Home /News /national /

ਟੌਫੀਆਂ ਦਾ ਲਾਲਚ ਦੇ ਕੇ 4 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ

ਟੌਫੀਆਂ ਦਾ ਲਾਲਚ ਦੇ ਕੇ 4 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ

ਟੌਫੀਆਂ ਦਾ ਲਾਲਚ ਦੇ ਕੇ 4 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ (ਸੰਕੇਤਕ ਫੋਟੋ)

ਟੌਫੀਆਂ ਦਾ ਲਾਲਚ ਦੇ ਕੇ 4 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ (ਸੰਕੇਤਕ ਫੋਟੋ)

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਪੀੜਤ ਲੜਕੀ ਦੀ ਮਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਮੁਲਜ਼ਮ ਦੀ ਪਛਾਣ ਸੋਹਣਾ ਕਲੋਨੀ ਵਾਸੀ ਸਾਹਿਲ ਉਰਫ਼ ਨੀਟੂ ਵਜੋਂ ਹੋਈ ਹੈ ਅਤੇ ਉਹ ਲੜਕੀ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦਾ ਸੀ।

ਹੋਰ ਪੜ੍ਹੋ ...
 • Share this:

  ਗੁਰੂਗ੍ਰਾਮ: ਪੁਲਿਸ ਨੇ ਟੌਫ਼ੀਆਂ ਦਾ ਲਾਲਚ ਦੇ ਕੇ ਚਾਰ ਸਾਲ ਦੀ ਬੱਚੀ ਨਾਲ ਜਬਰਦਸਤੀ ਕਰਨ ਦੇ ਦੋਸ਼ ਹੇਠ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

  ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਪੀੜਤ ਲੜਕੀ ਦੀ ਮਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਮੁਲਜ਼ਮ ਦੀ ਪਛਾਣ ਸੋਹਣਾ ਕਲੋਨੀ ਵਾਸੀ ਸਾਹਿਲ ਉਰਫ਼ ਨੀਟੂ ਵਜੋਂ ਹੋਈ ਹੈ ਅਤੇ ਉਹ ਲੜਕੀ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦਾ ਸੀ।

  ਪੁਲਿਸ ਨੇ ਦੱਸਿਆ ਕਿ 15 ਅਗਸਤ ਨੂੰ ਮੁਲਜ਼ਮ ਲੜਕੀ ਨੂੰ ਟੌਫੀਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰਦਸਤੀ ਕੀਤੀ। ਬੱਚੀ ਦੀ ਮਾਂ ਨੇ ਤਹਿਰੀਰ 'ਚ ਕਿਹਾ ਹੈ, ''ਇਹ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪਰ 15 ਅਗਸਤ ਨੂੰ ਸਭ ਕੁਝ ਸਾਹਮਣੇ ਆ ਗਿਆ। ਉਸ ਦਿਨ ਮੈਂ ਆਪਣੇ ਪੇਕੇ ਘਰ ਗਈ ਸੀ ਅਤੇ ਮੇਰੀ ਧੀ ਆਪਣੀ ਦਾਦੀ ਕੋਲ ਸੀ, ਉਸ ਨੇ ਮੈਨੂੰ ਸਭ ਕੁਝ ਦੱਸਿਆ।

  ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ

  ਤਹਿਰੀਰ ਦੇ ਅਨੁਸਾਰ, "ਘਰ ਪਰਤਣ 'ਤੇ ਮੈਂ ਆਪਣੀ ਧੀ ਤੋਂ ਘਟਨਾ ਬਾਰੇ ਪੁੱਛਿਆ, ਅਤੇ ਇਹ ਜਾਣ ਕੇ ਸਦਮਾ ਲੱਗਾ ਕਿ ਸਾਹਿਲ ਅਕਸਰ ਉਸ ਨਾਲ ਦੁਰਵਿਵਹਾਰ ਕਰਦਾ ਸੀ ਅਤੇ ਜਦੋਂ ਉਹ ਰੋਣ ਲੱਗਦੀ ਸੀ ਤਾਂ ਉਸ ਨੂੰ ਟੌਫੀਆਂ ਦੇ ਕੇ ਉਸ ਨੂੰ ਵਰਗਲਾਉਂਦਾ ਸੀ।"

  ਸ਼ਿਕਾਇਤ 'ਤੇ ਥਾਣਾ ਸੋਹਾਣਾ ਸਦਰ 'ਚ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਹਾਣਾ ਸਦਰ ਥਾਣੇ ਦੇ ਇੰਚਾਰਜ ਇੰਸਪੈਕਟਰ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

  Published by:Gurwinder Singh
  First published:

  Tags: Crime news, Rape, Rape case, Rape victim