Home /News /national /

ਦੁਕਾਨ ਦੇ ਸਾਹਮਣੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਨੌਜਵਾਨ ਦੇ ਹੱਥ-ਪੈਰ ਤੋੜੇ

ਦੁਕਾਨ ਦੇ ਸਾਹਮਣੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਨੌਜਵਾਨ ਦੇ ਹੱਥ-ਪੈਰ ਤੋੜੇ

ਨੌਜਵਾਨ ਦੇ ਪੈਰ ਵਿਚ ਗੋਲੀ ਮਾਰੀ

ਨੌਜਵਾਨ ਦੇ ਪੈਰ ਵਿਚ ਗੋਲੀ ਮਾਰੀ

ਜ਼ਖਮੀ ਨੌਜਵਾਨ ਦੀਆਂ ਬਾਹਾਂ ਅਤੇ ਲੱਤਾਂ ਵਿਚ ਫਰੈਕਚ ਆਇਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

 • Share this:

  ਦੁਕਾਨ ਦੇ ਸਾਹਮਣੇ ਸ਼ਰਾਬ ਪੀਣ ਤੋਂ ਮਨਾਂ ਕਰਨਾ ਫਰੀਦਾਬਾਦ ਦੇ ਸਖਸ਼ ਨੂੰ ਮਹਿੰਗਾ ਪੈ ਗਿਆ। ਦੇਰ ਰਾਤ ਪਿੰਡ ਡੀਗ ਵਿਖੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੇ ਨੌਜਵਾਨ ਉੱਤੇ ਲੋਹੇ ਦੀ ਰਾਡ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਉਸ ਨੌਜਵਾਨ 'ਤੇ ਵੀ ਗੋਲੀ ਚਲਾ ਦਿੱਤੀ, ਜੋ ਉਸ ਦੇ ਪੈਰ ਵਿਚ ਲੱਗੀ। ਫਿਲਹਾਲ ਇਸ ਨੌਜਵਾਨ ਦੇ ਦੋਵੇਂ ਲੱਤਾਂ ਅਤੇ ਬਾਹਾਂ 'ਚ ਫੈਕਚਰ ਹੈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

  ਜ਼ਖਮੀ ਨੌਜਵਾਨ ਅਜੈ ਤੇ ਉਸ ਦੇ ਪਰਿਵਾਰ ਅਨੁਸਾਰ ਕੁਝ ਦਬੰਗ ਉਸਦੀ ਦੁਕਾਨ ਦੇ ਸਾਹਮਣੇ ਸ਼ਰਾਬ ਪੀ ਰਹੇ ਸਨ। ਜਦੋਂ ਅਜੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕੀਤਾ, ਜਦੋਂ ਕਿ ਦੂਸਰੀ ਧਿਰ ਦੀ ਗਲਤੀ ਸੀ।

  ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਦੂਸਰਾ ਧਿਰ ਨੇ ਇਸੇ ਮਾਮਲੇ ਨੂੰ ਲੈ ਕੇ ਦੁਸ਼ਮਣੀ ਰੱਖੀ ਸੀ। ਅਜੇ ਅਤੇ ਉਸਦੇ ਪਰਿਵਾਰ ਦੇ ਅਨੁਸਾਰ ਵੀਰਵਾਰ ਦੇਰ ਰਾਤ ਜਦੋਂ ਉਹ ਘਰ ਦੇ ਬਾਹਰ ਘੁੰਮ ਰਿਹਾ ਸੀ ਤਾਂ ਉਸਨੂੰ ਇੱਕਲਾ ਵੇਖ ਕੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਲਜ਼ਾਮ ਹੈ ਕਿ ਹਮਲਾਵਰਾਂ ਨੇ ਅਜੈ 'ਤੇ ਲਾਠੀਆਂ ਅਤੇ ਡੰਡੇ, ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਅਤੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ।

  ਇਸ ਹਮਲੇ ਵਿੱਚ ਨੌਜਵਾਨ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਫੈਕਚਰ ਹੋ ਗਈਆਂ ਹਨ। ਫਿਲਹਾਲ ਅਜੇ ਨੂੰ ਗੰਭੀਰ ਹਾਲਤ ਵਿਚ ਸਰਵੋਦਿਆ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

  Published by:Ashish Sharma
  First published:

  Tags: Attack, Crime, Haryana