Home /News /national /

ਦੋ ਧਿਰਾਂ 'ਚ ਖੂਨੀ ਝੜਪ, ਚੱਲੀਆਂ ਕੁਹਾੜੀਆਂ, ਔਰਤ ਦੀ ਮੌਤ, 3 ਗੰਭੀਰ ਜ਼ਖਮੀ

ਦੋ ਧਿਰਾਂ 'ਚ ਖੂਨੀ ਝੜਪ, ਚੱਲੀਆਂ ਕੁਹਾੜੀਆਂ, ਔਰਤ ਦੀ ਮੌਤ, 3 ਗੰਭੀਰ ਜ਼ਖਮੀ

ਦੋ ਧਿਰਾਂ 'ਚ ਖੂਨੀ ਝੜਪ, ਚੱਲੀਆਂ ਕੁਹਾੜੀਆਂ, ਔਰਤ ਦੀ ਮੌਤ, 3 ਗੰਭੀਰ ਜ਼ਖਮੀ

ਦੋ ਧਿਰਾਂ 'ਚ ਖੂਨੀ ਝੜਪ, ਚੱਲੀਆਂ ਕੁਹਾੜੀਆਂ, ਔਰਤ ਦੀ ਮੌਤ, 3 ਗੰਭੀਰ ਜ਼ਖਮੀ

ਜਾਣਕਾਰੀ ਮੁਤਾਬਕ ਫਰੀਦਾਬਾਦ ਦੇ ਪਿੰਡ ਝਾੜਸਾ 'ਚ ਸਰਕਾਰੀ ਜ਼ਮੀਨ 'ਤੇ ਬਣੀ ਸੜਕ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਹੌਲੀ-ਹੌਲੀ ਝਗੜਾ ਇੰਨਾ ਵਧ ਗਿਆ ਕਿ ਇਕ ਧਿਰ ਨੇ ਦੂਜੀ ਉਤੇ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਦੂਜੇ ਪਾਸੇ ਦੇ ਕਰੀਬ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਔਰਤ ਦੀ ਮੌਤ ਹੋ ਗਈ।

ਹੋਰ ਪੜ੍ਹੋ ...
 • Share this:

  ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਝਾੜਸਾ ਵਿਚ ਰਸਤੇ ਨੂੰ ਲੈ ਕੇ ਦੋ ਧਿਰਾਂ ਵਿਚ ਤਕਰਾਰ ਹੋ ਗਿਆ। ਇੱਕ ਧਿਰ ਨੇ ਦੂਜੀ ਉਤੇ ਕੁਹਾੜਿਆਂ ਅਤੇ ਬਰਛਿਆਂ ਨਾਲ ਜ਼ੋਰਦਾਰ ਹਮਲਾ ਕੀਤਾ। ਹਮਲੇ 'ਚ ਔਰਤ ਦੀ ਮੌਤ ਹੋ ਗਈ। ਕਰੀਬ 3 ਲੋਕ ਗੰਭੀਰ ਜ਼ਖਮੀ ਹੋ ਗਏ।

  ਤਿੰਨ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜਿਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਜਾਣਕਾਰੀ ਮੁਤਾਬਕ ਫਰੀਦਾਬਾਦ ਦੇ ਪਿੰਡ ਝਾੜਸਾ 'ਚ ਸਰਕਾਰੀ ਜ਼ਮੀਨ 'ਤੇ ਬਣੀ ਸੜਕ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਹੌਲੀ-ਹੌਲੀ ਝਗੜਾ ਇੰਨਾ ਵਧ ਗਿਆ ਕਿ ਇਕ ਧਿਰ ਨੇ ਦੂਜੀ ਉਤੇ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਦੂਜੇ ਪਾਸੇ ਦੇ ਕਰੀਬ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਔਰਤ ਦੀ ਮੌਤ ਹੋ ਗਈ।

  ਹਸਪਤਾਲ ਦੀ ਐਮਰਜੈਂਸੀ 'ਚ ਤਾਇਨਾਤ ਡਾਕਟਰ ਰਵੀ ਨੇ ਦੱਸਿਆ ਕਿ ਕਰੀਬ 4 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਔਰਤ ਦੀ ਮੌਤ ਹੋ ਗਈ ਹੈ। ਫਿਲਹਾਲ ਤਿੰਨ ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜਿਆ ਗਿਆ ਹੈ।

  ਮ੍ਰਿਤਕ ਔਰਤ ਦੇ ਭਤੀਜੇ ਨੇ ਦੱਸਿਆ ਕਿ ਬਿਜਲੀ ਬੋਰਡ ਦੀ ਜ਼ਮੀਨ ’ਤੇ ਸੜਕ ਬਣੀ ਹੋਈ ਹੈ। ਇਸ ਉਤੇ ਦੂਜੀ ਧਿਰ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਕਬਜ਼ਾ ਹਟਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਝਗੜਾ ਸ਼ੁਰੂ ਹੋ ਗਿਆ।

  ਏ.ਸੀ.ਪੀ.ਸੁਖਬੀਰ ਨੇ ਦੱਸਿਆ ਕਿ ਸਰਕਾਰੀ ਜ਼ਮੀਨ 'ਤੇ ਬਣੀ ਸੜਕ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਗਿਆ ਸੀ, ਜਿਸ 'ਚੋਂ ਇਕ ਧਿਰ 'ਤੇ ਕੁਹਾੜੀ ਨਾਲ ਵਾਰ ਕੀਤਾ ਗਿਆ। ਇਸ ਲੜਾਈ 'ਚ ਇਕ ਔਰਤ ਦੀ ਮੌਤ ਹੋ ਗਈ ਹੈ ਅਤੇ ਕਰੀਬ ਤਿੰਨ ਲੋਕ ਜ਼ਖਮੀ ਹੋ ਗਏ ਹਨ। ਫਿਲਹਾਲ ਤਿੰਨ ਜ਼ਖਮੀਆਂ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

  Published by:Gurwinder Singh
  First published:

  Tags: Crime news