਰਕ ਨਹੀਂ ਹੈ, ਉੱਥੇ ਹੀ ਔਰਤਾਂ ਦੀ ਇੱਕ ਅਬਾਦੀ ਅਜਿਹੀ ਵੀ ਹੈ, ਜੋ ਹਾਲੇ ਤੱਕ ਪੁਰਾਣੀ ਸੋਚ ਨੂੰ ਹੀ ਨਹੀਂ ਛੱਡ ਸਕੀ ਹੈ। ਦਰਅਸਲ, ਐੱਨ.ਐੱਫ਼.ਐੱਚ.ਐੱਸ. ਯਾਨਿ ਨੈਸ਼ਨਲ ਫ਼ੈਮਿਲੀ ਹੈਲਥ ਸਰਵੇ () ਵੱਲੋਂ 2019-21 ‘ਚ ਸਰਵੇਖਣ ਕਰਾਇਆ ਗਿਆ ਸੀ, ਜਿਸ ਦੇ ਨਤੀਜੇ ਬੁੱਧਵਾਰ ਨੂੰ ਜਨਤਕ ਕੀਤੇ ਗਏ। ਸਰਵੇਖਣ ਵਿੱਚ ਜੋ ਅੰਕੜੇ ਸਾਹਮਣੇ ਆਏ ਹਨ। ਉਸ ਨੇ ਸਮਾਜ ਵਿੱਚ ਔਰਤ-ਮਰਦ ਦੇ ਬਰਾਬਰ ਦੇ ਹੱਕਾਂ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਸਰਵੇ ‘ਚ 18 ਸੂਬਿਆਂ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕੁੱਝ ਪੁੱਛੇ ਗਏ ਸੀ। ਜਿਵੇਂ ਕਿ ਕੀ ਪਤੀ ਦਾ ਆਪਣੀ ਪਤਨੀ ਨੂੰ ਕੁੱਟਣਾ ਸਹੀ ਹੈ? ਕੀ ਸਹੁਰੇ ਆਪਣੀ ਨੂੰਹ ਨੂੰ ਮਾਰ ਸਕਦੇ ਹਨ? ਅਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਸਵਾਲ। ਇਸ ਸਰਵੇਖਣ ‘ਚ ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ‘ਚ ਹਾਮੀ ਭਰਦਿਆਂ ਕਿਹਾ ਕਿ “ਹਾਂ ਔਰਤਾਂ ਗ਼ਲਤੀ ਕਰਨ ਤਾਂ ਆਦਮੀ ਨੂੰ ਕੁੱਟਣ ਦਾ ਪੂਰਾ ਅਧਿਕਾਰ ਹੈ। ਪਰ ਇਨ੍ਹਾਂ ਵਿੱਚੋਂ ਔਰਤਾਂ ਦੇ ਜਵਾਬ ਨੇ ਸਭ ਤੋਂ ਵੱਧ ਹੈਰਾਨ ਕੀਤਾ। ਕਿਉਂਕਿ ਖ਼ੁਦ ਔਰਤਾਂ ਵੀ ਇਸ ਗੱਲ ‘ਚ ਸਹਿਮਤੀ ਪ੍ਰਗਰ ਕਰਦੀਆਂ ਨਜ਼ਰ ਆਈਆਂ ਕਿ ਜੇਕਰ ਉਹ ਕੋਈ ਗ਼ਲਤੀ ਕਰਦੀਆਂ ਹਨ ਤਾਂ ਸਹੁਰਿਆਂ ਤੇ ਪਤੀ ਤੋਂ ਕੁੱਟ ਖਾਣ ਵਿੱਚ ਉਨ੍ਹਾਂ ਨੂੰ ਕੋਈ ਗ਼ੁਰੇਜ਼ ਨਹੀਂ ਹੈ। ਕੁੱਲ ਮਿਲਾ ਕੇ ਖ਼ੁਦ ਔਰਤਾਂ ਹੀ ਆਪਣੇ ਵਿਰੁੱਧ ਹੋਣ ਵਾਲੀ ਘਰੇਲੂ ਹਿੰਸਾ ਦਾ ਪੱਖ ਲੈਂਦੀਆਂ ਨਜ਼ਰ ਆਈਆਂ।

ਸਰਵੇਖਣ ‘ਚ ਇਹੀ ਸਵਾਲ ਪੁੱਛਿਆ ਗਿਆ ਅਤੇ ਜਵਾਬ ਦੇਣ ਵਾਲਿਆਂ ਸਾਹਮਣੇ 7 ਤਰ੍ਹਾਂ ਦੇ ਹਾਲਾਤ ਰੱਖੇ ਗਏ ਸੀ। ਜਿਵੇਂ ਕਿ ਜੇਕਰ ਔਰਤਾਂ ਬਿਨਾਂ ਦੱਸੇ ਘਰੋਂ ਬਾਹਰ ਜਾਣ, ਔਰਤਾਂ ਆਪਣੇ ਘਰ-ਪਰਿਵਾਰ ਜਾਂ ਆਪਣੇ ਬੱਚਿਆਂ ਨੂੰ ਨਜ਼ਰ ਅੰਦਾਜ਼ ਕਰੇ, ਜੇਕਰ ਔਰਤਾਂ ਆਪਣੇ ਪਤੀ ਜਾਂ ਸਹੁਰਿਆਂ ਨਾਲ ਬਹਿਸ ਕਰੇ, ਜੇਕਰ ਔਰਤ ਆਦਮੀ ਨਾਲ ਸਬੰਧ ਬਣਾਉਣ ਤੋਂ ਇਨਕਾਰੀ ਹੋਵੇ, ਜੇਕਰ ਉਹ ਖਾਣਾ ਠੀਕ ਨਾ ਬਣਾਵੇ, ਜੇਕਰ ਮਰਦ ਨੂੰ ਔਰਤ ਦੇ ਚਰਿੱਤਰ ਦੇ ਦਾਗ਼ੀ ਹੋਣ ਦਾ ਸ਼ੱਕ ਹੋਵੇ ਅਤੇ ਜੇਕਰ ਔਰਤ ਆਪਣੇ ਸਹੁਰਿਆਂ ਦਾ ਆਦਰ ਨਾ ਕਰੇ ਤਾਂ।

ਇਨ੍ਹਾਂ ਸਵਾਲਾਂ ਦੇ ਹੈਰਾਨੀਜਨਕ ਜਵਾਬ ਸਾਹਮਣੇ ਆਏ। ਸਭ ਤੋਂ ਜ਼ਿਆਦਾ 83.8 ਫ਼ੀਸਦੀ ਤੇਲੰਗਾਨਾ ਦੀਆਂ ਔਰਤਾਂ ਨੇ ਕਿਹਾ ਕਿ ਆਦਮੀਆਂ ਦਾ ਆਪਣੀ ਪਤਨੀ ਨੂੰ ਕੁੱਟਣਾ ਸਹੀ ਹੈ। ਹਿਮਾਚਲ ਪ੍ਰਦੇਸ਼ ਦੀਆਂ ਮਹਿਲਾਵਾਂ ਦੇ ਮਾਮਲੇ ‘ਚ ਇਹ ਅੰਕੜਾ ਸਭ ਤੋਂ ਘੱਟ 14.8 ਫ਼ੀਸਦੀ ਰਿਹਾ। ਕਰਨਾਟਕ ਦੇ 81.9 ਫ਼ੀਸਦੀ ਲੋਕਾਂ ਦਾ ਕਹਿਣੈ ਕਿ ਆਪਣੀ ਪਤਨੀ ਨੂੰ ਕੁੱਟਣਾ ਮਰਦਾਨਗੀ ਦੀ ਨਿਸ਼ਾਨੀ ਹੈ। ਅਜਿਹੇ ਕਈ ਸੂਬੇ ਹਨ, ਜਿੱਥੇ ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਘਰੇਲੂ ਹਿੰਸਾ ਨੂੰ ਸਹੀ ਠਹਿਰਾਇਆ ਹੈ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ (83.6 ਫ਼ੀਸਦੀ), ਕਰਨਾਟਕ (76.9 ਫ਼ੀਸਦੀ), ਮਣੀਪੁਰ (65.9 ਫ਼ੀਸਦੀ) ਅਤੇ ਕੇਰਲ (52.4 ਫ਼ੀਸਦੀ) ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ‘ਚ ਸਭ ਤੋਂ ਘੱਟ ਆਦਮੀਆਂ ਨੇ ਘਰੇਲੂ ਹਿੰਸਾ ਦਾ ਸਮਰਥਨ ਕੀਤਾ। ਦੋਵੇਂ ਸੂਬਿਆਂ ‘ਚ ਘਰੇਲੂ ਹਿੰਸਾ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ 14.2 ਫ਼ੀਸਦੀ ਅਤੇ 21.3 ਫ਼ੀਸਦੀ ਰਹੀ ਸੀ।

2019-21 ‘ਚ ਕੀਤੇ ਗਏ ਸਰਵੇਖਣ ਨਾਲ ਜੁੜੇ ਅੰਕੜੇ ਬੁੱਧਵਾਰ ਨੂੰ ਜਾਰੀ ਕੀਤੇ ਕੀਤੇ ਗਏ ਸੀ। ਇਹ ਸਰਵੇਖਣ ਆਸਾਮ, ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਕਰਨਾਟਕ, ਕੇਰਲ, ਮਹਾਰਾਸ਼ਟਰ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਤੇਲੰਗਾਨਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਕੀਤੇ ਗਏ ਸੀ। ਇਨ੍ਹਾਂ ਵਿੱਚੋਂ 13 ਸੂਬਿਆਂ ਦੀਆਂ ਔਰਤਾਂ ਨੇ ਜਵਾਬ ‘ਚ ਕਿਹਾ ਕਿ ਉਨ੍ਹਾਂ ਨੂੰ ਸਹੁਰਿਆਂ ਤੇ ਪਤੀ ਕੋਲੋਂ ਕੁੱਟ ਖਾਣ ਤੋਂ ਕੋਈ ਗ਼ੁਰੇਜ਼ ਨਹੀਂ ਹੈ, ਜੇ ਗ਼ਲਤੀ ਹੋਵੇਗੀ ਤਾਂ ਕੁੱਟ ਤਾਂ ਪਵੇਗੀ ਹੀ।

ਇਸ ਦੇ ਨਾਲ ਹੀ ਸਾਥੀ ਵੱਲੋਂ ਹਿੰਸਾ ਨੂੰ ਸਹੀ ਠਹਿਰਾਉਣ ਦਾ ਜੋ ਕਾਰਨ ਔਰਤਾਂ ਨੇ ਜਾਇਜ਼ ਦੱਸਿਆ, ਉਹ ਸੀ ਘਰ-ਪਰਿਵਾਰ ਤੇ ਬੱਚਿਆਂ ਦੀ ਦੇਖਭਾਲ ਵਿੱਚ ਲਾਪਰਵਾਹੀ। ਉੱਧਰ ਧੋਖਾ ਦਣ ਦਾ ਸ਼ੱਕ ਹੋਣ ਦੇ ਚੱਲਦੇ ਕੁੱਟਮਾਰ ਨੂੰ ਸਭ ਤੋਂ ਘੱਟ ਲੋਕਾਂ ਨੇ ਸਹੀ ਠਹਿਰਾਇਆ। 2015-16 ‘ਚ ਹੋਏ ਸਰਵੇਖਣ ਦੇ ਅੰਕੜਿਆਂ ਮੁਤਾਬਕ 52 ਫ਼ੀਸਦੀ ਔਰਤਾਂ ਨੇ ਪਤੀ ਵੱਲੋਂ ਕੁੱਟਮਾਰ ਨੂੰ ਸਹੀ ਦੱਸਿਆ ਸੀ, ਜਦਕਿ 42 ਫ਼ੀਸਦੀ ਮਰਦਾਂ ਨੇ ਘਰੇਲੂ ਹਿੰਸਾ ਦਾ ਸਮਰਥਨ ਕੀਤਾ ਸੀ।

ਕੁੱਲ ਮਿਲਾ ਕੇ ਇਸ ਸਰਵੇਖਣ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸਮਾਜ ਵਿੱਚ ਔਰਤਾਂ ਤੋਂ ਹੀ ਹਮੇਸ਼ਾ ਉਮੀਦ ਕੀਤੀ ਜਾਂਦੀ ਹੈ ਕਿ ਪਰਫ਼ੈਕਟ ਬਣ ਕੇ ਰਹਿਣ, ਉਨ੍ਹਾਂ ‘ਤੇ ਦਬਾਅ ਹੁੰਦਾ ਪਰਫ਼ੈਕਟ ਬਣ ਕੇ ਰਹਿਣ ਦਾ। ਗ਼ਲਤੀ ਕਰਨ ਲਈ ਕੋਈ ਮੁਆਫ਼ੀ ਨਹੀਂ ਹੈ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਔਰਤਾਂ ਨੇ ਵੀ ਆਪਣੇ ਖ਼ਿਲਾਫ਼ ਘਰੇਲੂ ਹਿੰਸਾ ਨੂੰ ਪਰਿਵਾਰ ਦਾ ਅਧਿਕਾਰ ਸਮਝ ਕੇ ਕਬੂਲ ਕਰ ਲਿਆ ਹੈ। ਅਜਿਹੇ ਵਿੱਚ ਔਰਤ ਮਰਦ ਦੀ ਬਰਾਬਰੀ ਤੇ ਮਹਿਲਾ ਸਸ਼ਕਤੀਕਰਨ ਸਿਰਫ਼ ਕਿਤਾਬੀ ਗੱਲਾਂ ਹੀ ਨਜ਼ਰ ਆਉਂਦੀਆਂ ਹਨ।

Published by:Amelia Punjabi
First published:

Tags: Crime against women, Data, Domestic violence, Goa, Hate crime, India, Jammu and kashmir, Karnataka, Kerala, Maharashtra, Manipur, Nagaland, Survey, Tripura, West bengal, Women